13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਪਿੰਡ ਭੰਬੋਤ ਪੱਤੀ ਦਾ ਛਿੰਝ ਮੇਲਾ ਸਮਾਪਤ

ਤਲਵਾੜਾ, 12 ਸਤੰਬਰ (ਮਹਿਤਾ)-ਬਲਾਕ ਤਲਵਾੜਾ ਦੇ ਪਿੰਡ ਭੰਬੋਤ ਪੱਤੀ ਦਾ ਸਾਲਾਨਾ ਛਿੰਝ ਮੇਲੇ ’ਚ ਮੁੱਖ ਮਹਿਮਾਨ ਵਜੋਂ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਪਿੰਕੀ ਪਹੁੰਚੇ। ਛਿੰਝ ਕਮੇਟੀ ਦੇ ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਪਿੰਕੀ ਦਾ ਅਖਾੜੇ ਵਿਚ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ।

ਅਜੀਤ ਡੈਸਕ 13-09-2026
ਤਲਵਾੜਾ, 12 ਸਤੰਬਰ (ਮਹਿਤਾ)-ਬਲਾਕ ਤਲਵਾੜਾ ਦੇ ਪਿੰਡ ਭੰਬੋਤ ਪੱਤੀ ਦਾ ਸਾਲਾਨਾ ਛਿੰਝ ਮੇਲੇ ’ਚ ਮੁੱਖ ਮਹਿਮਾਨ ਵਜੋਂ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਪਿੰਕੀ ਪਹੁੰਚੇ। ਛਿੰਝ ਕਮੇਟੀ ਦੇ ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਪਿੰਕੀ ਦਾ ਅਖਾੜੇ ਵਿਚ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਛਿੰਝ ਮੇਲੇ ’ ਚ ਰੁਮਾਲੀ ਦੀ ਕੁਸ਼ਤੀ ਪਹਿਲਵਾਨ ਜੋਨੀ ਅਜਨਾਲਾ ਅਤੇ ਪਹਿਲਵਾਨ ਮੁਰਾਦ ਅਲੀ ਮੁਕੇਰੀਆਂ ਦਰਮਿਆਨ ਹੋਈ, ਜਿਸ ਵਿਚ ਪਹਿਲਵਾਨ ਜੋਨੀ ਅਜਨਾਲਾ ਜੇਤੂ ਰਿਹਾ। ਮੁੱਖ ਮਹਿਮਾਨ ਪਿੰਕੀ ਨੇ ਜੇਤੂ ਪਹਿਲਵਾਨਾਂ ਨੂੰ ਰੁਮਾਲੀ ਆਪਣੇ ਕਰ ਕਮਲਾਂ ਨਾਲ ਭੇਟ ਕੀਤੀ। ਮੁੱਖ ਮਹਿਮਾਨ ਪਿੰਕੀ ਨੇ ਪਿੰਡ ਭੰਬੋਤ ਪੱਤੀ ਦੇ ਵਿਕਾਸ ਲਈ 4 ਲੱਖ ਰੁਪਏ ਦਾ ਸੈਕਸ਼ਨ ਪੱਤਰ ਸਾਬਕਾ ਸਰਪੰਚ ਕੁਲਜੀਤ ਸਿੰਘ ਨੂੰ ਸੌਂਪਿਆ। ਮੁੱਖ ਮਹਿਮਾਨ ਪਿੰਕੀ ਨੇ ਦੱਸਿਆ ਕਿ ਇਹ ਗਰਾਂਟ ਐਸ. ਪੀ. ਹਰਭਜਨ ਸਿੰਘ ਭੱਜੀ ਵਲੋਂ ਆਪਣੇ ਅਖ਼ਤਿਆਰੀ ਕੋਟੇ ’ਚੋਂ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ 1 ਲੱਖ ਰੁਪਏ ਸਟਰੀਟ ਲਾਈਟਾਂ ਲਈ ਤੇ ਤਿੰਨ ਲੱਖ ਰੁਪਏ ਗਲੀਆਂ ਨਾਲੀਆਂ ਦੇ ਨਿਰਮਾਣ ਲਈ ਖ਼ਰਚੇ ਜਾਣਗੇ। ਇਸ ਵਿਸ਼ੇਸ਼ ਗਰਾਂਟ ਲਈ ਪਿੰਡ ਦੀ ਸਰਪੰਚ ਮਮਤਾ ਰਾਣੀ ਅਤੇ ਉਨ੍ਹਾਂ ਦੇ ਪਤੀ ਸਾਬਕਾ ਸਰਪੰਚ ਕੁਲਜੀਤ ਸਿੰਘ ਨੇ ਐਸ. ਪੀ. ਹਰਭਜਨ ਸਿੰਘ ਤੇ ਭਾਜਪਾ ਨੇਤਾ ਸੁਸ਼ੀਲ ਪਿੰਕੀ ਦਾ ਧੰਨਵਾਦ ਕੀਤਾ ਹੈ। ਸਾਬਕਾ ਸਰਪੰਚ ਕੁਲਜੀਤ ਸਿੰਘ ਤੇ ਸਮੂਹ ਛਿੰਝ ਕਮੇਟੀ ਵਲੋਂ ਮੁੱਖ ਮਹਿਮਾਨ ਸੁਸ਼ੀਲ ਪਿੰਕੀ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਸਾਬਕਾ ਪ੍ਰਧਾਨ ਨਗਰ ਕੌਂਸਲ ਤਲਵਾੜਾ ਡਾ. ਧਰੁੱਵ ਸਿੰਘ, ਵਿਨਾਇਕ ਸ਼ਰਮਾ, ਕੁਲਦੀਪ ਚਤਰੂ, ਸਰਪੰਚ ਭਟੇੜ ਦੀਪਕ ਸ਼ਰਮਾ, ਸਾਬਕਾ ਸਰਪੰਚ ਕੁਲਜੀਤ ਸਿੰਘ, ਉਮ ਦੱਤ, ਸਾਬਕਾ ਸਰਪੰਚ ਕਰਨੈਲ ਸਿੰਘ, ਖ਼ਜ਼ਾਨਚੀ ਰਮਨ ਕੁਮਾਰ, ਮੈਂਬਰ ਸੁਰਿੰਦਰ ਪਾਲ, ਸਕੱਤਰ ਕੇਵਲ ਕ੍ਰਿਸ਼ਨ, ਮੈਂਬਰ ਰਿੱਕੀ, ਵਿਜੈ ਕੁਮਾਰ, ਸੋਨੂੰ, ਸੰਨੀ, ਲੱਕੀ ਨੰਬਰਦਾਰ ਤੇ ਖੇਡ ਪ੍ਰੇਮੀ ਹਾਜ਼ਰ ਸਨ।
ਪਿਛਲੀ ਖ਼ਬਰ ਸੇਵਾ ਮੁਕਤ ਲੈਕਚਰਾਰ ਠਾਕੁਰ ਨਰਦੇਵ ਨੇ ਬੱਸ ਨੂੰ ਕੀਤਾ ਰਵਾਨਾ ਅਗਲੀ ਖ਼ਬਰ ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਤਹਿਸੀਲ ਦਸੂਹਾ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।