01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਦਿੱਲੀ ਇੰਟਰਨੈਸ਼ਨਲ ਸਕੂਲ 'ਚ ਨਿਵੇਸ਼ ਸਮਾਗਮ 2026-27 ਕਰਵਾਇਆ

ਅਜੀਤ ਡੈਸਕ 08-05-2026
ਹੁਸ਼ਿਆਰਪੁਰ, 7 ਮਈ (ਬਲਜਿੰਦਰਪਾਲ ਸਿੰਘ)-ਦਿੱਲੀ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਵਿਖੇ ਸਾਲ 2026-27 ਲਈ ਨਿਵੇਸ਼ ਸਮਾਗਮ ਕਰਵਾਇਆ | ਜਿਸ ਦਾ ਉਦਘਾਟਨ ਸਕੂਲ ਦੀ ਚੇਅਰਪਰਸਨ ਆਸ਼ੀਸ਼ ਤੋਲਾ, ਡਾਇਰੈਕਟਰ ਅਨੁਜ ਤੋਲਾ ਤੇ ਅਮਿਤ ਤੋਲਾ ਅਤੇ ਉਨ੍ਹਾਂ ਦੀਆਂ ਪਤਨੀਆਂ ਅਨੂ ਤੋਲਾ ਤੇ ਰਿਤੂ ਤੋਲਾ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ | ਇਸ ਮੌਕੇ ਐਨ. ਸੀ. ਸੀ. ਕੈਡਿਟਾਂ ਦੇ ਸ਼ਾਨਦਾਰ ਮਾਰਚ ਪਾਸਟ ਨੇ ਹਾਜ਼ਰ ਮਹਿਮਾਨਾਂ ਤੇ ਮਾਪਿਆਂ ਦਾ ਮਨ ਮੋਹ ਲਿਆ | ਉਪਰੰਤ ਵਿਦਿਆਰਥੀਆਂ ਨੇ ਰੰਗਾਰੰਗ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ ਸਕੂਲ ਦੇ ਨਵੇਂ ਚੁਣੇ ਗਏ ਵਿਦਿਆਰਥੀ ਕੌਂਸਲ ਦੇ ਮੈਂਬਰਾਂ ਨੂੰ ਬੈਜ ਪਹਿਨਾ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਫ਼ਰਜ਼ਾਂ ਤੇ ਜ਼ਿੰਮੇਵਾਰੀਆਂ ਪ੍ਰਤੀ ਵਫ਼ਾਦਾਰ ਰਹਿਣ ਦੀ ਸਹੁੰ ਚੁਕਾਈ ਗਈ | ਇਸ ਮੌਕੇ ਅਦਿੱਤਿਆ ਕਾਠੀਆ ਨੂੰ ਹੈੱਡ ਬੁਆਏ, ਆਰਾਤਿ੍ਕਾ ਸ਼ਰਮਾ ਨੂੰ ਹੈੱਡ ਗਰਲ, ਵਿਰਾਜ ਤੋਲਾ ਨੂੰ ਅਸਿਸਟੈਂਟ ਹੈੱਡ ਬੁਆਏ, ਅਵੰਤਿਕਾ ਨੂੰ ਅਸਿਸਟੈਂਟ ਹੈੱਡ ਗਰਲ, ਰਵਨੂਰ ਸਿੰਘ ਨੂੰ ਜੂਨੀਅਰ ਹੈੱਡ ਬੁਆਏ ਤੇ ਜਸਕੀਰਤ ਕੌਰ ਨੂੰ ਜੂਨੀਅਰ ਹੈੱਡ ਗਰਲ ਚੁਣਿਆ | ਇਸ ਤੋਂ ਇਲਾਵਾ ਵੱਖ-ਵੱਖ ਹਾਊਸਾਂ ਦੇ ਕੈਪਟਨ, ਵਾਈਸ ਕੈਪਟਨ ਤੇ ਜੂਨੀਅਰ ਕੈਪਟਨ ਵੀ ਨਿਯੁਕਤ ਕੀਤੇ ਗਏ | ਡਿਸਿਪਲਿਨ ਹਾਊਸ ਲਈ ਲਕਸ਼ੈ ਤੋਲਾ ਤੇ ਏਾਜਲ ਸ਼ਰਮਾ ਨੂੰ ਕੈਪਟਨ, ਹਰਸ਼ਿਤ ਤੇ ਨਵਿਆ ਨੂੰ ਵਾਈਸ ਕੈਪਟਨ, ਵਿਨਾਇਕ ਭਾਰਤੀ ਤੇ ਪ੍ਰਾਚੀ ਨੂੰ ਜੂਨੀਅਰ ਕੈਪਟਨ, ਡਿਟਰਮੀਨੇਸ਼ਨ ਹਾਊਸ ਲਈ ਜੋਏ ਜਿੰਦਲ ਤੇ ਆਦਿਤੀ ਸ਼ਰਮਾ ਨੂੰ ਕੈਪਟਨ, ਅਗਮਵੀਰ ਸਿੰਘ ਤੇ ਵਿਨੀਤ ਕੌਰ ਨੂੰ ਵਾਈਸ ਕਪਤਾਨ ਅਤੇ ਜ਼ੋਰਾਵਰ ਸਿੰਘ ਤੇ ਮਾਨਿਆ ਨੂੰ ਜੂਨੀਅਰ ਕੈਪਟਨ ਚੁਣਿਆ ਗਿਆ | ਡੈਡੀਕੇਸ਼ਨ ਹਾਊਸ ਲਈ ਅਕਸ਼ਿਤ ਤੇ ਮੰਨਤ ਸ਼ਰਮਾ ਨੂੰ ਕੈਪਟਨ, ਅਭਿਤਾਂਸ਼ ਸਿੰਘ ਸਾਹਨੀ ਤੇ ਅਲਾਇਨਾ ਕੁਮਾਰ ਨੂੰ ਵਾਈਸ ਕੈਪਟਨ, ਸਕਸ਼ਮ ਅਤੇ ਮਨਸੀਰਤ ਨੂੰ ਜੂਨੀਅਰ ਕਪਤਾਨ, ਡਿਵੋਸ਼ਨ ਹਾਊਸ ਲਈ ਗੁਰਸਹਿਜ ਸਿੰਘ ਤੇ ਅਨਾਹਦ ਨੂੰ ਕੈਪਟਨ, ਰਿਆਨ ਪੱਬੀ ਤੇ ਹਿਮਾਂਸ਼ੀ ਨੂੰ ਵਾਈਸ ਕੈਪਟਨ, ਏਕਮਵੀਰ ਸਿੰਘ ਤੇ ਆਫ਼ਰੀਨ ਸੈਣੀ ਨੂੰ ਜੂਨੀਅਰ ਕੈਪਟਨ ਚੁਣਿਆ ਗਿਆ | ਪਿ੍ੰਸੀਪਲ ਮਾਰਿਆ ਜਾੱਨ ਨੇ ਵਿਦਿਆਰਥੀਆਂ ਨੂੰ ਸਕੂਲ ਦੇ ਆਦਰਸ਼ਾਂ ਤੇ ਕਦਰਾਂ-ਕੀਮਤਾਂ ਦੀ ਪਾਲਣਾ ਕਰਨ ਲਈ ਪੇ੍ਰਰਿਤ ਕੀਤਾ |
ਪਿਛਲੀ ਖ਼ਬਰ ਵਾਰਡ ਨੰਬਰ 12 'ਚ ਪਾਣੀ ਦੀ ਕਿੱਲਤ, ਨੈਸ਼ਨਲ ਹਾਈਵੇ ਅਥਾਰਿਟੀ ਤੋਂ ਐਨ. ਓ. ਸੀ. ਨਾ ਮਿਲਣ 'ਤੇ ਹਾਹਾਕਾ, ਵਾਰਡ ਵਾਸੀਆਂ... ਅਗਲੀ ਖ਼ਬਰ ਮਾਡਰਨ ਗਰੁੱਪ ਆਫ਼ ਕਾਲਜਿਜ਼ ਪੰਡੋਰੀ ਭਗਤ ਵਿਖੇ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।