27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਕੁਆਂਟਮ ਪੇਪਰਜ਼ ਮਿੱਲ 'ਚ 3 ਰੋਜ਼ਾ ਫਸਟ-ਏਡ ਕੈਂਪ ਲਗਾਇਆ

ਅਜੀਤ ਡੈਸਕ 08-05-2026
ਹੁਸ਼ਿਆਰਪੁਰ, 7 ਮਈ (ਬਲਜਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਹੇਠ ਚਲਾਈ ਜਾ ਰਹੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਵਲੋਂ ਉਦਯੋਗਿਕ ਇਕਾਈਆਂ 'ਚ ਕੰਮ ਕਰਦੇ ਵਰਕਰਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਲਗਾਤਾਰ ਫ਼ਸਟ-ਏਡ ਟਰੇਨਿੰਗਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ | ਇਸੇ ਲੜੀ ਤਹਿਤ ਕੁਆਂਟਮ ਪੇਪਰਜ਼ ਮਿੱਲ ਲਿਮਟਿਡ ਸੈਲਾ ਖ਼ੁਰਦ ਵਿਖੇ 30 ਵਰਕਰਾਂ ਦੇ ਬੈਚ ਲਈ ਤਿੰਨ ਰੋਜ਼ਾ ਫਸਟ-ਏਡ ਕੈਂਪ ਲਗਾਇਆ ਗਿਆ | ਇਸ ਦੌਰਾਨ ਮਾਹਿਰ ਟਰੇਨਰ ਅਨੂ ਸ਼ਰਮਾ ਨੇ 30 ਉਦਯੋਗਿਕ ਵਰਕਰਾਂ ਨੂੰ ਮੁੱਢਲੀ ਸਹਾਇਤਾ ਦੀ ਮਹੱਤਤਾ ਬਾਰੇ ਜਾਗਰੂਕ ਕਰਦਿਆਂ ਜਾਨਾਂ ਬਚਾਉਣ ਦੀਆਂ ਵੱਖ-ਵੱਖ ਤਕਨੀਕਾਂ ਦੀ ਪੈ੍ਰਕਟੀਕਲ ਟਰੇਨਿੰਗ ਦਿੱਤੀ, ਜਿਸ ਵਿਚ ਉਦਯੋਗਿਕ ਖੇਤਰ ਵਿਚ ਕੰਮ ਕਰਦੇ ਵਰਕਰਾਂ ਨੂੰ ਅਚਾਨਕ ਵਾਪਰਨ ਵਾਲੇ ਹਾਦਸਿਆਂ, ਜਿਵੇਂ ਕਿ ਮਸ਼ੀਨਰੀ ਨਾਲ ਲੱਗਣ ਵਾਲੀਆਂ ਸੱਟਾਂ, ਬਿਜਲੀ ਦੇ ਝਟਕੇ, ਦਿਲ ਦੇ ਦੌਰੇ, ਸਾਹ ਦੀ ਤਕਲੀਫ਼, ਸੀ.ਪੀ.ਆਰ., ਜ਼ਹਿਰ, ਜਲਣ, ਫਰੈਕਚਰ ਦਾ ਇਲਾਜ ਆਦਿ ਸਬੰਧੀ ਫ਼ਸਟ-ਏਡ ਟਰੇਨਿੰਗ ਦਿੱਤੀ ਗਈ, ਤਾਂ ਜੋ ਕੀਮਤੀ ਮਨੁੱਖੀ ਜਾਨਾਂ ਨੂੰ ਅਜਾਈਾ ਜਾਣ ਤੋਂ ਬਚਾਇਆ ਜਾ ਸਕੇ | ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਵੀ ਜ਼ੋਰ ਦਿੱਤਾ ਕਿ ਫੈਕਟਰੀਜ਼ ਐਕਟ ਤਹਿਤ ਮੁੱਢਲੀ ਸਹਾਇਤਾ ਦੀ ਪਾਲਣਾ ਇਕ ਕਾਨੂੰਨੀ ਜ਼ਿੰਮੇਵਾਰੀ ਹੈ |
ਪਿਛਲੀ ਖ਼ਬਰ ਸਿਹਤ ਵਿਭਾਗ ਨੇ ਆਂਗਣਵਾੜੀ ਸੈਂਟਰ ਸੰਸਾਰਪੁਰ ਵਿਖੇ ਨਸ਼ਾ ਮੁਕਤੀ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਸਿੱਧ ਬਾਬਾ ਬਾਲਕ ਨਾਥ ਮੰਦਰ ਦੇ ਸਰੋਵਰ ਦਾ ਕੰਮ ਪੂਰਾ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।