ਗੜ੍ਹਸ਼ੰਕਰ, 7 ਮਈ (ਧਾਲੀਵਾਲ)-ਪਿੰਡ ਦੇਨੋਵਾਲ ਕਲਾਂ ਵਾਸੀ ਬਲਵੀਰ ਸਿੰਘ ਸ਼ਾਹ ਯੂ. ਐੱਸ. ਏ. ਵਲੋਂ ਕੰਨਿਆ ਵਿਦਿਆਲਿਆ ਸਕੂਲ ਗੜ੍ਹਸ਼ੰਕਰ ਲਈ 50 ਹਜ਼ਾਰ ਦੀ ਮਾਇਕ ਰਾਸ਼ੀ ਭੇਟ ਕੀਤੀ ਗਈ ਹੈ | ਉਹ ਪਹਿਲਾ ਵੀ ਸਕੂਲ ਦੀ ਬਿਹਤਰੀ ਲਈ ਮਾਇਕ ਯੋਗਦਾਨ ਪਾਉਂਦੇ ਰਹੇ ਹਨ | ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਿਨਾਸ਼ ਸ਼ਰਮਾ, ਕਮੇਟੀ ਦੇ ਸਮੂਹ ਮੈਂਬਰਾਂ, ਸਟਾਫ਼ ਤੇ ਵਿਦਿਆਰਥਣਾਂ ਨੇ ਬਲਵੀਰ ਸਿੰਘ ਸ਼ਾਹ ਦਾ ਮਾਇਕ ਯੋਗਦਾਨ ਲਈ ਧੰਨਵਾਦ ਕੀਤਾ | ਪ੍ਰਧਾਨ ਅਵਿਨਾਸ਼ ਸ਼ਰਮਾ ਨੇ ਕਿਹਾ ਕਿ ਸਕੂਲ 'ਚ ਗਰੀਬ ਘਰਾਂ ਦੀਆਂ ਬੱਚੀਆਂ ਪੜ੍ਹ ਰਹੀਆਂ ਹਨ ਤੇ ਬਲਵੀਰ ਸਿੰਘ ਸ਼ਾਹ ਵਲੋਂ ਕੀਤੀ ਗਈ ਮਾਇਕ ਮਦਦ ਬੱਚਿਆਂ ਲਈ ਵਰਦਾਨ ਤੋਂ ਘੱਟ ਨਹੀਂ | ਉਨ੍ਹਾਂ ਕਿਹਾ ਕਿ ਸਕੂਲ ਨੂੰ ਸਰਕਾਰ ਵਲੋਂ ਕੋਈ ਵੀ ਮਾਲੀ ਸਹਾਇਤਾ ਪ੍ਰਾਪਤ ਨਹੀਂ ਹੁੰਦੀ | ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੀ ਸਕੂਲ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਬਲਵੀਰ ਸਿੰਘ ਸ਼ਾਹ ਤੇ ਪਰਿਵਾਰ ਦਾ ਇਸ ਮਾਇਕ ਯੋਗਦਾਨ ਲਈ ਧੰਨਵਾਦ ਕੀਤਾ |