13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਪਿੰਡ ਰੱਕੜੀਂ (ਦਾਤਾਰਪੁਰ) ਦਾ 79ਵਾਂ ਛਿੰਝ ਮੇਲਾ ਕਰਵਾਇਆ

ਤਲਵਾੜਾ, 12 ਸਤੰਬਰ (ਮਹਿਤਾ)-ਪਿੰਡ ਰੱਕੜੀਂ (ਦਾਤਾਰਪੁਰ) ਤੇ ਭਡਿਆਰਾ ਦਾ 79ਵਾਂ ਛਿੰਝ ਮੇਲਾ ਕਰਵਾਇਆ। ਛਿੰਝ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਸ੍ਰੀ 1008 ਮਹਾਂਮੰਡਲੇਸ਼ਵਰ ਮਹੰਤ ਰਮੇਸ਼ ਦਾਸ ਮਹਾਰਾਜ ਪਹੁੰਚੇ, ਵਿਸ਼ੇਸ਼ ਮਹਿਮਾਨ ਵਜੋਂ ਹਲਕਾ ਵਿਧਾਇਕ ਐਡ.

ਪਿੰਡ ਰੱਕੜੀਂ (ਦਾਤਾਰਪੁਰ) ਦੇ 79ਵੇਂ ਛਿੰਝ ਮੇਲੇ ਦੌਰਾਨ ਰੁਮਾਲੀ ਦੀ ਕੁਸ਼ਤੀ ਸ਼ੁਰੂ ਕਰਵਾਉਂਦੇ ਹੋਏ ਵਿਸ਼ੇਸ਼ ਮਹਿਮਾਨ ਵਿਧਾਇਕ ਐਡ. ਘੁੰਮਣ। ਤਸਵੀਰ : ਮਹਿਤਾ 13-09-2026
ਤਲਵਾੜਾ, 12 ਸਤੰਬਰ (ਮਹਿਤਾ)-ਪਿੰਡ ਰੱਕੜੀਂ (ਦਾਤਾਰਪੁਰ) ਤੇ ਭਡਿਆਰਾ ਦਾ 79ਵਾਂ ਛਿੰਝ ਮੇਲਾ ਕਰਵਾਇਆ। ਛਿੰਝ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਸ੍ਰੀ 1008 ਮਹਾਂਮੰਡਲੇਸ਼ਵਰ ਮਹੰਤ ਰਮੇਸ਼ ਦਾਸ ਮਹਾਰਾਜ ਪਹੁੰਚੇ, ਵਿਸ਼ੇਸ਼ ਮਹਿਮਾਨ ਵਜੋਂ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਪਹੁੰਚੇ ਜਦਕਿ ਛਿੰਝ ਮੇਲੇ ਦੀ ਪ੍ਰਧਾਨਗੀ ਹਲਕਾ ਇੰਚਾਰਜ ਭਾਜਪਾ ਦਸੂਹਾ ਠਾਕੁਰ ਰਘੂਨਾਥ ਸਿੰਘ ਰਾਣਾ ਸਾਬਕਾ ਚੇਅਰਮੈਨ ਮੀਡੀਅਮ ਇੰਡਸਟਰੀ ਬੋਰਡ ਪੰਜਾਬ ਨੇ ਕੀਤੀ। ਛਿੰਝ ਕਮੇਟੀ ਦੇ ਪ੍ਰਧਾਨ ਇੰਜ. ਗੁਰਦਿਆਲ ਸਿੰਘ ਸੇਵਾ ਮੁਕਤ ਜੂਨੀਅਰ ਇੰਜੀਨੀਅਰ ਪੀ. ਐੱਸ. ਪੀ. ਸੀ. ਐਲ. ਤੇ ਸਮੂਹ ਮੈਂਬਰਾਂ ਵਲੋਂ ਮੁੱਖ ਮਹਿਮਾਨ ਮਹੰਤ ਰਮੇਸ਼ ਦਾਸ ਵਿਸ਼ੇਸ਼ ਮਹਿਮਾਨ ਵਿਧਾਇਕ ਘੁੰਮਣ ਤੇ ਹਲਕਾ ਇੰਚਾਰਜ ਭਾਜਪਾ ਦਸੂਹਾ ਠਾ. ਰਘੂਨਾਥ ਸਿੰਘ ਰਾਣਾ ਦਾ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ। ਛਿੰਝ ਮੇਲੇ ਵਿਚ ਵੱਡੀ ਰੁਮਾਲੀ ਦੀ ਕੁਸ਼ਤੀ ਪਹਿਲਵਾਨ ਸ਼ਾਨਵੀਰ ਕੁਹਾਲੀ ਅਤੇ ਪਹਿਲਵਾਨ ਨਰਿੰਦਰ ਖੰਨਾ ਨਾਲ ਹੋਈ, ਜਿਸ ਵਿਚ ਪਹਿਲਵਾਨ ਸ਼ਾਨਵੀਰ ਕੋਹਾਲੀ ਜੇਤੂ ਰਿਹਾ। ਦੂਸਰੀ ਰੁਮਾਲੀ ਦੀ ਕੁਸ਼ਤੀ ਪਹਿਲਵਾਨ ਜੱਸਾ ਫਗਵਾੜਾ ਤੇ ਭੋਲਾ ਅਟਾਰੀ ਦਰਮਿਆਨ ਹੋਈ, ਜਿਸ ਵਿਚ ਜੱਸਾ ਫਗਵਾੜਾ ਜੇਤੂ ਰਿਹਾ। ਮੁੱਖ ਮਹਿਮਾਨ ਮਹੰਤ ਰਮੇਸ਼ ਦਾਸ ਵਿਸ਼ੇਸ਼ ਮਹਿਮਾਨ ਵਿਧਾਇਕ ਘੁੰਮਣ ਤੇ ਹਲਕਾ ਇੰਚਾਰਜ ਭਾਜਪਾ ਦਸੂਹਾ ਠਾ. ਰਘੂਨਾਥ ਸਿੰਘ ਰਾਣਾ ਨੇ ਜੇਤੂ ਤੇ ਉਪ ਜੇਤੂ ਪਹਿਲਵਾਨਾਂ ਨੂੰ ਪੁਰਸਕਾਰ ਤੇ ਸਮਰਿਤੀ ਚਿੰਨ੍ਹ ਰੁਮਾਲੀ ਵਜੋਂ ਭੇਟ ਕੀਤੇ। ਵਿਸ਼ੇਸ਼ ਮਹਿਮਾਨ ਐਡ. ਘੁੰਮਣ ਨੇ ਛਿੰਝ ਕਮੇਟੀ ਨੂੰ 50 ਹਜ਼ਾਰ ਰੁਪਏ ਦਾ ਚੈੱਕ ਦਿੱਤਾ। ਠਾਕੁਰ ਰਘੂਨਾਥ ਸਿੰਘ ਰਾਣਾ 11 ਹਜ਼ਾਰ ਰੁਪਏ ਛਿੰਝ ਕਮੇਟੀ ਨੂੰ ਸਹਿਯੋਗ ਵਜੋਂ ਦਿੱਤੇ। ਪ੍ਰਧਾਨ ਇੰਜ. ਗੁਰਦਿਆਲ ਸਿੰਘ ਤੇ ਸਮੂਹ ਕਮੇਟੀ ਮੈਂਬਰਾਂ ਵਲੋਂ ਮੁੱਖ ਮਹਿਮਾਨ ਮਹੰਤ ਰਮੇਸ਼ ਦਾਸ, ਵਿਸ਼ੇਸ਼ ਮਹਿਮਾਨ ਵਿਧਾਇਕ ਘੁੰਮਣ ਤੇ ਹਲਕਾ ਇੰਚਾਰਜ ਠਾ. ਰਘੂਨਾਥ ਰਾਣਾ ਨੂੰ ਸਮਰਿਤੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਸਰਪੰਚ ਰੱਕੜੀਂ (ਦਾਤਾਰਪੁਰ) ਪ੍ਰਭਾਤ ਹੈਪੀ, ਚੇਅਰਮੈਨ ਬੌਬੀ ਕੌਸ਼ਲ, ਕੈਪ. ਰਵਿੰਦਰ ਸ਼ਰਮਾ, ਅਧਿਆਪਕ ਨਰੇਸ਼ ਠਿੱਪੂ, ਸਰਪੰਚ ਪ੍ਰਕਾਸ਼ ਪੱਡ, ਸੰਦੀਪ ਸਿੰਘ, ਬਲਦੇਵ ਸਿੰਘ, ਸ਼ਮਸ਼ੇਰ ਸਿੰਘ, ਅਸ਼ਵਨੀ ਕੁਮਾਰ, ਹਵਲਦਾਰ ਕੇਵਲ ਕ੍ਰਿਸ਼ਨ, ਕਾਬਲ ਸਿੰਘ, ਸੂਬੇਦਾਰ ਹਰਬੰਸ ਸਿੰਘ ਰੱਕੜੀਂ, ਹਰਜੀਤ ਵਿਹਾਲ, ਪਿਆਰੇ ਲਾਲ ਰੱਕੜੀਂ, ਇੰਜ. ਸੁਮੇਸ਼ ਮਹਿਤਾ, ਯਸ਼ਪਾਲ ਹੈਪੀ, ਡਾ. ਸਤਪਾਲ ਸ਼ਾਸਤਰੀ ਤੇ ਖੇਡ ਪ੍ਰੇਮੀ ਹਾਜ਼ਰ ਸਨ।
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 14 ਨੂੰ ਬਿਜਲੀ ਘਰਾਂ ਅੱਗੇ ਦਿੱਤੇ ਜਾਣਗੇ ਧਰਨੇ- ਲਹਿਰਾ/ਸ਼ੀਹਾਂਪਾੜੀ/ਵਾਈਆ ਅਗਲੀ ਖ਼ਬਰ ਹੁਸ਼ਿਆਰਪੁਰ ਆਟੋਮੋਬਾਈਲ ਨੈਕਸਾ ਵਲੋਂ ਨਵੀਂ ਬਲੈਨੋ ਕਾਰ ਦੀ ਘੁੰਢ-ਚੁਕਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।