27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਅਕਾਲੀ ਬਾਬਾ ਫੂਲਾ ਦੀ ਯਾਦ 'ਚ ਕ੍ਰਿਕਟ ਟੂਰਨਾਮੈਂਟ ਕਰਵਾਇਆ

ਅਜੀਤ ਡੈਸਕ 08-05-2026
ਕੋਟਫ਼ਤੂਹੀ, 7 ਮਈ (ਅਟਵਾਲ)-ਪਿੰਡ ਅਜਨੋਹਾ ਵਿਖੇ ਸਮੂਹ ਨਗਰ ਵਾਸੀਆਂ ਵਲੋਂ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਅਕਾਲੀ ਬਾਬਾ ਫੂਲਾ ਸਿੰਘ ਦੀ ਯਾਦ 'ਚ ਦੂਜਾ ਕ੍ਰਿਕਟ ਟੂਰਨਾਮੈਂਟ ਕਰਵਾਇਆ | ਇਸ ਮੌਕੇ ਕ੍ਰਿਕਟ ਟੂਰਨਾਮੈਂਟ 'ਚ 32 ਟੀਮਾਂ ਹਿੱਸਾ ਲਿਆ | ਇਸ ਕ੍ਰਿਕਟ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਪਾਂਸ਼ਟਾ ਤੇ ਆਦਮਪੁਰ ਦੇ ਵਿਚਕਾਰ ਹੋਇਆ, ਜਿਸ 'ਚ ਪਿੰਡ ਆਦਮਪੁਰ ਦੀ ਟੀਮ ਜੇਤੂ ਰਹੀ | ਇਸ ਮੌਕੇ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਵਿਧਾਇਕ ਡਾ. ਇਸ਼ਾਂਕ ਕੁਮਾਰ ਚੱਬੇਵਾਲ ਕੀਤੀ | ਇਸ ਮੌਕੇ ਸਰਪੰਚ ਰਾਜਵਿੰਦਰ ਕÏਰ, ਰਣਜੋਧ ਸਿੰਘ, ਤਲਵਿੰਦਰ ਸਿੰਘ, ਜਸਕਰਨ ਸਿੰਘ ਸੰਨੀ, ਹਰਜੀਤ ਸਿੰਘ, ਹਰਕੀਰਤ ਸਿੰਘ ਗੋਰਖਾ, ਨਿਰੰਕਾਰ ਸਿੰਘ, ਗੁਰਮੀਤ ਸਿੰਘ ਪੰਚ, ਜੋਨੀ ਹੁਸ਼ਿਆਰਪੁਰ, ਸਾਗਰ, ਕੋਮਲ, ਅਮਨਜੋਤ, ਜੋਤੀ, ਅਰਵਿੰਦਰ ਸਿੰਘ, ਪਵਨ ਕੁਮਾਰ ਪਾਂਸ਼ਟਾ, ਕੁਲਦੀਪ, ਸੋਹਣ ਸਿੰਘ ਪੰਚ, ਗੁਰਪ੍ਰੀਤ ਸਿੰਘ ਪੰਚ, ਮਮਤਾ ਰਾਣੀ ਬਲਾਕ ਸੰਮਤੀ ਮੈਂਬਰ, ਕਿਰਨ ਕੁਮਾਰੀ ਪੰਚ, ਰਜਿੰਦਰ ਸਿੰਘ ਪਰਮਾਰ ਸਾਬਕਾ ਡੀ. ਐੱਸ. ਪੀ, ਜਸਕਰਨ ਸਿੰਘ, ਨਿਰਮਲ ਸਿੰਘ ਨੰਬਰਦਾਰ, ਅਸ਼ੋਕ ਕੁਮਾਰ ਨੰਬਰਦਾਰ ਆਦਿ ਹਾਜ਼ਰ ਸਨ¢
ਪਿਛਲੀ ਖ਼ਬਰ ਐਸ. ਪੀ. ਐਨ. ਕਾਲਜ ਦਾ ਬੀ. ਸੀ. ਏ. 'ਚ ਸ਼ਾਨਦਾਰ ਪ੍ਰਦਰਸ਼ਨ, ਪ੍ਰਭਜੋਤ ਕੌਰ ਬਣੀ ਯੂਨੀਵਰਸਿਟੀ ਟਾਪਰ ਅਗਲੀ ਖ਼ਬਰ ਬਲਵੀਰ ਸਿੰਘ ਸ਼ਾਹ ਵਲੋਂ ਕੰਨਿਆ ਵਿਦਿਆਲਿਆ ਸਕੂਲ ਲਈ 50 ਹਜ਼ਾਰ ਦੀ ਰਾਸ਼ੀ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।