07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਦੀ ਚੋਣ ਲਈ 26 ਨਾਮਜ਼ਦਗੀਆਂ, ਕਰਨਵੀਰ ਸਿੰਘ ਢਿੱਲੋਂ ਨੇ ਚੋਣ ਮੁਹਿੰਮ ਆਰੰਭੀ

ਅਜੀਤ ਡੈਸਕ 23-01-2026
ਸਮਰਾਲਾ, 22 ਜਨਵਰੀ (ਗੋਪਾਲ ਸੋਫਤ)-ਪੰਜਾਬ ਵਿਚ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਸਮੇਤ ਜ਼ਿਲ੍ਹਾ, ਬਲਾਕ ਅਤੇ ਹਲਕਾ ਪ੍ਰਧਾਨਾਂ ਦੀ ਚੋਣ ਲਈ ਕੱਲ੍ਹ ਆਖ਼ਰੀ ਦਿਨ ਨਾਮਜ਼ਦਗੀ ਪੇਪਰ ਦਾਖਲ ਕਰਨ ਦਾ ਕੰਮ ਮੁਕੰਮਲ ਹੋਣ ਉਪਰੰਤ ਉਮੀਦਵਾਰਾਂ ਵਲੋਂ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਯੂਥ ਕਾਂਗਰਸ ਦੇ ਕੁਲ ਹਿੰਦ ਜਨਰਲ ਸਕੱਤਰ ਅਤੇ ਪੰਜਾਬ ਦੇ ਇੰਚਾਰਜ ਡਾ. ਸਮਰੁਤੀ ਰੰਜਨ ਵਲੋਂ ਪੰਜਾਬ ਵਿਚ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਦੇ ਚੋਣ ਮੈਦਾਨ ਵਿਚ ਨਾਮਜ਼ਦਗੀਆਂ ਦਾਖਲ ਕਰਨ ਵਾਲੇ 26 ਵਿਅਕਤੀਆਂ ਦੀ ਸੂਚੀ ਜਾਰੀ ਕਰਨ ਉਪਰੰਤ ਸੂਬੇ ਦੇ ਹੋਰਨਾਂ ਆਗੂਆਂ ਵਲੋਂ ਰਾਜਸੀ ਸਰਗਰਮੀਆਂ ਦੇ ਨਾਲ-ਨਾਲ ਸਥਾਨਕ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਪੋਤਰੇ ਕਰਨਵੀਰ ਸਿੰਘ ਢਿੱਲੋਂ ਨੇ ਵੀ ਸੂਬਾ ਪ੍ਰਧਾਨ ਦੀ ਚੋਣ ਲਈ ਨਾਮਜ਼ਦਗੀ ਪੇਪਰ ਦਾਖਲ ਕਰਨ ਦੇ ਨਾਲ ਹੀ ਚਾਰ ਸਾਲ ਤੋਂ ਬਾਅਦ ਮੁੜ ਰਾਜਸੀ ਪਿੜ ਵਿਚ ਆਪਣੀ ਨਵੀਂ ਪਾਰੀ ਸ਼ੁਰੂ ਕੀਤੀ ਹੈ | ਇਹ ਚੋਣ ਦੇ ਨਾਲ-ਨਾਲ ਯੂਥ ਕਾਂਗਰਸ ਦੀ ਨਵੀਂ ਭਰਤੀ ਵੀ ਹੋਵੇਗੀ ਅਤੇ ਯੂਥ ਕਾਂਗਰਸ ਦੀ ਮੈਂਬਰਸ਼ਿਪ ਪ੍ਰਾਪਤ ਕਰਦਿਆਂ ਹੀ ਹਰ ਮੈਂਬਰ ਨੌਜਵਾਨ ਬਲਾਕ ਤੋਂ ਲੈ ਕੇ ਸੂਬਾ ਪ੍ਰਧਾਨ ਦੀ ਚੋਣ ਲਈ ਆਪਣੀ ਆਨਲਾਈਨ ਵੋਟ ਪਾਉਣ ਦੇ ਯੋਗ ਹੋ ਜਾਵੇਗਾ | ਕਾਂਗਰਸ ਦੇ ਆਗੂ ਰਾਹੁਲ ਗਾਂਧੀ ਵਲੋਂ ਯੂਥ ਕਾਂਗਰਸ ਦੀਆਂ ਅੰਦਰੂਨੀ ਚੋਣਾਂ ਲਈ ਤਿਆਰ ਕੀਤੇ ਪਾਰਦਰਸ਼ੀ ਸਿਸਟਮ ਰਾਹੀਂ ਪੰਜਾਬ ਵਿਚ ਯੂਥ ਕਾਂਗਰਸ ਦੀ ਮੈਂਬਰਸ਼ਿਪ ਲਗਭਗ 3 ਲੱਖ ਹੋ ਸਕਦੀ ਹੈ | ਕਰਨਵੀਰ ਸਿੰਘ ਢਿੱਲੋਂ ਨੇ ਅੱਜ ਆਪਣੀ ਚੋਣ ਮੁਹਿੰਮ ਆਰੰਭ ਕਰਨ ਤੋਂ ਪਹਿਲਾਂ ਆਪਣੇ ਦਾਦਾ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਤੋਂ ਸੇਧ ਲੈ ਕੇ ਪੰਜਾਬ ਭਰ ਦੇ ਹਰ ਜ਼ਿਲੇ੍ਹ ਵਿਚ ਕਾਂਗਰਸ ਦੇ ਹਲਕਾ ਇੰਚਾਰਜਾਂ, ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਸਮੇਤ ਹੋਰਨਾਂ ਆਗੂਆਂ ਨਾਲ ਸੰਪਰਕ ਕਰਨ ਦੀ ਮੁਹਿੰਮ ਆਰੰਭ ਦਿੱਤੀ ਹੈ | ਇਸ ਚੋਣ ਨਾਲ ਸਥਾਨਕ ਵਿਧਾਨ ਸਭਾ ਹਲਕੇ ਵਿਚ ਵੀ ਰਾਜਸੀ ਸਮੀਕਰਨ ਪ੍ਰਭਾਵਿਤ ਹੋ ਸਕਦੇ ਹਨ | ਪਰ ਪੁਲਿਸ ਜ਼ਿਲ੍ਹਾ ਖੰਨਾ ਦੇ ਸਾਰੇ ਹਲਕਿਆਂ ਵਿਚ ਢਿੱਲੋਂ ਪਰਿਵਾਰ ਨਾਲ ਛੱਤੀ ਦਾ ਅੰਕੜਾ ਰੱਖਣ ਵਾਲੇ ਆਗੂਆਂ ਦਾ ਵੀ ਪੂਰਾ ਸਿਆਸੀ ਦਬਦਬਾ ਹੈ | ਇਸ ਇਨ੍ਹਾਂ ਆਗੂਆਂ ਦੇ ਸਮਰਥਕਾਂ ਦਾ ਰੁਖ ਫਿਰ ਤੋਂ ਆਪਣੇ ਵੱਲ ਕਰਨ ਲਈ ਅੱਜ ਕਈ ਵੱਡੇ ਆਗੂਆਂ ਨਾਲ ਸੰਪਰਕ ਸਾਧਿਆ ਗਿਆ ਹੈ | ਸਾਬਕਾ ਵਿਧਾਇਕ ਦੇ ਪੀ. ਏ. ਲਵੀ ਢਿੱਲੋਂ ਨੇ ਦੱਸਿਆ ਕਿ ਅਮਰੀਕ ਸਿੰਘ ਢਿੱਲੋਂ ਪੰਜ ਦਹਾਕਿਆਂ ਤੋਂ ਪੰਜਾਬ ਦੀ ਰਾਜਨੀਤੀ ਵਿਚ ਵਿਚਰੇ ਹਨ | ਇਸ ਲਈ ਉਨ੍ਹਾਂ ਦੇ ਹਮਾਇਤੀ ਅਤੇ ਮਿੱਤਰ ਪੰਜਾਬ ਭਰ ਵਿਚ ਕਰਨਵੀਰ ਸਿੰਘ ਦੀ ਚੋਣ ਮੁਹਿੰਮ ਨੂੰ ਆਪਣੇ ਆਪਣੇ ਹਲਕੇ ਵਿਚ
ਪਿਛਲੀ ਖ਼ਬਰ ਦੋਰਾਹਾ ਵਿਖੇ ਵਿਧਾਇਕ ਗਿਆਸਪੁਰਾ ਦੀ ਅਗਵਾਈ ਵਿਚ ਸਿਹਤ ਬੀਮਾ ਯੋਜਨਾ ਦੇ ਪ੍ਰਸਾਰਨ ਸਮੇਂ ਵਰਕਰਾਂ ਤੇ ਆਗੂਆਂ ਨਾਲ ਕੀਤੀ ਆ... ਅਗਲੀ ਖ਼ਬਰ ਖੰਨਾ ਪੁਲਿਸ ਵਲੋਂ 4 ਕਿੱਲੋ ਹੈਰੋਇਨ ਤੋਂ ਬਾਅਦ ਉਸੇ ਗਰੋਹ ਦੇ ਇਕ ਹੋਰ ਵਿਅਕਤੀ ਤੋਂ 1 ਕਿੱਲੋ ਹੈਰੋਇਨ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।