17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਸਰਬਜੋਤ ਸਿੰਘ ਸਾਬੀ ਨੇ ਸਾਬਕਾ ਹਲਕਾ ਇੰਚਾਰਜ ’ਤੇ ਲਗਾਏ ਗੰਭੀਰ ਦੋਸ਼

ਮੁਕੇਰੀਆਂ, 16 ਨਵੰਬਰ (ਰਾਮਗੜ੍ਹੀਆ)-ਸਾਬਕਾ ਹਲਕਾ ਇੰਚਾਰਜ ਮੁਕੇਰੀਆਂ ਆਮ ਆਦਮੀ ਪਾਰਟੀ ਦੇ ਪੁੱਤਰਾਂ ਵਲੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਦੇ ਘਰ ਅੱਜ ਹੋਰ ਕੁਝ ਵਿਅਕਤੀਆਂ ਨਾਲ ਲੈ ਕੇ ਕੱਢੀ ਗਈ ਗੇੜੀ ਕਾਰਨ ਆਮ ਆਦਮੀ ਪਾਰਟੀ ਦੇ ਵਰਕਰਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸੰਬੰਧੀ ਮੌਜੂਦਾ ਹਲਕਾ ਇੰਚਾਰਜ ‘ਆਪ’ ਸਰਬਜੋਤ ਸਿੰਘ ਵਲੋਂ ਕਾਹਲੀ ’ਚ ਬੁਲਾਈ ਗਈ ਪ੍ਰੈੱਸ ਕਾਨਫ਼ਰੰਸ ’ਚ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਦੱਸਿਆ ਕਿ ਉਹ ਪਿੰਡਾਂ ਅੰਦਰ ਲੋਕ ਮਿਲਣੀ ਲਈ ਗਏ ਹੋਏ ਸਨ ਜਦੋਂ ਉਹ ਘਰ ਨਜ਼ਦੀਕ ਪਹੁੰਚੇ ਤਾਂ ਉਨ੍ਹਾਂ ਨੂੰ ਘਰੋਂ ਫ਼ੋਨ ਆਇਆ ਕਿ ਘਰ ਵਿਚ ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਹੈ।

ਸਰਬਜੋਤ ਸਿੰਘ ਸਾਬਕਾ ਹਲਕਾ ਇੰਚਾਰਜ ‘ਆਪ’ ਵਰਕਰਾਂ ਨਾਲ ਪ੍ਰੈੱਸ ਕਾਨਫ਼ਰੰਸ ਦੌਰਾਨ। ਤਸਵੀਰ : ਰਾਮਗੜ੍ਹੀਆ 17-11-2026
ਮੁਕੇਰੀਆਂ, 16 ਨਵੰਬਰ (ਰਾਮਗੜ੍ਹੀਆ)-ਸਾਬਕਾ ਹਲਕਾ ਇੰਚਾਰਜ ਮੁਕੇਰੀਆਂ ਆਮ ਆਦਮੀ ਪਾਰਟੀ ਦੇ ਪੁੱਤਰਾਂ ਵਲੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਦੇ ਘਰ ਅੱਜ ਹੋਰ ਕੁਝ ਵਿਅਕਤੀਆਂ ਨਾਲ ਲੈ ਕੇ ਕੱਢੀ ਗਈ ਗੇੜੀ ਕਾਰਨ ਆਮ ਆਦਮੀ ਪਾਰਟੀ ਦੇ ਵਰਕਰਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸੰਬੰਧੀ ਮੌਜੂਦਾ ਹਲਕਾ ਇੰਚਾਰਜ ‘ਆਪ’ ਸਰਬਜੋਤ ਸਿੰਘ ਵਲੋਂ ਕਾਹਲੀ ’ਚ ਬੁਲਾਈ ਗਈ ਪ੍ਰੈੱਸ ਕਾਨਫ਼ਰੰਸ ’ਚ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਦੱਸਿਆ ਕਿ ਉਹ ਪਿੰਡਾਂ ਅੰਦਰ ਲੋਕ ਮਿਲਣੀ ਲਈ ਗਏ ਹੋਏ ਸਨ ਜਦੋਂ ਉਹ ਘਰ ਨਜ਼ਦੀਕ ਪਹੁੰਚੇ ਤਾਂ ਉਨ੍ਹਾਂ ਨੂੰ ਘਰੋਂ ਫ਼ੋਨ ਆਇਆ ਕਿ ਘਰ ਵਿਚ ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਜਦੋਂ ਉਨ੍ਹਾਂ ਨੇ ਘਰ ਆ ਕੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਦੇਖਿਆ ਤਾਂ ਦੋਵੇਂ ਸਾਬਕਾ ਹਲਕਾ ਇੰਚਾਰਜ ਦੇ ਪੁੱਤਰਾਂ ਸਮੇਤ ਕੁੱਝ ਵਿਅਕਤੀ ਪਹਿਚਾਣ ਵਿਚ ਆਏ। ਉਨ੍ਹਾਂ ਕਿਹਾ ਕਿ ਘਰ ਵਿਚ ਮੌਜੂਦ ਵਿਅਕਤੀਆਂ ਨੂੰ ਧਮਕੀਆਂ ਦਿੰਦੇ ਹੋਏ ਉਕਤ ਹਮਲਾਵਰਾਂ ਨੇ ਰਸਤੇ ਵਿਚ ਇਕ ਫਾਇਰ ਵੀ ਕੀਤਾ। ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਪ੍ਰੋ. ਮੁਲਤਾਨੀ ਵਲੋਂ ਇਹ ਬਹੁਤ ਹੀ ਘਟੀਆ ਕਿਸਮ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਇਸ ਤਰ੍ਹਾਂ ਸਾਨੂੰ ਡਰਾਇਆ ਧਮਕਾਇਆ ਨਹੀਂ ਜਾ ਸਕਦਾ। ਸ. ਸਾਬੀ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਹਾਈਕਮਾਨ ਵਲੋਂ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਜਿਸ ਤੋਂ ਅੱਕੇ ਹੋਏ ਪ੍ਰੋ. ਮੁਲਤਾਨੀ ਦੇ ਪੁੱਤਰ ਉਨ੍ਹਾਂ ਨਾਲ ਖਹਿਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਘਰ ’ਚ ਉਨ੍ਹਾਂ ਦਾ ਪਰਿਵਾਰ ਸਮੇਤ ਬੱਚੇ ਰਹਿੰਦੇ ਹਨ ਅਤੇ ਮੁਲਤਾਨੀ ਦੇ ਪੁੱਤਰਾਂ ਵਲੋਂ ਅਜਿਹਾ ਕਰਨਾ ਬੇਹੱਦ ਮੰਦਭਾਗਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਾਰਟੀ ਵਰਕਰਾਂ ਨੂੰ ਫ਼ੋਨ ’ਤੇ ਵੀ ਡਰਾਇਆ ਧਮਕਾਇਆ ਜਾ ਰਿਹਾ ਹੈ ਕਿ ਤੁਹਾਡੇ ਐਮ.ਐਲ.ਏ. ਨੂੰ ਦੇਖ ਲਵਾਂਗੇ। ਇਸ ਸੰਬੰਧੀ ਜਦੋਂ ਪੱਖ ਜਾਣਨ ਲਈ ਸਾਬਕਾ ਹਲਕਾ ਇੰਚਾਰਜ ਪ੍ਰੋ. ਜੀ.ਐੱਸ. ਮੁਲਤਾਨੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵਾਰ-ਵਾਰ ਫ਼ੋਨ ਕਰਨ ’ਤੇ ਉਨ੍ਹਾਂ ਨੇ ਫ਼ੋਨ ਨਹੀਂ ਉਠਾਇਆ।
ਪਿਛਲੀ ਖ਼ਬਰ ਖ਼ਾਲਸਾ ਕਾਲਜ ਤੇ ਕਾਲਜੀਏਟ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਪ੍ਰੀਖਿਆ ’ਚੋਂ 12 ਮੈਡਲ ਕੀਤੇ ਹਾਸਿਲ ਅਗਲੀ ਖ਼ਬਰ ਖਵਿੰਦਰ ਸਿੰਘ ਟਿੰਮੀ ਸ਼੍ਰੋਮਣੀ ਅਕਾਲੀ ਦਲ (ਬ) ਦੇ ਮੀਤ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।