ਰਿੱਧੀ ਸਹਿਗਲ ਨੇ ਕੌਮੀ ਪੱਧਰੀ ਕਰਾਟੇ ਮੁਕਾਬਲੇ ’ਚ ਜਿੱਤਿਆ ਕਾਂਸੀ ਦਾ ਤਗਮਾ
ਹੁਸ਼ਿਆਰਪੁਰ, 12 ਅਗਸਤ (ਨਰਿੰਦਰ ਸਿੰਘ ਬੱਡਲਾ)-ਟਰਿੱਪਲ ਐਮ ਸਕੂਲ ਆਫ਼ ਐਕਸੀਲੈਂਸ ਹੁਸ਼ਿਆਰਪੁਰ ਦੀ ਵਿਦਿਆਰਥਣ ਰਿੱਧੀ ਸਹਿਗਲ ਨੇ ਦਿੱਲੀ ਵਿਖੇ ਹੋਈ ਆਲ ਇੰਡੀਆ ਇੰਡੀਪੈਂਡੈਂਸ ਕਰਾਟੇ ਚੈਂਪੀਅਨਸ਼ਿਪ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਜਿੱਤ ਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਰਿੱਧੀ ਸਹਿਗਲ ਦੀ ਇਸ ਸ਼ਾਨਦਾਰ ਪ੍ਰਾਪਤੀ ਕਾਰਨ ਟਰਿੱਪਲ ਐਮ ਸਕੂਲ ਆਫ਼ ਐਕਸੀਲੈਂਸ ਵਿਚ ਖ਼ੁਸ਼ੀ ਦਾ ਮਾਹੌਲ ਹੈ।
ਕਾਂਸੀ ਦਾ ਤਗਮਾ ਜਿੱਤਣ ਉਪਰੰਤ ਵਿਦਿਆਰਥਣ ਰਿੱਧੀ ਸਹਿਗਲ।
13-08-2026