25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਕਿ੍ਸ਼ਨ ਕੁਮਾਰ ਬਾਵਾ ਦੀ ਪ੍ਰਧਾਨਗੀ ਹੇਠ ਭਵਨ ਰਕਬਾ 'ਚ 'ਰਿਸ਼ਤਿਆਂ ਦਾ ਸਤਿਕਾਰ' ਵਿਸ਼ੇ 'ਤੇ ਵਿਚਾਰ ਗੋਸ਼ਟੀ

ਅਜੀਤ ਡੈਸਕ 20-02-2026

• ਬੁੱਧੀਜੀਵੀ, ਲੇਖਕਾਂ, ਪੀ.ਐੱਚ.ਡੀ. ਡਾਕਟਰਾਂ ਨੂੰ ਸੁਣਨ ਲਈ ਸਰੋਤਿਆਂ ਦੀ ਵੱਡੀ ਇਕੱਤਰਤਾ ਜੁੜੀ
ਮੁੱਲਾਂਪੁਰ-ਦਾਖਾ, 19 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਬਾਬਾ ਬੰਦਾ ਸਿੰਘ ਬਹਾਦਰ ਅੰਤਰਾਸ਼ਟਰੀ ਫਾਊਾਡੇਸ਼ਨ ਦੇ ਪ੍ਰਧਾਨ ਕਿ੍ਸ਼ਨ ਕੁੁਮਾਰ ਬਾਵਾ, ਸਰਪ੍ਰਸਤ ਮਲਕੀਤ ਸਿੰਘ ਦਾਖਾ ਦੀ ਅਗਵਾਈ ਹੇਠ ਭਵਨ ਰਕਬਾ (ਲੁਧਿ:) ਵਿਖੇ ਰਿਸ਼ਤਿਆਂ ਦਾ ਸਤਿਕਾਰ ਵਿਸ਼ੇ 'ਤੇ ਵਿਚਾਰ ਗੋਸ਼ਟੀ ਕਰਵਾਈ ਗਈ | ਫਾਊਾਡੇਸ਼ਨ ਦੇ ਅਹੁਦੇਦਾਰ, ਮੈਂਬਰਾਂ ਵਲੋਂ ਇਸ ਪ੍ਰਭਾਵਸ਼ਾਲੀ ਸਮਾਰੋਹ ਦੀ ਆਰੰਭਤਾ 'ਤੇ ਮਲਕੀਤ ਸਿੰਘ ਦਾਖਾ ਵਲੋਂ ਬੁਲਾਰਿਆਂ ਤੇ ਸਰੋਤਿਆਂ ਨੂੰ ਜੀ ਆਇਆਂ ਕਿਹਾ ਗਿਆ | ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਸਮੇਂ ਪੰਜਾਬੀ ਕਾਵਿ ਦੇ ਪ੍ਰਸਿੱਧ ਹਸਤਾਖ਼ਰ ਪ੍ਰੋ: ਗੁਰਭਜਨ ਸਿੰਘ ਗਿੱਲ (ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ) ਨੇ ਦੱਸਿਆ ਕਿ ਅੱਜ ਦਾ ਵਿਸ਼ਾ ਸਾਡੇ ਜੀਵਨ ਦੀ ਅਹਿਮ ਬੁਨਿਆਦ ਹੈ, ਸਾਡੀ ਹੋਂਦ ਰਿਸ਼ਤਿਆਂ ਨਾਲ ਹੀ ਮੁਕੰਮਲ ਹੁੰਦੀ ਹੈ | ਗਿੱਲ ਨੇ ਕਿਹਾ ਕਿ ਜਿੰਦਗੀ ਜਿਊਣ ਲਈ ਰਿਸ਼ਤਿਆਂ ਦਾ ਬਚਣਾ ਬੜਾ ਲਾਜ਼ਮੀ ਹੈ, ਰਿਸ਼ਤੇ ਹੀ ਸੁਖ ਦੀ ਨੀਂਦ ਲਈ ਸਹਾਈ ਬਣਦੇ ਹਨ | ਪ੍ਰਵਾਸੀ ਮੀਡੀਆ ਤੋਂ ਗੁਰਜਤਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅੱਜ ਦੇ ਮਸ਼ੀਨੀ ਅਤੇ ਭੱਜ-ਦੌੜ ਦੇ ਯੁੱਗ ਵਿਚ ਅਸੀਂ ਘਰਾਂ ਵਿਚ ਬੈਠੇ ਹੀ ਆਪਣਿਆਂ ਤੋਂ ਦੂਰ ਹੋ ਚੁੱਕੇ ਹਾਂ, ਰਿਸ਼ਤਿਆਂ ਵਿਚੋਂ ਸਤਿਕਾਰ ਦੇ ਮਨਫ਼ੀ ਹੋਣ ਪਿੱਛੇ ਸਮਾਰਟਫੋਨ, ਸ਼ੋਸ਼ਲ ਮੀਡੀਆ ਦਾ ਵੱਡਾ ਰੋਲ ਹੈ | ਸ਼੍ਰੋਮਣੀ ਲੇਖਕ ਅਮਰੀਕ ਸਿੰਘ ਤਲਵੰਡੀ ਸਾਦੇ ਅਤੇ ਟਿਕਾਊ ਸ਼ਬਦਾਂ 'ਚ ਰਿਸ਼ਤਿਆਂ ਦਾ ਸਤਿਕਾਰ ਵਿਸ਼ੇ 'ਤੇ ਦੱਸਿਆ ਕਿ ਝੁਕ ਜਾਣਾ ਹੀ ਵੱਡਾ ਸਤਿਕਾਰ ਹੈ | ਉਨ੍ਹਾਂ ਦੱਸਿਆ ਕਿ ਆਪਣੀ ਮਾਤ ਭਾਸ਼ਾ ਵਿਚ ਰਹਿ ਕੇ ਮਾਪਿਆਂ ਨੂੰ ਸਤਿਕਾਰ ਦਿੱਤਾ ਜਾਵੇ | ਅਮਰੀਕ ਸਿੰਘ ਤਲਵੰਡੀ ਨੇ ਦੱਸਿਆ ਕਿ ਰਿਸ਼ਤਿਆਂ ਵਿਚ ਵੱਡਾ-ਛੋਟਾ ਹੋਣਾ ਓਨਾ ਲਾਜ਼ਮੀ ਨਹੀਂ, ਜਿੰਨ੍ਹਾਂ ਕਿ ਨਿਮਰਤਾ ਅਤੇ ਸਾਦਗੀ ਹੈ | ਪਿ੍ੰਸੀਪਲ ਲਖਵੰਤ ਕੌਰ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਸਾਡੀ ਬੋਲਬਾਣੀ ਹੀ ਸਾਡੇ ਅੰਦਰਲੇ ਸਤਿਕਾਰ ਦਾ ਸ਼ੀਸ਼ਾ ਹੁੰਦੀ ਹੈ, ਤਲਖ ਅਤੇ ਕੌੜੇ ਬੋਲ ਰਿਸ਼ਤਿਆਂ ਦੀਆਂ ਜੜ੍ਹਾਂ ਵੱਢ ਦਿੰਦੇ ਹਨ | ਉਨ੍ਹਾਂ ਕਿਹਾ ਕਿ ਰਿਸ਼ਤੇ ਕੱਚੇ ਧਾਗੇ ਵਾਂਗ ਹੁੰਦੇ ਹਨ, ਇਨ੍ਹਾਂ ਨੂੰ ਪਿਆਰ ਅਤੇ ਸਤਿਕਾਰ ਦੀ ਗੰਢ ਨਾਲ ਹੀ ਪੱਕਾ ਕੀਤਾ ਜਾ ਸਕਦਾ ਹੈ | ਪੰਜਾਬੀ ਲਹਿਰਾਂ ਰੇਡਿਓ ਦੇ ਨਿਰਦੇਸ਼ਕ ਸਤਿੰਦਰਪਾਲ ਸਿੰਘ ਸਿੱਧਵਾਂ ਵਲੋਂ ਵੀ ਰਿਸ਼ਤਿਆਂ ਦਾ ਸਤਿਕਾਰ ਵਿਸ਼ੇ 'ਤੇ ਹੋਈ ਵਿਚਾਰ ਗੋਸ਼ਟੀ ਸਮੇਂ ਆਪਣੀ ਜ਼ਿੰਦਗੀ ਦੇ ਤਜਰਬੇ ਦਾ ਅਨੁਭਵ ਸਰੋਤਿਆਂ ਨਾਲ ਸਾਂਝਾ ਕੀਤਾ | ਡਾ: ਨੀਲਮ ਖੋਸਲਾ ਨੇ ਕਿਹਾ ਕਿ ਰਿਸ਼ਤਿਆਂ ਨੂੰ ਸਾਂਭਣ ਦੀ ਜਾਚ ਆਉਣੀ ਲਾਜ਼ਮੀ ਹੈ, ਝੁਕ ਕੇ ਗਲਤੀ ਮੰਨਣ ਵਾਲਾ ਹੀ ਰਿਸ਼ਤਿਆਂ ਦੀ ਅਸਲ ਕੀਮਤ ਜਾਣਦਾ ਹੈ, ਜਦੋਂ ਸਾਡੇ ਆਪਸੀ ਵਿਹਾਰ ਵਿਚ ਨਿਮਰਤਾ ਅਤੇ ਸਤਿਕਾਰ ਸ਼ਾਮਿਲ ਹੋ ਜਾਂਦਾ ਹੈ ਤਾਂ ਇਹ ਆਮ ਜ਼ਿੰਦਗੀ ਵੀ ਕਮਾਲ ਬਣ ਜਾਂਦੀ ਹੈ | ਤਰਲੋਚਨ ਲੋਚੀ, ਹੈਪੀ ਕੈਨੇਡਾ, ਹਰਚਰਨ ਸਿੰਘ, ਪਿ੍ੰਸੀਪਲ ਬਲਦੇਵ ਬਾਵਾ, ਕਰਨੈਲ ਸਿੰਘ ਗਿੱਲ, ਅਨਿਲ ਸੇਠੀ, ਜੋਗਿੰਦਰ ਕੌਰ, ਮਨਧੀਰ ਕੌਰ ਮਨੂ, ਰਾਕੇਸ਼ ਗੋਇਲ, ਹਰਬੰਤ ਸਿੰਘ ਦਿਓਲ, ਬਿੰਦਰ ਗਰੇਵਾਲ, ਹੇਮਰਾਜ ਗੋਇਲ, ਜਗਜੀਵਨ ਸਿੰਘ ਗਰੀਬ, ਕਈ ਹੋਰ ਬੁਲਾਰਿਆਂ ਵਲੋਂ ਵੀ ਰਿਸ਼ਤਿਆਂ ਦਾ ਸਤਿਕਾਰ ਵਿਸ਼ੇ 'ਤੇ ਆਪਣੇ ਵਿਚਾਰ ਦਿੰਦਿਆਂ ਕਿਹਾ ਕਿ ਰਿਸ਼ਤਿਆਂ ਵਿਚ ਸਤਿਕਾਰ ਬਣਾਈ ਰੱਖਣਾ ਹੀ ਲਾਜ਼ਮੀ ਹੈ | ਫਾਊਾਡੇਸ਼ਨ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਵਲੋਂ ਪੂਰੇ ਸਮਾਰੋਹ ਦੀ ਸਮਾਪਤੀ ਸਮੇਂ ਸਮੁੱਚੇ ਬੁਲਾਰਿਆਂ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੀ ਫਾਊਾਡੇਸ਼ਨ ਧਾਰਮਿਕ ਸਮਾਗਮਾਂ ਦੇ ਨਾਲ ਸਮਾਜਿਕ ਪ੍ਰੋਗਰਾਮਾਂ ਨੂੰ ਵੀ ਪਹਿਲ ਦਿੰਦੀ ਹੈ | ਕਿ੍ਸ਼ਨ ਕੁਮਾਰ ਬਾਵਾ, ਮਲਕੀਤ ਸਿੰਘ ਦਾਖਾ, ਕਰਨੈਲ ਸਿੰਘ ਗਿੱਲ, ਸਮੁੱਚੀ ਟੀਮ ਵਲੋਂ ਵਿਚਾਰ ਗੋਸ਼ਟੀ ਦੇ ਬੁਲਾਰਿਆਂ ਦਾ ਸਨਮਾਨ ਕੀਤਾ ਗਿਆ |

ਪਿਛਲੀ ਖ਼ਬਰ ਪਿੰਡ ਅਖਾੜਾ ਤੋਂ ਭੰਮੀਪੁਰਾ ਜਾਂਦੇ ਰੋਡ 'ਤੇ ਦਰਦਨਾਕ ਹਾਦਸਾ, ਮੋਟਰਸਾਈਕਲ ਸਵਾਰ ਦੀ ਮੌਤ ਅਗਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਜਗਰਾਉਂ ਦੀਆਂ ਦਵਾਈਆਂ, ਖਾਦ ਤੇ ਬੀਜਾਂ ਦੀਆਂ ਦੁਕਾਨਾਂ ਦੀ ਚੈਕਿੰਗ ਅਤੇ ਸੈਂਪਲ ਭਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।