01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਮਾਡਰਨ ਗਰੁੱਪ ਆਫ਼ ਕਾਲਜਿਜ਼ ਪੰਡੋਰੀ ਭਗਤ ਵਿਖੇ ਸੈਮੀਨਾਰ

ਅਜੀਤ ਡੈਸਕ 08-05-2026
ਭੰਗਾਲਾ, 7 ਮਈ (ਬਲਵਿੰਦਰਜੀਤ ਸਿੰਘ ਸੈਣੀ)-ਵਿਦਿਆਰਥੀਆਂ 'ਚ ਵਧ ਰਹੇ ਅਕਾਦਮਿਕ ਦਬਾਅ, ਪ੍ਰੀਖਿਆਵਾਂ ਦੀ ਚਿੰਤਾ ਤੇ ਮਾਨਸਿਕ ਤਣਾਅ ਨੂੰ ਘਟਾਉਣ ਦੇ ਉਦੇਸ਼ ਨਾਲ ਮਾਡਰਨ ਗਰੁੱਪ ਆਫ਼ ਕਾਲਜਿਜ ਪੰਡੋਰੀ ਭਗਤ (ਮੁਕੇਰੀਆਂ) ਦੇ ਵਿਭਾਗ ਪ੍ਰਬੰਧਨ ਅਤੇ ਅਕਾਊਾਟਿੰਗ ਤੇ ਕਾਰਪੋਰੇਟ ਰਿਸੋਰਸ ਸੈੱਲ ਵਲੋਂ ਇਕ ਰੋਜ਼ਾ ਸੈਮੀਨਾਰ ਕਰਵਾਇਆ | ਸੈਮੀਨਾਰ ਦੀ ਸ਼ੁਰੂਆਤ 'ਚ ਟਰੇਨਿੰਗ ਐਂਡ ਪਲੇਸਮੈਂਟ ਅਫ਼ਸਰ ਸਿਮਰਨਜੀਤ ਕੌਰ ਨੇ ਮੁੱਖ ਬੁਲਾਰੇ ਡਾ. ਸ਼ੈਲੀ ਖੋਸਲਾ ਦਾ ਸਵਾਗਤ ਕੀਤਾ | ਉਨ੍ਹਾਂ ਵਿਦਿਆਰਥੀਆਂ ਨੂੰ ਡਾ. ਖੋਸਲਾ ਬਾਰੇ ਜਾਣੰੂ ਕਰਵਾਉਂਦਿਆਂ ਮੁੱਖ ਮਹਿਮਾਨ ਦੇ ਅਕਾਦਮਿਕ ਤੇ ਰੀਸਰਚ ਤਜਰਬੇ ਬਾਰੇ ਦੱਸਿਆ | ਸਿਮਰਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਤਣਾਅ ਮੁਕਤ ਦਿਮਾਗ਼ ਹੀ ਵਧੇਰੇ ਰਚਨਾਤਮਿਕ ਤੇ ਇੰਟਰਵਿਊ ਲਈ ਤਿਆਰ ਹੁੰਦਾ ਹੈ | ਇਸ ਤੋਂ ਬਾਅਦ ਡਾ. ਸ਼ੈਲੀ ਖੋਸਲਾ ਜੋ ਕਿ ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ 'ਚ ਬਤੌਰ ਐਸੋਸੀਏਟ ਪ੍ਰੋਫੈਸਰ ਨਿਯੁਕਤ ਹਨ, ਨੇ ਵਿਦਿਆਰਥੀਆਂ ਦਾ ਮੁੱਖ ਸੈਸ਼ਨ ਲਿਆ | ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਤਣਾਅ ਦੀਆਂ ਦੋ ਕਿਸਮਾਂ ਸਕਾਰਾਤਮਿਕ ਤਣਾਅ ਜੋ ਸਾਨੂੰ ਅੱਗੇ ਵਧਾਉਂਦਾ ਹੈ ਅਤੇ ਨਕਾਰਾਤਮਿਕ ਤਣਾਅ ਜੋ ਸਿਹਤ, ਧਿਆਨ ਅਤੇ ਪੜ੍ਹਾਈ 'ਤੇ ਮਾੜਾ ਅਸਰ ਪਾਉਂਦਾ ਹੈ ਬਾਰੇ ਦੱਸਿਆ | ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰੀਖਿਆਵਾਂ, ਦੋਸਤਾਂ ਦਾ ਦਬਾਅ ਤੇ ਭਵਿੱਖ ਨੂੰ ਲੈ ਕੇ ਚਿੰਤਾ ਆਮ ਤਣਾਅ ਦੇ ਕਾਰਨ ਦੱਸੇ ਗਏ | ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਆਪਣੇ ਤਣਾਅ ਸਾਂਝੇ ਕਰਨ ਲਈ ਕਿਹਾ | ਇਸ ਤੋਂ ਬਾਅਦ ਸਮੂਹ ਚਰਚਾ, ਇਨ-ਬਾਸਕਟ ਗਤੀਵਿਧੀ, ਗਰਦਨ ਅਤੇ ਮੋਢਿਆਂ ਦੀਆਂ ਕਸਰਤਾਂ, ਡੂੰਘੇ ਸਾਹ ਲੈਣ ਦੇ ਤਰੀਕੇ, ਗਾਈਡਡ ਮੈਡੀਟੇਸ਼ਨ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਤੋਂ ਇਲਾਵਾ ਪੜ੍ਹਾਈ ਲਈ ਸਮਾਂ ਪ੍ਰਬੰਧਨ, ਵਧੀਆ ਨੀਂਦ, ਸਿਹਤਮੰਦ ਖ਼ੁਰਾਕ, ਸਕਰੀਨ ਟਾਈਮ ਘਟਾਉਣ ਤੇ ਮਦਦ ਮੰਗਣ ਦੇ ਗੁਰ ਵੀ ਸਿਖਾਏ ਗਏ | ਅੰਤ 'ਚ ਹਾਸੇ ਥੈਰੇਪੀ, ਹਲਕੀ ਮਿਊਜ਼ਿਕ ਤੇ ਹੋਰ ਅਜਿਹੀਆਂ ਮਜ਼ੇਦਾਰ ਗਤੀਵਿਧੀਆਂ ਕਰਵਾਈਆਂ ਗਈਆਂ | ਅੰਤ 'ਚ ਪਿ੍ੰਸੀਪਲ ਡਾ. ਜਤਿੰਦਰ ਕੁਮਾਰ ਤੇ ਕੈਂਪਸ ਡਾਇਰੈਕਟਰ ਡਾ. ਵਿਜੇਤਾ ਸ਼ਰਮਾ ਨੇ ਮੰਚ ਸੰਭਾਲਿਆ | ਉਨ੍ਹਾਂ ਡਾ. ਸ਼ੈਲੀ ਖੋਸਲਾ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਲਈ ਅਜਿਹੇ ਸੈਮੀਨਾਰ ਬਹੁਤ ਜ਼ਰੂਰੀ ਹਨ ਤੇ ਭਵਿੱਖ 'ਚ ਵੀ ਇਸ ਤਰ੍ਹਾਂ ਦੇ ਆਯੋਜਨ ਕੀਤੇ ਜਾਂਦੇ ਰਹਿਣਗੇ | ਇਸ ਮੌਕੇ ਪ੍ਰੋ. ਪਰਵਿੰਦਰ ਸਿੰਘ, ਪ੍ਰੋ. ਸੁਖਜਿੰਦਰ ਸਿੰਘ ਤੇ ਹੋਰ ਵਿਭਾਗੀ ਮੈਂਬਰ ਸ਼ਾਮਿਲ ਹੋਏ |
ਪਿਛਲੀ ਖ਼ਬਰ ਦਿੱਲੀ ਇੰਟਰਨੈਸ਼ਨਲ ਸਕੂਲ 'ਚ ਨਿਵੇਸ਼ ਸਮਾਗਮ 2026-27 ਕਰਵਾਇਆ ਅਗਲੀ ਖ਼ਬਰ ਨਗਰ ਕੌਂਸਲ ਮੁਕੇਰੀਆਂ ਦੇ ਕਰਮਚਾਰੀਆਂ ਵਲੋਂ ਹੜਤਾਲ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।