ਗੜ੍ਹਸ਼ੰਕਰ, 14 ਅਪ੍ਰੈਲ (ਧਾਲੀਵਾਲ)-ਭਾਰਤੀ ਇਨਕਲਾਬੀ ਮਾਰਕਸਿਸਟ ਪਾਰਟੀ ਦੀ ਤਹਿਸੀਲ ਕਮੇਟੀ ਗੜ੍ਹਸ਼ੰਕਰ ਦੀ ਮੀਟਿੰਗ ਇੱਥੇ ਗਾਂਧੀ ਪਾਰਕ ਵਿਖੇ ਸ਼ਾਦੀ ਰਾਮ ਕਪੂਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਅਮਰੀਕਨ-ਇਜ਼ਰਾਇਲੀ ਜੰਗਬਾਜ਼ਰ ਸਾਮਰਾਜ ਵਲੋਂ ਈਰਾਨ ਦੇ ਕੁਦਰਤੀ ਸਰੋਤਾਂ 'ਤੇ ਕਬਜ਼ਾ ਕਰਨ ਦੀ ਬੁਰੀ ਨੀਅਤ ਨਾਲ ਈਰਾਨ ਉੱਤੇ ਥੋਪੀ ਨਿਹੱਕੀ ਜੰਗ ਦੀ ਸਖ਼ਤ ਨਿਖੇਧੀ ਕੀਤੀ ਗਈ | ਜੰਗ ਵਿਚ ਈਰਾਨੀਆਂ ਦਾ ਭਾਰੀ ਜਾਨੀ ਮਾਲੀ ਨੁਕਸਾਨ ਹੋਣ ਅਤੇ ਪੂਰੀ ਦੁਨੀਆ ਅੰਦਰ ਡਰ ਅਤੇ ਅਸਥਿਰਾ ਦਾ ਮਾਹੌਲ ਸਿਰਜੇ ਜਾਣ 'ਤੇ ਚਿੰਤਾ ਜਤਾਈ ਗਈ | ਇਸ ਮੌਕੇ ਇਨ੍ਹਾਂ ਮੁਲਕਾਂ ਦਰਮਿਆਨ ਜੰਗਬੰਦੀ ਨੂੰ ਪੱਕੇ ਤੌਰ 'ਤੇ ਲਾਗੂ ਕਰਨ ਅਤੇ ਨਾਲ ਹੀ ਇਜ਼ਰਾਇਲ ਦੁਆਰਾ ਲੇਬਲਾਨ 'ਤੇ ਕੀਤੇ ਜਾ ਰਹੇ ਹਮਲੇ ਰੋਕਣ, ਭਵਿੱਖ ਵਿਚ ਅਮਰੀਕਾ ਦੀ ਧੌਂਸਬਾਜ਼ੀ ਦੇ ਨਕੇਲੀ ਪਾਉਣ ਦੀ ਮੰਗ ਕੀਤੀ ਗਈ | ਮੀਟਿੰਗ ਵਿਚ ਸਮਾਰਾਜ ਵਲੋਂ ਥੋਪੀਆਂ ਜਾ ਰਹੀਆਂ ਜੰਗਾਂ ਦੇ ਵਿਰੋਧ ਵਿਚ ਫਾਸ਼ੀਵਾਦੀ ਹਮਲਿਆਂ ਵਿਰੋਧੀ ਫ਼ਰੰਟ ਅਤੇ ਖੱਬੀਆਂ ਪਾਰਟੀਆਂ ਵਲੋਂ 16 ਅਪ੍ਰੈਲ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੀ ਜਾਣ ਵਾਲੀ ਕਨਵੈੱਨਸ਼ਨ ਅਤੇ ਰੋਸ ਮਾਰਚ ਵਿਚ ਵੱਡੀ ਗਿਣਤੀ ਸ਼ਾਮਿਲ ਹੋਣ ਦਾ ਫ਼ੈਸਲਾ ਲਿਆ ਗਿਆ | ਪਾਰਟੀ ਦੀ ਤਹਿਸੀਲ ਸਕੱਤਰ ਰਾਮਜੀ ਦਾਸ ਚੌਹਾਨ ਨੇ ਦੱਸਿਆ ਕਿ ਮੀਟਿੰਗ ਵਿਚ ਨੂਰਪੁਰ ਜੱਟਾਂ ਵਿਖੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦੀ ਘਟਨਾ ਦਾ ਗੰਭੀਰ ਨੋਟਿਸ ਲਿਆ ਗਿਆ ਹੈ | ਮੀਟਿੰਗ ਵਿਚ ਰਾਮਜੀ ਦਾਸ ਚੌਹਾਨ, ਅਵਤਾਰ ਸਿੰਘ, ਬਲਵੰਤ ਰਾਮ, ਸ਼ਾਮ ਸੁੰਦਰ ਕਪੂਰ, ਗੋਪਾਲ ਦਾਸ ਮਲਹੋਤਰਾ, ਸਾਥੀ ਕੁਲਭੂਸ਼ਨ ਕੁਮਾਰ, ਹਰਮੇਸ਼ ਲਾਲਾ ਆਜ਼ਾਦ, ਅਸ਼ੋਕ ਸ਼ਰਮਾ, ਮੋਹਨ ਲਾਲ ਧੀਮਾਨ, ਸੰਤ ਰਾਮ, ਬਲਜੀਤ ਕੁਮਾਰ, ਦਵਿੰਦਰ ਰਾਣਾ ਮਹਿੰਦਵਾਣੀ, ਸ਼ਿੰਗਾਰਾ ਰਾਮ ਭੱਜਲ, ਮਿਥਲੇਸ਼ ਕੁਮਾਰ ਆਦਿ ਹਾਜ਼ਰ ਹੋਏ |