ਰਾਜਨੀਤਕ ਪਾਰਟੀਆਂ ਦੇ ਲਾਲਚਾਂ ਨੇ ਲੀਡਰਾਂ ਅਤੇ ਲੋਕਾਂ ਨੂੰ ਬਣਾਇਆ ਲਾਚਾਰ-ਚੀਫ਼ ਨਿਰਮਲ ਸਿੰਘ
ਮੁਕੇਰੀਆਂ, 6 ਨਵੰਬਰ (ਰਾਮਗੜ੍ਹੀਆ)-ਰਾਜਨੀਤਕ ਪਾਰਟੀਆਂ ਦੇ ਲਾਲਚਾਂ ਨੇ ਲੋਕਾਂ ਨੂੰ ਲਾਚਾਰ ਅਤੇ ਵੱਡੀਆਂ ਪਾਰਟੀਆਂ ਦੀਆਂ ਕੁਰਸੀਆਂ ਦੇ ਲਾਲਚ ਨੇ ਲੀਡਰਾਂ ਨੂੰ ਬੇ ਹਾਲ ਕੀਤਾ ਹੋਇਆ ਹੈ । ਇਹ ਵਿਚਾਰ ਚੀਫ਼ ਇੰਜੀਨੀਅਰ ਨਿਰਮਲ ਸਿੰਘ ਟਾਂਡਾ ਰਾਮ ਸਹਾਏ ਸਰਕਲ ਪ੍ਰਧਾਨ ਅਕਾਲੀ ਦਲ ਪੁਨਰ ਸੁਰਜੀਤ ਮੁਕੇਰੀਆਂ ਨੇ ਪ੍ਰੋਫ਼ੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਅਕਾਲੀ ਦਲ ਪੁਨਰ ਸੁਰਜੀਤ ਛੱਡ ਕੇ ਭਗੌੜਾ ਦਲ ਬਾਦਲ ਗਰੁੱਪ ਵਿਚ ਸ਼ਾਮਿਲ ਹੋਣ ’ਤੇ ਕੀਤਾ।
ਅਜੀਤ ਡੈਸਕ
07-11-2026