07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਆਪ' ਨੂੰ ਲੱਗਿਆ ਝਟਕਾ, ਐਡਵੋਕੇਟ ਧਰਮਪਾਲ ਮਹਿਮੀ ਨੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

ਅਜੀਤ ਡੈਸਕ 23-01-2026
ਹੰਬੜਾਂ, 22 ਜਨਵਰੀ (ਹਰਵਿੰਦਰ ਸਿੰਘ ਮੱਕੜ)-ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਆਮ ਆਦਮੀ ਪਾਰਟੀ ਹਲਕਾ ਗਿੱਲ ਦੇ ਸੀਨੀਅਰ ਆਗੂ ਤੇ ਜ਼ਿਲ੍ਹਾ ਸੰਯੁਕਤ ਸਕੱਤਰ ਲੀਗਲ ਵਿੰਗ ਲੁਧਿਆਣਾ ਦਿਹਾਤੀ ਦੇ ਐਡਵੋਕੇਟ ਧਰਮਪਾਲ ਮਹਿਮੀ ਵਲੋਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਗਿਆ | ਇਸ ਦੌਰਾਨ ਐਡਵੋਕੇਟ ਧਰਮਪਾਲ ਮਹਿਮੀ ਨੇ ਦੱਸਿਆ ਕਿ ਸੂਬਾ ਪ੍ਰਧਾਨ ਅਮਨ ਅਰੋੜਾ ਨੂੰ ਈਮੇਲ ਰਾਹੀਂ ਆਪਣਾ ਅਸਤੀਫਾ ਭੇਜ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਪੁਰਾਣੇ ਵਲੰਟੀਅਰਾਂ ਦੀ ਸਾਰ ਨਹੀਂ ਲਈ ਗਈ, ਜਦਕਿ ਨਵਿਆਂ ਨੂੰ ਵੱਖ-ਵੱਖ ਅਹੁਦਿਆਂ ਨਾਲ ਨਿਵਾਜਿਆ ਜਾ ਰਿਹਾ ਹੈ | ਇਸ ਸਮੇਂ ਉਨ੍ਹਾਂ ਦੇ ਹੋਰ ਸਾਥੀ ਵੀ ਮੌਜੂਦ ਸਨ |

ਪਿਛਲੀ ਖ਼ਬਰ ਕਾਂਗਰਸ ਤੇ ਸੱਤਾਧਾਰੀ ਧਿਰ ਦੀਆਂ ਆਪਹੁਦਰੀਆਂ ਦਾ ਅਕਾਲੀ ਦਲ ਵਲੋਂ ਭਾਰੀ ਵਿਰੋਧ ਅਗਲੀ ਖ਼ਬਰ ਦੋਰਾਹਾ ਵਿਖੇ ਵਿਧਾਇਕ ਗਿਆਸਪੁਰਾ ਦੀ ਅਗਵਾਈ ਵਿਚ ਸਿਹਤ ਬੀਮਾ ਯੋਜਨਾ ਦੇ ਪ੍ਰਸਾਰਨ ਸਮੇਂ ਵਰਕਰਾਂ ਤੇ ਆਗੂਆਂ ਨਾਲ ਕੀਤੀ ਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।