27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਫੁੱਟਬਾਲ ਅਕੈਡਮੀ ਮਾਹਿਲਪੁਰ ਅੰਡਰ-17 ਦੇ ਹੋਣਹਾਰ ਖਿਡਾਰੀਆਂ ਦਾ ਸਨਮਾਨ

ਮਾਹਿਲਪੁਰ, 26 ਸਤੰਬਰ (ਰਜਿੰਦਰ ਸਿੰਘ)-ਜਲੰਧਰ ਵਿਖੇ ਕਰਵਾਈਆਂ 70ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਫੁੱਟਬਾਲ ਅੰਡਰ-17 ਸਾਲ ਲੜਕੇ ਵਿਚ ਫੁੱਟਬਾਲ ਅਕੈਡਮੀ ਮਾਹਿਲਪੁਰ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਪੰਜਾਬ ’ਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ। ਟੀਮ ਦਾ ਸ.

ਅਜੀਤ ਡੈਸਕ 27-09-2026
ਮਾਹਿਲਪੁਰ, 26 ਸਤੰਬਰ (ਰਜਿੰਦਰ ਸਿੰਘ)-ਜਲੰਧਰ ਵਿਖੇ ਕਰਵਾਈਆਂ 70ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਫੁੱਟਬਾਲ ਅੰਡਰ-17 ਸਾਲ ਲੜਕੇ ਵਿਚ ਫੁੱਟਬਾਲ ਅਕੈਡਮੀ ਮਾਹਿਲਪੁਰ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਪੰਜਾਬ ’ਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ। ਟੀਮ ਦਾ ਸ. ਸ. ਸ. ਸਕੂਲ ਲੜਕੇ ਮਾਹਿਲਪੁਰ ਵਿਖੇ ਪਹੁੰਚਣ ‘ਤੇ ਵਾਇਸ ਪ੍ਰਿੰ. ਅਮਰਜੀਤ ਸਿੰਘ, ਖੇਡ ਪ੍ਰਮੋਟਰ ਤਰਸੇਮ ਭਾਅ ਫੁੱਟਬਾਲ ਅਕੈਡਮੀ ਮਾਹਿਲਪੁਰ ਦੇ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕਰਦੇ ਹੋਏ ਹੋਣਹਾਰ ਖਿਡਾਰੀਆਂ ਤੇ ਟੀਮ ਦੇ ਕੋਚਾਂ ਨੂੰ ਸਨਮਾਨਿਤ ਕੀਤਾ। ਕੋਚ ਸਰਫ਼ਰਾਜ਼ ਖਾਨ, ਕੋਚ ਸਿਰਤਾਜ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਪੰਜਾਬ ਸੂਬੇ ਦੇ ਸਾਰੇ ਜ਼ਿਲ੍ਹਿਆਂ ਤੇ ਸਪੋਰਟਸ ਅਕੈਡਮੀਆਂ ਦੀਆਂ ਟੀਮਾਂ ਨੇ ਭਾਗ ਲਿਆ। ਮਾਹਿਲਪੁਰ ਫੁੱਟਬਾਲ ਅਕੈਡਮੀ ਨੇ ਸੈਮੀਫਾਈਨਲ ਵਿਚ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੀ ਟੀਮ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਫਾਈਨਲ ਮੈਚ ਵਿਚ ਪੀ. ਆਈ. ਐਸ. ਫੁੱਟਬਾਲ ਅਕੈਡਮੀ ਅਨੰਦਪੁਰ ਸਾਹਿਬ ਤੇ ਮਾਹਿਲਪੁਰ ਫੁੱਟਬਾਲ ਅਕੈਡਮੀ ਵਿਚਕਾਰ ਫਸਵਾਂ ਮੁਕਾਬਲਾ ਹੋਇਆ, ਜਿਸ ’ਚ ਸ੍ਰੀ ਅਨੰਦਪੁਰ ਸਾਹਿਬ ਅਕੈਡਮੀ 2-0 ਨਾਲ ਜੇਤੂ ਰਹੀ। ਇਸ ਮੌਕੇ ਲੈਕ. ਸਿਕੰਦਰ ਪਾਲ, ਠਾਕਰ ਕਰਨ ਮਹਿਤਾ ਡੀ. ਪੀ. ਈ. ਲੈਕ. ਰਮਾ ਭਾਰਦਵਾਜ, ਲੈਕ. ਸੀਮਾ ਰਾਣੀ, ਮੈਡਮ ਸੀਮਾ ਸੰਧੀ, ਮੈਡਮ ਪੂਜਾ ਮਹਿਮੀ, ਮੈਡਮ ਸੁਖਵਿੰਦਰ ਕੌਰ, ਮੈਡਮ ਰਾਜ ਰਾਣੀ, ਮੈਡਮ ਜੀਵਨ ਜੋਤੀ, ਮੈਡਮ ਸ਼ਮਾ ਸਹਿਗਲ, ਮੈਡਮ ਦਿਸ਼ਾ ਦੀਪ, ਮੈਡਮ ਕਮਲੇਸ਼ ਰਾਈ, ਲੈਕ. ਮਨਦੀਪ ਸਿੰਘ, ਲੈਕ. ਬਲਜਿੰਦਰ ਸਿੰਘ, ਮਾ. ਹਰਜਿੰਦਰ ਸਿੰਘ, ਸੰਜੀਵ ਕੁਮਾਰ ਪਾਸੀ, ਵਾਰਡਨ ਜਸਵੀਰ ਸਿੰਘ ਸਮੇਤ ਸਮੂਹ ਸਟਾਫ਼ ਹਾਜ਼ਰ ਸਨ।
ਪਿਛਲੀ ਖ਼ਬਰ ਜਠੇਰਿਆਂ ਦਾ ਜੋੜ ਮੇਲਾ 3 ਨੂੰ ਅਗਲੀ ਖ਼ਬਰ ਸਿਲਵਰ ਓਕ ਸਕੂਲ ਦੀ ਗੁਰਲੀਨ ਕੌਰ ਨੇ ਅਥਲੈਟਿਕ ਮੁਕਾਬਲਿਆਂ ’ਚੋਂ 100 ਤੇ 400 ਮੀਟਰ ਦੀ ਦੌੜ ਵਿਚੋਂ ਸੋਨ ਤਗਮਾ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।