ਮੁੱਲਾਂਪੁਰ-ਦਾਖਾ, 19 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹਾ (ਜਗਰਾਉਂ) ਅਧੀਨ ਏ.ਐੱਸ.ਆਈ, ਸਬ ਇੰਸਪੈਕਟਰ, ਇੰਸਪੈਕਟਰ ਰੈਂਕ ਵਾਲੇ ਪੁਲਿਸ ਮੁਲਾਜ਼ਮਾਂ ਦੇ ਹੋਏ ਤਬਾਦਲਿਆਂ ਸਮੇਂ ਥਾਣਾ ਦਾਖਾ ਐੱਸ.ਐੱਚ.ਓ ਹਮਰਾਜ ਸਿੰਘ ਚੀਮਾ ਦੀ ਬਦਲੀ ਹੋ ਗਈ | ਇੰਨ੍ਹਾਂ ਤਬਾਦਲਿਆਂ ਸਮੇਂ ਹੋਏ ਲਿਖਤੀ ਆਰਡਰਾਂ ਬਾਅਦ ਇੰਸਪੈਕਟਰ ਕੁਲਜਿੰਦਰ ਸਿੰਘ ਵਲੋਂ ਥਾਣਾ ਦਾਖਾ ਲਈ ਐੱਸ.ਐੱਚ.ਓ ਅਹੁਦਾ ਸੰਭਾਲ ਲਿਆ | ਥਾਣਾ ਦਾਖਾ ਬਤੌਰ ਐੱਸ.ਐੱਚ.ਓ. ਅਹੁਦਾ ਸੰਭਾਲਣ ਉਪਰੰਤ ਪੱਤਰਕਾਰ ਨਾਲ ਗੱਲਬਾਤ ਸਮੇਂ ਇੰਸਪੈਕਟਰ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਡਾ: ਅੰਕੁਰ ਗੁਪਤਾ, ਦਾਖਾ ਪੁਲਿਸ ਸਬ ਡਵੀਜ਼ਨ ਡੀ.ਐੱਸ.ਪੀ. ਵਰਿੰਦਰ ਸਿੰਘ ਖੋਸਾ ਦੇ ਆਦੇਸ਼ਾਂ ਦੀ ਪਾਲਣਾ ਹੇਠ 'ਯੁੱਧ ਨਸ਼ਿਆਂ ਵਿਰੁੱਧ, ਆਪ੍ਰੇਸ਼ਨ ਪ੍ਰਹਾਰ ਨੂੰ ਅਸਰਦਾਰ ਬਣਾਉਣ ਲਈ ਜਿਥੇ ਨਸ਼ਾ ਤਸਕਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ, ਉਥੇ ਅਪਰਾਧੀ ਬਿਰਤੀ ਦੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ | ਐੱਸ.ਐੱਚ.ਓ. ਦਾਖਾ ਕੁਲਜਿੰਦਰ ਸਿੰਘ ਵਲੋਂ ਇਲਾਕੇ ਭਰ ਦੀਆਂ ਗ੍ਰਾਮ ਪੰਚਾਇਤਾਂ ਦੇ ਪੰਚ, ਸਰਪੰਚਾਂ, ਹੋਰ ਪਤਵੰਤਿਆਂ ਨੂੰ ਅਪੀਲ ਕੀਤੀ ਕਿ ਪੁਲਿਸ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਸਹਿਯੋਗ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਵੀ ਪਬਲਿਕ ਨੂੰ ਪੂਰਾ ਸਹਿਯੋਗ ਰਹੇਗਾ |