29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਵਿਧਾਇਕ ਘੁੰਮਣ ਵਲੋਂ ਪਿੰਡ ਛਾਂਗਲਾ ਦੀ ਪੰਚਾਇਤ ਨੂੰ ਵਿਕਾਸ ਲਈ ਗਰਾਂਟ ਭੇਟ <br/>

ਅਜੀਤ ਡੈਸਕ 15-04-2026
ਦਸੂਹਾ, 14 ਅਪ੍ਰੈਲ (ਕੌਸ਼ਲ)-ਦਸੂਹਾ ਹਲਕੇ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਵਲੋਂ ਪਿੰਡ ਛਾਂਗਲਾ ਦੀ ਪੰਚਾਇਤ ਨੂੰ ਵਿਕਾਸ ਕੰਮਾਂ ਲਈ ਦੋ ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਹਰ ਪਿੰਡ ਵਿਚ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਵਿਧਾਇਕ ਘੁੰਮਣ ਨੇ ਦੱਸਿਆ ਕਿ ਪਿੰਡ ਛਾਂਗਲਾ ਵਿਚ ਜਲਦ ਹੀ ਨਵਾਂ ਪਿੰਡ ਕਲੀਨਿਕ ਵੀ ਖੋਲਿ੍ਹਆ ਜਾ ਰਿਹਾ ਹੈ, ਜਿਸ ਨਾਲ ਪਿੰਡ ਵਾਸੀਆਂ ਨੂੰ ਸਿਹਤ ਸੇਵਾਵਾਂ ਦਾ ਵੱਡਾ ਲਾਭ ਮਿਲੇਗਾ | ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਮਕਸਦ ਲੋਕਾਂ ਨੂੰ ਘਰ ਦੇ ਨੇੜੇ ਹੀ ਉੱਚ ਦਰਜੇ ਦੀਆਂ ਸਹੂਲਤਾਂ ਪ੍ਰਦਾਨ ਕਰਨਾ ਹੈ | ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਸਥਾਨਕ ਆਗੂਆਂ ਵਲੋਂ ਵਿਧਾਇਕ ਦਾ ਧੰਨਵਾਦ ਕੀਤਾ ਗਿਆ ਅਤੇ ਵਿਸ਼ਵਾਸ ਦਿਵਾਇਆ ਗਿਆ ਕਿ ਇਹ ਗਰਾਂਟ ਪਿੰਡ ਦੇ ਵਿਕਾਸ ਲਈ ਸੁਚੱਜੇ ਢੰਗ ਨਾਲ ਵਰਤੀ ਜਾਵੇਗੀ | ਸਮਾਗਮ ਦੌਰਾਨ ਸਰਪੰਚ ਸ਼ੇਰ ਪ੍ਰਤਾਪ ਸਿੰਘ, ਦਵਿੰਦਰ ਸਿੰਘ ਬਸਰਾ, ਮਾਰਕੀਟ ਕਮੇਟੀ ਚੇਅਰਮੈਨ ਕੇ. ਪੀ. ਸੰਧੂ, ਡਾਕਟਰ ਜੋਗੀ, ਸਾਹਿਬ ਸਿੰਘ ਸਾਹੀ, ਯੂਥ ਪ੍ਰਧਾਨ ਦੀਪੂ ਗਿੱਲ, ਨਿੱਕੂ ਗਿੱਲ, ਜਗਬੀਰ ਸਿੰਘ ਸਾਹੀ ਲੰਬੜਦਾਰ, ਮਿੰਟਾ ਸਰਪੰਚ ਲੁਢਿਆਣੀ, ਸਤਪਾਲ ਗਿੱਲ, ਗੁਰਦੀਪ, ਜਿੰਮੀ ਗਿੱਲ, ਬੱਗੂ ਲੰਬੜਦਾਰ, ਲਾਲੀ, ਜਸਵੀਰ ਸਿੰਘ ਤੇ ਸੱਤ ਸਿੰਘ ਸਮੇਤ ਹੋਰ ਪਿੰਡ ਵਾਸੀ ਮੌਜੂਦ ਸਨ |

ਪਿਛਲੀ ਖ਼ਬਰ ਭਾਰਤੀ ਇਨਕਲਾਬੀ ਮਾਰਕਸਿਸਟ ਪਾਰਟੀ ਵਲੋਂ ਮੀਟਿੰਗ <br/> ਅਗਲੀ ਖ਼ਬਰ ਕਾਂਗਰਸ ਕਿਸਾਨ ਸੈੱਲ ਵਲੋਂ ਭਰਵੀਂ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।