13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਸਾਈਬਰ ਠੱਗ ਨੇ ਕਈ ਵਿਅਕਤੀਆਂ ਨੂੰ ਠੱਗਿਆ

ਹੁਸ਼ਿਆਰਪੁਰ, 12 ਸਤੰਬਰ (ਹਰਪ੍ਰੀਤ ਕੌਰ)-ਸਾਈਬਰ ਠੱਗੀ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਹੁਸ਼ਿਆਰਪੁਰ ਸਾਈਬਰ ਕਰਾਈਮ ਬਰਾਂਚ ਕੋਲ ਨਿਵੇਕਲਾ ਕੇਸ ਆਇਆ ਹੈ ਜਿਸ ਵਿਚ ਇਕ ਹੀ ਵਿਅਕਤੀ ਨੇ ਇੱਕੋ ਹੀ ਢੰਗ ਨਾਲ ਕਈ ਵਿਅਕਤੀਆਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਅਣਪਛਾਤੇ ਇਸ ਠੱਗ ਨੇ ਥਾਣਾ ਦਸੂਹਾ ਦੇ ਵੱਖ-ਵੱਖ ਪਿੰਡਾਂ ਦੇ ਵਿਅਕਤੀਆਂ ਨੂੰ ਇਕ ਹੀ ਤਰੀਕੇ ਨਾਲ ਠੱਗ ਲਿਆ।

ਅਜੀਤ ਡੈਸਕ 13-09-2026
ਹੁਸ਼ਿਆਰਪੁਰ, 12 ਸਤੰਬਰ (ਹਰਪ੍ਰੀਤ ਕੌਰ)-ਸਾਈਬਰ ਠੱਗੀ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਹੁਸ਼ਿਆਰਪੁਰ ਸਾਈਬਰ ਕਰਾਈਮ ਬਰਾਂਚ ਕੋਲ ਨਿਵੇਕਲਾ ਕੇਸ ਆਇਆ ਹੈ ਜਿਸ ਵਿਚ ਇਕ ਹੀ ਵਿਅਕਤੀ ਨੇ ਇੱਕੋ ਹੀ ਢੰਗ ਨਾਲ ਕਈ ਵਿਅਕਤੀਆਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਅਣਪਛਾਤੇ ਇਸ ਠੱਗ ਨੇ ਥਾਣਾ ਦਸੂਹਾ ਦੇ ਵੱਖ-ਵੱਖ ਪਿੰਡਾਂ ਦੇ ਵਿਅਕਤੀਆਂ ਨੂੰ ਇਕ ਹੀ ਤਰੀਕੇ ਨਾਲ ਠੱਗ ਲਿਆ। ਪੁਲਿਸ ਕੋਲ ਆਈਆਂ ਸ਼ਿਕਾਇਤਾਂ ਅਨੁਸਾਰ ਇਸ ਵਿਅਕਤੀ ਨੇ ਪਿੰਡ ਮੱਕੋਵਾਲ ਨਿਰਮਲ ਕੁਮਾਰ ਨੂੰ ਇਕ ਵਟਸਐਪ ਕਾਲ ਆਈ, ਜਿਸ ਉਸ ਨੇ ਆਪਣੇ ਆਪ ਨੂੰ ਨਿਰਮਲ ਦਾ ਭਤੀਜਾ ਕਰਨ ਦੱਸਿਆ ਅਤੇ ਪੈਸਿਆਂ ਦੀ ਲੋੜ ਜਾਹਿਰ ਕੀਤੀ। ਭਰੋਸੇ ਵਿਚ ਆ ਕੇ ਨਿਰਮਲ ਸਿੰਘ ਨੇ ਆਪਣੇ ਬੈਂਕ ਖਾਤਿਆਂ ’ਚੋਂ ਦੋ ਲੱਖ ਰੁਪਏ ਆਪਣੇ ਜਾਅਲੀ ਭਤੀਜੇ ਦੇ ਖਾਤੇ ਵਿਚ ਟਰਾਂਸਫ਼ਰ ਕਰ ਦਿੱਤੇ। ਇਸੇ ਤਰ੍ਹਾਂ ਪਿੰਡ ਅਗਲੌਰ ਦੇ ਨਿਰਮਲ ਸਿੰਘ ਨੂੰ ਵੀ ਇਸੇ ਭਤੀੇਜੇ ਕਰਨ ਨੇ ਵਟਸਐਪ ਕਾਲ ਕੀਤੀ ਤੇ ਭਰੋਸੇ ’ਚ ਲੈ ਲਿਆ। ਨਿਰਮਲ ਸਿੰਘ ਨੇ ਆਪਣੇ ਕੋਲੋਂ ਦੋ ਲੱਖ, ਉਸ ਦੇ ਦੋਸਤ ਹਰਪਾਲ ਸਿੰਘ ਨੇ ਢਾਈ ਲੱਖ ਤੇ ਸਾਲੇ ਸੁਰਿੰਦਰ ਕੁਮਾਰ ਨੇ ਦੋ ਲੱਖ ਰੁਪਏ ਉਕਤ ਵਿਅਕਤੀ ਦੇ ਖਾਤੇ ਵਿਚ ਟਰਾਂਸਫ਼ਰ ਕਰਵਾ ਦਿੱਤੇ। ਪੁਲਿਸ ਕੋਲ ਇਕ ਹੋਰ ਮਾਮਲਾ ਸਾਹਮਣੇ ਆਇਆ, ਜਿਸ ’ਚ ਪਿੰਡ ਮੱਕੋਵਾਲ ਦੇ ਇਕ ਹੋਰ ਨਿਰਮਲ ਸਿੰਘ ਤੋਂ ਇਕ ਵਿਅਕਤੀ ਕਰਨ ਨੇ ਆਪਣੇ ਆਪ ਨੂੰ ਉਸ ਦਾ ਭਤੀਜਾ ਦੱਸ ਕੇ ਢਾਈ ਲੱਖ ਰੁਪਏ ਆਪਣੇ ਖਾਤੇ ’ਚ ਪੁਆ ਲਏ। ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਬਾਬਾ ਸ਼ਾਮੀ ਸ਼ਾਹ ਮੇਲੇ ਦੌਰਾਨ ਪੰਜਾਬੀ ਸੂਫ਼ੀ ਗਾਇਕੀ ਤੇ ਕੱਵਾਲੀਆਂ ਹਾਵੀ ਰਹੀਆਂ ਅਗਲੀ ਖ਼ਬਰ ‘ ਦਿ ਅਲਪਾਈਨ’ ਸਕੂਲ ਤਰਨ ਤਾਰਨ ਦੇ ਵਿਦਿਆਰਥੀਆਂ ਨੇ 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ’ਚ ਗੋਲਡ ਮੈਡਲ ਜਿੱਤ ਕੇ ਮਾਰੀ ਬਾਜ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।