27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਹੁਸ਼ਿਆਰਪੁਰ ’ਚ ਦੂਸਰਾ ਹੁਸ਼ਿਆਰਪੁਰ ਓਪਨ ਸ਼ਤਰੰਜ ਮੁਕਾਬਲਾ ਕਰਵਾਇਆ

ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ,ਹਰਪ੍ਰੀਤ ਕੌਰ)-ਹੁਸ਼ਿਆਰਪੁਰ ਸ਼ਤਰੰਜ ਕਲੱਬ ਵਲੋਂ ਸਥਾਨਕ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ’ਚ ਦੂਸਰਾ ਹੁਸ਼ਿਆਰਪੁਰ ਓਪਨ ਸ਼ਤਰੰਜ ਮੁਕਾਬਲਾ ਕਰਵਾਇਆ ਗਿਆ, ਜਿਸ ’ਚ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੋਂ 170 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਖਿਡਾਰੀਆਂ ਵਿਚਕਾਰ ਕੁੱਲ 36 ਹਜ਼ਾਰ ਰੁਪਏ ਦੀ ਨਕਦ ਇਨਾਮੀ ਰਾਸ਼ੀ ਲਈ ਸਖ਼ਤ ਮੁਕਾਬਲਾ ਹੋਇਆ।

ਪਲੇਅ-ਵੇ ਮਾਡਲ ਸਕੂਲ ’ਚ ਕਰਵਾਏ ਇਨਾਮ ਵੰਡ ਸਮਾਗਮ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਮੁੱਖ ਮਹਿਮਾਨ ਤੇ ਪ੍ਰਬੰਧਕ। ਤਸਵੀਰ: ਹਮਸ਼ਾਇਨ ਸਟੂਡੀਓ ਸ਼ਤਰੰਜ ਮੁਕਾਬਲੇ ਦੇ ਜੇਤੂਆਂ ਨੂੰ ਸਨਮਾਨਿਤ ਕਰਨ ਉਪਰੰਤ ਉਨ੍ਹਾਂ ਨਾਲ ਪ੍ਰਮੁੱਖ ਸ਼ਖ਼ਸੀਅਤਾਂ ਤੇ ਪ੍ਰਬੰਧਕ। 28-11-2026
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ,ਹਰਪ੍ਰੀਤ ਕੌਰ)-ਹੁਸ਼ਿਆਰਪੁਰ ਸ਼ਤਰੰਜ ਕਲੱਬ ਵਲੋਂ ਸਥਾਨਕ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ’ਚ ਦੂਸਰਾ ਹੁਸ਼ਿਆਰਪੁਰ ਓਪਨ ਸ਼ਤਰੰਜ ਮੁਕਾਬਲਾ ਕਰਵਾਇਆ ਗਿਆ, ਜਿਸ ’ਚ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੋਂ 170 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਖਿਡਾਰੀਆਂ ਵਿਚਕਾਰ ਕੁੱਲ 36 ਹਜ਼ਾਰ ਰੁਪਏ ਦੀ ਨਕਦ ਇਨਾਮੀ ਰਾਸ਼ੀ ਲਈ ਸਖ਼ਤ ਮੁਕਾਬਲਾ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਪ੍ਰਤੀਯੋਗਤਾ ’ਚ ਸ਼ਿਮਲਾ, ਕਾਂਗੜਾ, ਧਰਮਸ਼ਾਲਾ ਤੋਂ ਇਲਾਵਾ ਲੁਧਿਆਣਾ, ਬਟਾਲਾ, ਪਠਾਨਕੋਟ ਸਮੇਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਖਿਡਾਰੀ ਪਹੁੰਚੇ। ਮੁਕਾਬਲੇ ਨੋਵਿਸ, ਅੰਡਰ-11, ਅੰਡਰ-14, ਅੰਡਰ-17 ਅਤੇ ਓਪਨ ਸਮੇਤ ਪੰਜ ਵਰਗਾਂ ’ਚ ਕਰਵਾਏ ਗਏ। ਇਸ ਮੌਕੇ ਡਾ. ਅਗਮਵੀਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਸ਼ਤਰੰਜ ਅਜਿਹੀ ਖੇਡ ਹੈ, ਜੋ ਬੱਚਿਆਂ ਦੇ ਮਾਨਸਿਕ ਵਿਕਾਸ ਦੇ ਨਾਲ-ਨਾਲ ਉਨ੍ਹਾਂ ਵਿਚ ਧੀਰਜ, ਅਨੁਸ਼ਾਸਨ, ਇਕਾਗਰਤਾ ਅਤੇ ਸਹੀ ਫ਼ੈਸਲੇ ਲੈਣ ਦੀ ਸਮਰੱਥਾ ਨੂੰ ਮਜ਼ਬੂਤ ਕਰਦੀ ਹੈ। ਇਸ ਮੌਕੇ ਠਾਕੁਰ ਵਿਕਾਸ ਅਤੇ ਰਜਨੀਸ਼ ਕੁਮਾਰ ਗੁਲਿਆਨੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਮੁਕਾਬਲੇ ਦੇ ਮੁੱਖ ਜੱਜ ਇੰਟਰਨੈਸ਼ਨਲ ਆਰਬਿਟਰ ਤੇ ਸ਼ਤਰੰਜ ਕੋਚ ਵਰੁਣ ਕੁਮਾਰ ਸਨ। ਇਸ ਮੌਕੇ ਜੇਤੂ ਖਿਡਾਰੀਆਂ ਨੂੰ ਨਕਦ ਇਨਾਮਾਂ, ਟਰਾਫ਼ੀਆਂ, ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਨੋਵਿਸ ਵਰਗ ਵਿਚ ਚਾਰਵੀ ਜਸਵਾਲ ਨੇ ਪਹਿਲਾ, ਸ਼ੌਰਿਆ ਕਾਲੀਆ ਨੇ ਦੂਜਾ ਅਤੇ ਲਕਸ਼ਯ ਸਚਦੇਵਾ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-11 ਵਰਗ ‘ਚ ਸ਼ਿਵੇਨ ਸ਼ਰਮਾ ਪਹਿਲੇ, ਆਦਿਵ ਦੂਜੇ ਅਤੇ ਆਰੁਸ਼ ਸਿੰਘ ਤੀਜੇ ਸਥਾਨ ‘ਤੇ ਰਹੇ। ਅੰਡਰ-14 ਵਰਗ ‘ਚ ਰੁਹਾਂਸ਼ ਨੇ ਪਹਿਲਾ, ਪਨਵ ਕਪੂਰ ਨੇ ਦੂਜਾ ਅਤੇ ਅਨਹਦਜੋਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਵਰਗ ਵਿਚ ਅੰਸ਼ ਪਹਿਲੇ, ਜਸਪ੍ਰੀਤ ਸਿੰਘ ਦੂਜੇ ਅਤੇ ਮਨਵੀਰ ਸਿੰਘ ਤੀਜੇ ਸਥਾਨ ‘ਤੇ ਰਹੇ। ਓਪਨ ਵਰਗ ‘ਚ ਆਰਿਅਨ ਮਹਿਤਾ ਨੇ ਪਹਿਲਾ, ਰਿਜੁਲ ਜਸਵਾਲ ਨੇ ਦੂਜਾ ਅਤੇ ਅਰਨਵ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ। ਮੁਕਾਬਲੇ ਨੂੰ ਸਫਲ ਬਣਾਉਣ ‘ਚ ਕਲੱਬ ਦੇ ਮੈਂਬਰਾਂ ਡਾ. ਰਣਜੀਤ ਸਿੰਘ, ਬਲਵਿੰਦਰ ਸਿੰਘ, ਕਮਲਜੀਤ ਸਿੰਘ, ਗੋਰੇਸ਼ ਸੈਣੀ, ਹਰਪ੍ਰੀਤ ਕੌਰ, ਸਵਾਤੀ ਸ਼ਰਮਾ, ਸ਼ਿਖਾ ਸ਼ਰਮਾ, ਹਰਜੀਤ ਕੌਰ ਅਤੇ ਚੰਦਰਦੀਪ ਸਿੰਘ ਨੇ ਅਹਿਮ ਭੂਮਿਕਾ ਨਿਭਾਈ।
ਪਿਛਲੀ ਖ਼ਬਰ ਵਿਧਾਇਕ ਜਿੰਪਾ ਵਲੋਂ ਬਹਾਦਰਪੁਰ ਬਾਹੀਆਂ ’ਚ ਸਕੂਲ ਦੇ ਕਮਰੇ ਦਾ ਉਦਘਾਟਨ ਅਗਲੀ ਖ਼ਬਰ ਭਾਜਪਾ ਦੇ ਘੋਸ਼ਣਾ ਪੱਤਰ ’ਚ ਆੜ੍ਹਤੀ ਵਰਗ ਦੀਆਂ ਸਮੱਸਿਆਵਾਂ ਨੂੰ ਸ਼ਾਮਿਲ ਕਰਨ ਸੰਬੰਧੀ ਖੰਨਾ ਨੂੰ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।