07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਖੰਨਾ ਪੁਲਿਸ ਵਲੋਂ 4 ਕਿੱਲੋ ਹੈਰੋਇਨ ਤੋਂ ਬਾਅਦ ਉਸੇ ਗਰੋਹ ਦੇ ਇਕ ਹੋਰ ਵਿਅਕਤੀ ਤੋਂ 1 ਕਿੱਲੋ ਹੈਰੋਇਨ ਬਰਾਮਦ

ਅਜੀਤ ਡੈਸਕ 23-01-2026
ਖੰਨਾ, 22 ਜਨਵਰੀ (ਹਰਜਿੰਦਰ ਸਿੰਘ ਲਾਲ)-ਪਿਛਲੇ ਦਿਨੀਂ ਸਮਰਾਲਾ ਵਿੱਚ 2 ਦੋਸ਼ੀਆਂ ਨੂੰ 4 ਕਿੱਲੋ 20 ਗ੍ਰਾਮ ਹੈਰਇਨ ਸਮੇਤ ਗਿ੍ਫ਼ਤਾਰ ਕੀਤਾ ਗਿਆ ਸੀ, ਜਿਸਦੀ ਜਾਂਚ ਤੋਂ ਬਾਅਦ 7 ਹੋਰ ਦੋਸ਼ੀ ਗਿ੍ਫ਼ਤਾਰ ਕਰਕੇ ਉਨ੍ਹਾਂ ਪਾਸੋ 2 ਪਿਸਤੌਲ 30 ਬੋਰ, 195 ਗ੍ਰਾਮ ਹੈਰੋਇਨ ਅਤੇ 2 ਲੱਖ ਡਰਗ ਮਨੀ ਬਰਾਮਦ ਕੀਤੀ ਗਈ ਹੈ |
ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਅਤੇ ਡੀ. ਆਈ. ਜੀ. ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੰਨਾ ਦੀ ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਦੀ ਰਹਿਨੁਮਾਈ ਹੇਠ ਐਸ. ਪੀ. ਪਵਨਜੀਤ ਚੌਧਰੀ ਦੀ ਅਗਵਾਈ ਹੇਠ ਮੋਹਿਤ ਕੁਮਾਰ ਸਿੰਗਲਾ, ਪੀ. ਪੀ. ਐੱਸ. ਉਪ ਕਪਤਾਨ ਪੁਲਿਸ (ਆਈ), ਸਬ-ਇੰਸਪੈਕਟਰ ਨਰਪਿੰਦਰਪਾਲ ਸਿੰਘ, ਇੰਚਾਰਜ ਸੀ. ਆਈ. ਏ ਖੰਨਾ, ਸਬ-ਇੰਸਪੈਕਟਰ ਸੁਖਦੀਪ ਸਿੰਘ, ਇੰਚਾਰਜ ਨਾਰਕੋਟਿਕ ਸੈੱਲ, ਖੰਨਾ ਸਮੇਤ ਪੁਲਿਸ ਪਾਰਟੀ ਨੇ ਇਸ ਮੁਕੱਦਮੇ ਵਿੱਚ ਕੁੱਲ 1 ਹੋਰ ਦੋਸ਼ੀ ਨੂੰ ਗਿ੍ਫ਼ਤਾਰ ਕਰਕੇ ਉਸ ਪਾਸੇ 1 ਕਿੱਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਗੁਰਮੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਫ਼ਾਜ਼ਿਲਕਾ, ਜੋ ਨਸ਼ਾ ਵੇਚਣ ਦਾ ਕੰਮ ਕਰਦਾ ਹੈ ਅਤੇ ਚੰਡੀਗੜ੍ਹ ਰੋਡ, ਸਮਰਾਲਾ ਦੇ ਬੱਸ ਸਟੈੈਡ ਤੇ ਭਾਰੀ ਮਾਤਰਾ ਵਿਚ ਹੈਰੋਇਨ ਦੀ ਖੇਪ ਲੈ ਕੇ ਖੜਾ ਸੀ, ਬਾਰੇ ਸੂਚਨਾ ਮਿਲਣ ਤੇ ਏ. ਐਸ. ਆਈ ਪ੍ਰਮੋਦ ਕੁਮਾਰ ਵੱਲੋਂ ਮੁਕੱਦਮਾ ਨੰਬਰ 27 ਮਿਤੀ 15.1.2026 ਅ/ਧ 21/61/85 ਐਨ. ਡੀ. ਪੀ. ਐਸ ਐਕਟ, ਥਾਣਾ ਸਮਰਾਲਾ ਵਿਖੇ ਦਰਜ ਕਰਵਾ ਕੇ ਛਾਪਾ ਮਾਰ ਕੇ ਇਸ ਨੌਜਵਾਨ ਨੂੰ ਕਾਬੂ ਕੀਤਾ ਗਿਆ | ਜਿਸ ਤੋ ਨਾਮ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਮ ਗੁਰਮੀਤ ਸਿੰਘ ਵਾਸੀ ਫ਼ਾਜ਼ਿਲਕਾ ਦੱਸਿਆ | ਨੌਜਵਾਨ ਦੇ ਮੋਢਿਆਂ ਵਿੱਚ ਪਹਿਨੇ ਹੋਏ ਪਿੱਠੂ ਬੈਗ ਦੀ ਤਲਾਸ਼ੀ ਦੌਰਾਨ ਉਸ ਵਿਚੋਂ 1 ਕਿੱਲੋਗਰਾਮ ਹੈਰੋਇਨ ਬਰਾਮਦ ਹੋਈ | ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਦੋਸ਼ੀ ਪਾਸੇ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ, ਹੋਰ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ |
ਪਿਛਲੀ ਖ਼ਬਰ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਦੀ ਚੋਣ ਲਈ 26 ਨਾਮਜ਼ਦਗੀਆਂ, ਕਰਨਵੀਰ ਸਿੰਘ ਢਿੱਲੋਂ ਨੇ ਚੋਣ ਮੁਹਿੰਮ ਆਰੰਭੀ ਅਗਲੀ ਖ਼ਬਰ ਸਰਕਾਰ ਪੇਪਰਾਂ ਦੌਰਾਨ ਅਧਿਆਪਕਾਂ ਦੇ ਸੈਮੀਨਾਰ ਲਗਾਉਣੇ ਬੰਦ ਕਰੇ-ਬਿਲਗਾ/ਚੀਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।