20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਮੋਹਲ਼ੇਧਾਰ ਬਾਰਿਸ਼ ਨਾਲ ਗਰਮੀ ਤੋਂ ਰਾਹਤ , ਦੁਕਾਨਾਂ ’ ਚ ਦਾਖਲ ਹੋਇਆ ਪਾਣੀ

ਗੜ੍ਹਸ਼ੰਕਰ, 19 ਅਗਸਤ (ਧਾਲੀਵਾਲ)- ਬੁੱਧਵਾਰ ਨੂੰ ਦਿਨ ਚੜ੍ਹਦੇ ਸਾਰ ਇਲਾਕੇ ਵਿਚ ਹੋਈ ਮੋਹਲੇਧਾਰ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਭਰਵੀਂ ਬਾਰਿਸ਼ ਨਾਲ ਕਿਸਾਨਾਂ ਦੇ ਚਿਹਰੇ ਵੀ ਖਿੜੇ ਹੋਏ ਵੇਖਣ ਨੂੰ ਮਿਲੇ ਹਨ। ਇਸ ਵਾਰ ਬਰਸਾਤ ਦੇ ਮੌਸਮ ਵਿਚ ਭਰਵੀਂ ਬਾਰਿਸ਼ ਨਾ ਹੋਣ ਕਾਰਨ ਲਗਾਤਾਰ ਗਰਮੀ ਦਾ ਪ੍ਰਕੋਪ ਵੀ ਵੱਧ ਰਿਹਾ ਸੀ ਤੇ ਖੇਤੀ ਖੇਤਰ ਵਿਚ ਵੀ ਲਗਾਤਾਰ ਪਾਣੀ ਦੀ ਵਰਤੋਂ ਕੀਤੇ ਜਾਣ ਨਾਲ ਮਾਮਲਾ ਚਿੰਤਾ ਵਾਲਾ ਬਣਿਆ ਹੋਇਆ ਸੀ।

ਅਜੀਤ ਡੈਸਕ 20-08-2026
ਗੜ੍ਹਸ਼ੰਕਰ, 19 ਅਗਸਤ (ਧਾਲੀਵਾਲ)- ਬੁੱਧਵਾਰ ਨੂੰ ਦਿਨ ਚੜ੍ਹਦੇ ਸਾਰ ਇਲਾਕੇ ਵਿਚ ਹੋਈ ਮੋਹਲੇਧਾਰ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਭਰਵੀਂ ਬਾਰਿਸ਼ ਨਾਲ ਕਿਸਾਨਾਂ ਦੇ ਚਿਹਰੇ ਵੀ ਖਿੜੇ ਹੋਏ ਵੇਖਣ ਨੂੰ ਮਿਲੇ ਹਨ। ਇਸ ਵਾਰ ਬਰਸਾਤ ਦੇ ਮੌਸਮ ਵਿਚ ਭਰਵੀਂ ਬਾਰਿਸ਼ ਨਾ ਹੋਣ ਕਾਰਨ ਲਗਾਤਾਰ ਗਰਮੀ ਦਾ ਪ੍ਰਕੋਪ ਵੀ ਵੱਧ ਰਿਹਾ ਸੀ ਤੇ ਖੇਤੀ ਖੇਤਰ ਵਿਚ ਵੀ ਲਗਾਤਾਰ ਪਾਣੀ ਦੀ ਵਰਤੋਂ ਕੀਤੇ ਜਾਣ ਨਾਲ ਮਾਮਲਾ ਚਿੰਤਾ ਵਾਲਾ ਬਣਿਆ ਹੋਇਆ ਸੀ। ਸਾਉਣ ਮਹੀਨਾ ਵੀ ਲੋੜ ਅਨੁਸਾਰ ਬਾਰਿਸ਼ ਨਾ ਹੋਣ ਕਾਰਨ ਉਂਝ ਹੀ ਲੰਘ ਗਿਆ ਪਰ ਲੋਕਾਂ ਵਲੋਂ ਨਵੇਂ ਚੜ੍ਹੇ ਭਾਦੋਂ ਮਹੀਨੇ ਵਿਚ ਵੀ ਭਰਵੀਂ ਬਾਰਿਸ਼ ਦੀ ਆਸ ਲਗਾਈ ਹੋਈ ਸੀ। ਪਿਛਲੇ ਕੁੱਝ ਦਿਨਾਂ ਤੋਂ ਬਾਰਿਸ਼ ਵਾਲਾ ਮੌਸਮ ਰਹਿਣ ਤੋਂ ਬਾਅਦ ਬੁੱਧਵਾਰ ਦੀ ਸਵੇਰ ਦੀ ਸ਼ੁਰੂਆਤ ਭਰਵੀਂ ਬਾਰਿਸ਼ ਨਾਲ ਹੋਣ ਤੋਂ ਬਾਅਦ ਕਈਆਂ ਨੂੰ ਰਾਹਤ ਤੇ ਕਈਆਂ ਨੂੰ ਆਫ਼ਤ ਦਾ ਸਾਹਮਣਾ ਕਰਨਾ ਪਿਆ। ਇਲਾਕੇ ਵਿਚ ਕਈ ਥਾਈਂ ਸੰਪਰਕ ਸੜਕ ਵੀ ਬਾਰਿਸ਼ ਦੇ ਪਾਣੀ ਨਾਲ ਪ੍ਰਭਾਵਿਤ ਹੋਈਆਂ ਹਨ। ਨੀਵੀਂਆਂ ਥਾਵਾਂ ਵਿਚ ਬਾਰਿਸ਼ ਦਾ ਪਾਣੀ ਖੜ੍ਹਨ ਕਰਕੇ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਦਰਜਨਾਂ ਪਿੰਡ ਵਿਚ ਨੀਵੇਂ ਰਸਤਿਆਂ ’ਤੇ ਪਾਣੀ ਖੜ੍ਹਨ ਕਾਰਨ ਲੋਕਾਂ ਨੂੰ ਕੁੱਝ ਸਮੇਂ ਲਈ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਅਜਿਹੀ ਹੀ ਹਾਲਤ ਗੜ੍ਹਸ਼ੰਕਰ ਸ਼ਹਿਰ ਦੀ ਵੇਖਣ ਨੂੰ ਮਿਲੀ। ਇੱਥੇ ਸ਼ਹਿਰ ਦੇ ਸ੍ਰੀ ਅਨੰਦਪੁਰ ਸਾਹਿਬ ਰੋਡ ’ਤੇ ਸਥਿਤ ਅਤੇ ਬੰਗਾ ਚੌਂਕ ਵਿਚ ਸਥਿਤ ਦੁਕਾਨਾਂ ਵਿਚ ਪਾਣੀ ਦਾਖਲ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੀ ਦੀਪ ਕਲੋਨੀ ਨੂੰ ਜਾਣ ਵਾਲੀਆਂ ਗਲੀਆਂ ਵੀ ਪਾਣੀ ਨਾਲ ਨੱਕੋ ਨੱਕ ਭਰੀਆਂ ਵੇਖਣ ਨੂੰ ਮਿਲੀਆਂ, ਸ਼ਹਿਰ ਦੇ ਚੰਡੀਗੜ੍ਹ ਚੌਂਕ ਦੀ ਹਾਲਤ ਵਿਚ ਛੱਪੜ ਵਰਗੀ ਬਣੀ ਹੋਈ ਸੀ। ਸਿਵਲ ਹਸਪਤਾਲ ਸਾਹਮਣੇ ਸੜਕ ਵਿਚ ਖੜ੍ਹਾ ਪਾਣੀ ਨਾਲ ਕੁੱਝ ਘੰਟੇ ਆਵਾਜਾਈ ਪ੍ਰਭਾਵਿਤ ਹੋ ਰਹੀ। ਸ਼ਹਿਰ ਦੇ ਨੰਗਲ ਰੋਡ ਨਾਲ ਲੱਗਦੇ ਅਤੇ ਮੇਨ ਬਾਜ਼ਾਰ ਨੇੜਲੇ ਕੁੱਝ ਨੀਵੇਂ ਘਰਾਂ ਵਿਚ ਪਾਣੀ ਦਾਖਲ ਹੋਣ ਨਾਲ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਪਿਛਲੀ ਖ਼ਬਰ ਮੁਕੇਰੀਆਂ ਸ਼ਹਿਰ ਅੰਦਰ ਭਾਰੀ ਮੀਂਹ ਨੇ ਕੀਤਾ ਜਲ-ਥਲ, ਸਿਵਲ ਹਸਪਤਾਲ ਤੇ ਨੀਵੀਂਆਂ ਥਾਵਾਂ ’ਤੇ ਭਰਿਆ ਪਾਣੀ ਅਗਲੀ ਖ਼ਬਰ ਗੜ੍ਹਸ਼ੰਕਰ ਦੇ ਨੰਗਲ ਚੌਂਕ ਦੀ ਬਣੀ ਬੇਹੱਦ ਮਾੜੀ ਹਾਲਤ ਮੀਂਹ ’ ਚ ਬਣੇ ਚਿੱਕੜ ਅਤੇ ਧੁੱਪ ’ ਚ ਉੱਡਦੀ ਧੂੜ ਤੋਂ ਲੋਕ ਪ੍ਰੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।