ਦੋਰਾਹਾ, 22 ਜਨਵਰੀ (ਮਨਜੀਤ ਸਿੰਘ ਗਿੱਲ)-ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ 10 ਲੱਖ ਰੁਪਏ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਸਿੱਧੇ ਪ੍ਰਸਾਰਨ ਸਮੇਂ ਦੋਰਾਹਾ ਵਿਖੇ ਹਲਕਾ ਵਿਧਾਇਕ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਵਿੱਚ ਵੱਖ ਵੱਖ ਆਗੂਆਂ ਤੇ ਵਰਕਰਾਂ ਨੇ ਆਮ ਆਦਮੀ ਪਾਰਟੀ ਦੇ ਇਸ ਫ਼ੈਸਲੇ ਦੀ ਖ਼ੁਸ਼ੀ ਵਿਚ ਨਾਅਰੇ ਲਗਾਏ ਤੇ ਆਤਿਸ਼ਬਾਜ਼ੀ ਵੀ ਕੀਤੀ | ਇਸ ਤੋਂ ਪਹਿਲਾਂ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੋਰਾਹਾ ਵਿਖੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਆਗਾਜ਼ ਪ੍ਰੋਗਰਾਮ ਦੇ ਆਨਲਾਈਨ ਪ੍ਰਸਾਰਣ ਕੀਤੇ ਸਮਾਗਮ ਦੀ ਪ੍ਰਧਾਨਗੀ ਕੀਤੀ | ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਸਿਹਤ ਕਾਰਡ ਤਹਿਤ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਮਿਲੇਗਾ, ਜਿਸ ਨਾਲ ਗੰਭੀਰ ਬਿਮਾਰੀਆਂ ਦੇ ਇਲਾਜ ਦੌਰਾਨ ਲੋਕਾਂ 'ਤੇ ਪੈਂਦਾ ਵਿੱਤੀ ਬੋਝ ਕਾਫ਼ੀ ਹੱਦ ਤੱਕ ਘੱਟ ਹੋਵੇਗਾ | ਇਸ ਸਮੇਂ ਸੁਦਰਸ਼ਨ ਕੁਮਾਰ ਪ੍ਰਧਾਨ ਨਗਰ ਕੌਂਸਲ ਦੋਰਾਹਾ, ਸਾਬਕਾ ਚੇਅਰਮੈਨ ਬੂਟਾ ਸਿੰਘ ਰਾਣੋ, ਕੁਲਵੰਤ ਸਿੰਘ ਸੀਨੀਅਰ ਮੀਤ ਪ੍ਰਧਾਨ, ਲਖਵੀਰ ਸਿੰਘ ਅÏਜਲਾ, ਸੁਖਵਿੰਦਰ ਸਿੰਘ ਨੋਨਾ, ਏ. ਪੀ. ਜੱਲਾ, ਤਲਵਾੜਾ ਦੋਰਾਹਾ, ਬੌਬੀ ਕਪਿਲਾ, ਵਿਕੀ ਬੈਕਟਰ, ਬੌਬੀ ਤਿਵਾਰੀ, ਪਰਗਟ ਸਿੰਘ ਸਿਆੜ, ਸੁਖਵਿੰਦਰ ਸਿੰਘ ਨੋਨਾ, ਹਰਨੇਕ ਸਿੰਘ ਨੇਕੀ ਕੌਂਸਲਰ, ਬੌਬੀ ਕਪਿਲਾ, ਬੌਬੀ ਤਿਵਾੜੀ, ਪੰਕਜ ਸ਼ਰਮਾ, ਮੰਗਾਂ ਜਰਮਨ, ਰਾਹੁਲ ਬੈਕਟਰ, ਇੰਦਰਜੀਤ ਫ਼ੌਜੀ, ਬਲਬੀਰ ਮੱਛਲ, ਦਵਿੰਦਰ ਰਾਜਾ, ਗੁਰਵਿੰਦਰ ਸਿੰਘ ਬਾਜਵਾ, ਰਣਜੀਤ ਸਿੰਘ ਅਤੇ ਕੰਵਲਜੀਤ ਸਿੰਘ ਬਿੱਟੂ ਆਦਿ ਸਨ |