04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਸਫ਼ਾਈ ਸੇਵਕ ਯੂਨੀਅਨ ਤੇ ਸੀਵਰਮੈਨ ਯੂਨੀਅਨ ਜਗਰਾਉਂ ਵਲੋਂ ਨਵੇਂ ਕਾਰਜਕਾਰੀ ਪ੍ਰਧਾਨ ਦਾ ਭਰਵਾਂ ਸਵਾਗਤ

ਅਜੀਤ ਡੈਸਕ 23-01-2026
ਜਗਰਾਉਂ, 22 ਜਨਵਰੀ (ਹਰਵਿੰਦਰ ਸਿੰਘ ਖ਼ਾਲਸਾ)-ਨਗਰ ਕੌਂਸਲ ਜਗਰਾਉਂ ਦੇ ਨਵੇਂ ਸੀਨੀਅਰ ਮੀਤ ਪ੍ਰਧਾਨ ਚੁਣੇ ਜਾਣ 'ਤੇ ਕੰਵਰਪਾਲ ਸਿੰਘ ਦਾ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਦੀ ਅਗਵਾਈ ਵਿਚ ਸਫ਼ਾਈ ਸੇਵਕ ਯੂਨੀਅਨ ਨਗਰ ਕੌਂਸਲ ਜਗਰਾਉਂ ਤੇ ਸੀਵਰਮੈਨ ਯੂਨੀਅਨ ਵਲੋਂ ਸਾਂਝੇ ਤੌਰ 'ਤੇ ਬੁੱਕਾ ਦੇ ਕੇ ਸਵਾਗਤ ਕੀਤਾ ਗਿਆ | ਸਵਾਗਤ ਕਰਨ ਤੋਂ ਬਾਅਦ ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਵਲੋਂ ਆਪਣੀਆਂ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ | ਨਵੇਂ ਚੁਣੇ ਗਏ ਸੀਨੀ. ਮੀਤ ਪ੍ਰਧਾਨ ਨੇ ਵਿਸ਼ਵਾਸ ਦਵਾਇਆ ਗਿਆ ਕਿ ਉਨ੍ਹਾਂ ਨੂੰ ਭਵਿੱਖ ਅੰਦਰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਕੌਂਸਲਰ ਸਤੀਸ਼ ਕੁਮਾਰ ਪੱਪੂ, ਸਾਬਕਾ ਕੌਂਸਲਰ ਅਮਰਨਾਥ ਕਲਿਆਣ, ਕਰਮਜੀਤ ਸਿੰਘ ਕੈਂਥ, ਕੌਂਸਲਰ ਅਨਮੋਲ ਗੁਪਤਾ, ਐਡਵੋਕੇਟ ਵਰਿੰਦਰ ਸਿੰਘ ਕਲੇਰ, ਸਾਜਨ ਮਲਹੋਤਰਾ, ਕਲਰਕ ਹਰੀਸ਼ ਕੁਮਾਰ, ਰਜਿੰਦਰ ਕੁਮਾਰ, ਪ੍ਰਦੀਪ ਕੁਮਾਰ, ਸਨੀ ਸੁੰਦਰ, ਵਾਈਸ ਪ੍ਰਧਾਨ ਰਾਮ ਪ੍ਰਕਾਸ਼, ਸਨਦੀਪ ਕੁਮਾਰ, ਬ੍ਰਹਮਪਾਲ, ਬਲਵਿੰਦਰ ਕਲਿਆਣ, ਭਾਰਤ ਭੂਸ਼ਨ, ਸੁਖਵਿੰਦਰ ਖੋਸਲਾ, ਸੁਰਜੀਤ ਸਿੰਘ, ਸੰਤੋਖ ਰਾਮ, ਧਰਮਵੀਰ, ਮਦਨ, ਲਾਲ ਅਤੇ ਸਮੂਹ ਸਫ਼ਾਈ ਸੇਵਕ ਤੇ ਸੀਵਰਮੈਨ ਹਾਜ਼ਰ ਸਨ |
ਪਿਛਲੀ ਖ਼ਬਰ ਡੀ.ਏ.ਵੀ. ਸਕੂਲ ਦੇ ਵਿਗਿਆਨ ਅਧਿਆਪਕਾਂ ਵਲੋਂ ਸਿਖਾਈ ਗਈ ਜੈਵਿਕ ਖਾਦ ਬਣਾਉਣ ਦੀ ਵਿਧੀ ਅਗਲੀ ਖ਼ਬਰ ਡਾਂਗੋਂ 'ਚ 27ਵਾਂ ਧਾਰਮਿਕ ਸਮਾਗਮ ਆਰੰਭ • ਸਿੱਖ ਸੰਗਤਾਂ ਗੁਰੂ ਸਾਹਿਬ ਵਲੋਂ ਦਰਸਾਏ ਮਾਰਗ 'ਤੇ ਚੱਲਕੇ ਜੀਵਨ ਸਫ਼ਲ ਬਣ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।