07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਨੇਤਰਹੀਣ ਬੱਚੀਆਂ ਦਾ ਸਫਲ ਕੌਰਨੀਅਲ ਟਰਾਂਸਪਲਾਂਟੇਸ਼ਨ ਕੀਤਾ

ਗੜ੍ਹਸ਼ੰਕਰ, 6 ਨਵੰਬਰ (ਧਾਲੀਵਾਲ)-ਰੋਟਰੀ ਆਈ ਬੈਂਕ ਅਤੇ ਕੌਰਨੀਅਲ ਟਰਾਂਸਪਲਾਂਟ ਸੁਸਾਇਟੀ ਦੇ ਯਤਨਾਂ ਸਦਕਾ 2 ਨੇਤਰਹੀਣ ਚਾਰ ਸਾਲਾਂ ਬੱਚੀਆਂ ਸਫ਼ਰਾ ਡਘਾਮ, ਰਾਜਵੰਤੀ ਬਗਵਾਈ ਦਾ ਸਫਲ ਕੌਰਨੀਅਲ ਟਰਾਂਸਪਲਾਂਟੇਸ਼ਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਬਾਡੀ ਡੋਨੇਸ਼ਨ ਕਮੇਟੀ ਡਾ.

ਅਜੀਤ ਡੈਸਕ 07-11-2026
ਗੜ੍ਹਸ਼ੰਕਰ, 6 ਨਵੰਬਰ (ਧਾਲੀਵਾਲ)-ਰੋਟਰੀ ਆਈ ਬੈਂਕ ਅਤੇ ਕੌਰਨੀਅਲ ਟਰਾਂਸਪਲਾਂਟ ਸੁਸਾਇਟੀ ਦੇ ਯਤਨਾਂ ਸਦਕਾ 2 ਨੇਤਰਹੀਣ ਚਾਰ ਸਾਲਾਂ ਬੱਚੀਆਂ ਸਫ਼ਰਾ ਡਘਾਮ, ਰਾਜਵੰਤੀ ਬਗਵਾਈ ਦਾ ਸਫਲ ਕੌਰਨੀਅਲ ਟਰਾਂਸਪਲਾਂਟੇਸ਼ਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਬਾਡੀ ਡੋਨੇਸ਼ਨ ਕਮੇਟੀ ਡਾ. ਤਰਸੇਮ ਸਿੰਘ, ਤਹਿਸੀਲ ਗੜ੍ਹਸ਼ੰਕਰ ਪ੍ਰਧਾਨ ਡਾ. ਲਖਵਿੰਦਰ ਕੁਮਾਰ, ਕਮੇਟੀ ਮੈਂਬਰ ਸਮਾਜ ਸੇਵੀ ਦਲਜੀਤ ਸਿੰਘ ਬੈਂਸ ਖੁਰਦਾਂ ਅਤੇ ਪਰਿਵਾਰਕ ਮੈਂਬਰ ਹਾਜ਼ਰ ਹੋਏ। ਇਸ ਮੌਕੇ ਡਾ. ਤਰਸੇਮ ਸਿੰਘ ਨੇ ਕਿਹਾ ਕਿ ਕਿਸੇ ਬੱਚੇ ਨੂੰ ਦੁਬਾਰਾ ਇਸ ਖ਼ੂਬਸੂਰਤ ਦੁਨੀਆ ਨੂੰ ਦੇਖਣ ਦਾ ਮੌਕਾ ਦੇਣ ਨਾਲ ਉਸ ਦੇ ਨਾਲ-ਨਾਲ ਪੂਰੇ ਪਰਿਵਾਰ ਦੇ ਜੀਵਨ ਵਿਚ ਖ਼ੁਸ਼ੀਆਂ ਅਤੇ ਨਵੀਂ ਉਮੀਦ ਆਉਂਦੀ ਹੈ। ਉਨ੍ਹਾਂ ਕਿਹਾ ਕਿ ਸਮਾਜ ’ਚੋਂ ਅੰਨ੍ਹੇਪਣ ਨੂੰ ਖ਼ਤਮ ਕਰਨ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ ਸਾਨੂੰ ਸਭ ਨੂੰ ਯਤਨ ਕਰਨੇ ਚਾਹੀਦੇ ਹਨ ਤੇ ਨੇਤਰਦਾਨ ਪ੍ਰਤੀ ਜਾਗਰੂਕਤਾ ਵਧਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਨੇਤਰਦਾਨ ਸੁਸਾਇਟੀ ਹੁਣ ਤੱਕ ਕੌਰੀਅਲ ਅੰਨ੍ਹੇਪਣ ਤੋਂ ਪੀੜਤ 4188 ਲੋਕਾਂ ਦਾ ਕੌਰਨੀਆ ਟਰਾਂਸਪਲਾਂਟ ਕਰਵਾ ਕੇ ਉਨ੍ਹਾਂ ਦੇ ਜੀਵਨ ਵਿਚ ਰੌਸ਼ਨੀ ਲਿਆ ਚੁੱਕੀ ਹੈ ਅਤੇ ਜੋ ਵਿਅਕਤੀ ਆਪਣੀਆਂ ਅੱਖਾਂ ਦਾ ਇਲਾਜ ਕਰਵਾਉਣਾ ਚਾਹੁੰਦੇ ਹਨ ਉਹ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਚੇਅਰਮੈਨ ਬਾਡੀ ਡੋਨੇਸ਼ਨ ਕਮੇਟੀ ਡਾ. ਤਰਸੇਮ ਸਿੰਘ ਨਾਲ ਤਹਿਸੀਲ ਪ੍ਰਧਾਨ ਡਾ. ਲਖਵਿੰਦਰ ਕੁਮਾਰ, ਸਮਾਜ ਸੇਵੀ ਡਾ. ਦਲਜੀਤ ਸਿੰਘ ਬੈਂਸ ਖੁਰਦਾਂ ਅਤੇ ਬੱਚੀਆਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਪਿ੍ੰਸੀਪਲ ਵਿਕਰਮਜੀਤ ਦੀ ਮਾਤਾ ਨਮਿਤ ਪਾਠ ਦੇ ਭੋਗ ਪਾਏ ਅਗਲੀ ਖ਼ਬਰ ਏਂਜਲ ਕਾਨਵੈਂਟ ਸਕੂਲ ਵਿਖੇ ‘ਗਰੀਨ ਦੀਵਾਲੀ’ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।