17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਫ਼ਿਲਮ ‘ਨੋ ਚਲਾਨ ਕਰੋ ਧਿਆਨ’ ਦਾ ਕਲਾਈਮੈਕਸ ਰਿਆਤ ਬਾਹਰਾ ਯੁਨੀਵਰਸਿਟੀ ’ਚ ਹੋਇਆ

ਹੁਸ਼ਿਆਰਪੁਰ, 16 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਦੀ ਲਿਖੀ ਕਹਾਣੀ ਉੱਪਰ ਅਧਾਰਿਤ ਫ਼ਿਲਮ ‘ਨੋ ਚਲਾਨ ਕਰੋ ਧਿਆਨ’ ਦਾ ਕਲਾਈਮੈਕਸ ਰਿਆਤ ਬਾਹਰਾ ਯੁਨੀਵਰਸਿਟੀ ਵਿੱਚ ਵਿਖਾਇਆ ਗਿਆ। ਇਸ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਚੰਦਰ ਮੋਹਨ ਅਤੇ ਅਵਿਨਾਸ਼ ਖੰਨਾ ਵਲੋਂ ਫ਼ਿਲਮ ਕਲਿੱਪ ਦਿਖਾ ਕੇ ਕੀਤੀ ਗਈ।

ਅਜੀਤ ਡੈਸਕ 17-11-2026
ਹੁਸ਼ਿਆਰਪੁਰ, 16 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਦੀ ਲਿਖੀ ਕਹਾਣੀ ਉੱਪਰ ਅਧਾਰਿਤ ਫ਼ਿਲਮ ‘ਨੋ ਚਲਾਨ ਕਰੋ ਧਿਆਨ’ ਦਾ ਕਲਾਈਮੈਕਸ ਰਿਆਤ ਬਾਹਰਾ ਯੁਨੀਵਰਸਿਟੀ ਵਿੱਚ ਵਿਖਾਇਆ ਗਿਆ। ਇਸ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਚੰਦਰ ਮੋਹਨ ਅਤੇ ਅਵਿਨਾਸ਼ ਖੰਨਾ ਵਲੋਂ ਫ਼ਿਲਮ ਕਲਿੱਪ ਦਿਖਾ ਕੇ ਕੀਤੀ ਗਈ। ਫ਼ਿਲਮ ਦੇ ਨਿਰਦੇਸ਼ਕ ਰੰਗਮੰਚ ਕਲਾਕਾਰ ਅਸ਼ੋਕ ਪੁਰੀ ਹਨ। ਇਸ ਫ਼ਿਲਮ ਵਿੱਚ ਮਸ਼ਹੂਰ ਕਲਾਕਾਰ ਸੰਤਾ-ਬੰਤਾ, ਚੰਦਰ ਮੋਹਨ, ਅਸ਼ੋਕ ਪੁਰੀ, ਪਿੰਦਾ ਮਖੋਲੀਆ, ਪਵਨ ਸਿੰਘ, ਸੁਖਵੀਰ ਚੱਠਾ, ਸੰਜੂ ਅਰੋੜਾ, ਅਜੈ ਸਹਿਦੇਵ ਅਤੇ ਨੈਨਸੀ ਅਰੋੜਾ ਆਪਣੇ-ਆਪਣੇ ਕਿਰਦਾਰ ਵਿਚ ਦਿਖਾਈ ਦੇਣਗੇ। ਫ਼ਿਲਮ ਦੇ ਕੈਮਰਾਮੈਨ ਰੋਹਿਤ ਕੁਮਾਰ ਅਤੇ ਅਡੀਟਰ ਨਰੇਸ਼ ਐਸ. ਗਰਗ ਹਨ। ਖੰਨਾ ਨੇ ਦੱਸਿਆ ਕਿ ਇਹ ਫਿਲਮ ਦਸੰਬਰ ਮਹੀਨੇ ਦੇ ਅੱਧ ਤੱਕ ਰਿਲੀਜ਼ ਕੀਤੀ ਜਾਵੇਗੀ। ਉਨ੍ਹਾਂ ਨੇ ਸਮੂਹ ਕਲਾਕਾਰਾਂ ਨੂੰ ਪਾਏ ਯੋਗਦਾਨ ਲਈ ਮੁਬਾਰਕਬਾਦ ਦਿੱਤੀ। ਨਿਰਦੇਸ਼ਕ ਅਸ਼ੋਕ ਪੁਰੀ ਨੇ ਦੱਸਿਆ ਕਿ ਇਸ ਫ਼ਿਲਮ ਵਿੱਚ 30 ਤੋਂ ਵੱਧ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।
ਪਿਛਲੀ ਖ਼ਬਰ ਟਰਿੱਪਲ ਐਮ ਸਕੂਲ ਆਫ਼ ਐਕਸੀਲੈਂਸ ਹੁਸ਼ਿਆਰਪੁਰ ’ਚ ‘ਮਾਊਰਪੰਖ’ ਸਮਾਗਮ ਕਰਵਾਇਆ ਅਗਲੀ ਖ਼ਬਰ 7ਵਾਂ ਸ਼ਹੀਦ ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।