ਭੰਗਾਲਾ, 1 ਅਪ੍ਰੈਲ (ਬਲਵਿੰਦਰਜੀਤ ਸਿੰਘ ਸੈਣੀ)-ਵਿਦਿਆਲੇ ਵਿਚ ਸ਼ੈਖਸ਼ਣਿਕ ਸੈਸ਼ਨ 202627 ਦੇ ਪਹਿਲੇ ਦਿਨ ਦੀ ਸ਼ੁਰੂਆਤ ਬਹੁਤ ਹੀ ਉਤਸ਼ਾਹ ਤੇ ਗੰਭੀਰਤਾ ਨਾਲ ਕੀਤੀ ਗਈ | ਇਸ ਮੌਕੇ ਪ੍ਰੀ-ਨਰਸਰੀ ਤੋਂ ਲੈ ਕੇ ਕਲਾਸ ਬਾਰ੍ਹਵੀਂ ਤੱਕ ਦੇ ਸਾਰੇ ਵਿਦਿਆਰਥੀਆਂ ਲਈ ਇਕ ਵਿਸ਼ੇਸ਼ ਸਾਂਝੀ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਮਾਂ ਸਰਸਵਤੀ ਦੀ ਵੰਦਨਾ ਨਾਲ ਹੋਈ, ਜਿਸ ਨਾਲ ਪੂਰੇ ਮਾਹੌਲ ਵਿਚ ਆਧਿਆਤਮਿਕਤਾ ਅਤੇ ਸਕਾਰਾਤਮਕ ਊਰਜਾ ਦਾ ਸੰਚਾਰ ਹੋਇਆ | ਨਵੇਂ ਸੈਸ਼ਨ ਦੇ ਆਗਮਨ 'ਤੇ ਵਿਦਿਆਲੇ ਨੂੰ ਬੱਚਿਆਂ ਦੇ ਸਵਾਗਤ ਲਈ ਸੁੰਦਰ ਢੰਗ ਨਾਲ ਸਜਾਇਆ ਗਿਆ | ਪ੍ਰਾਰਥਨਾ ਸਭਾ ਵਿਚ ਅਧਿਆਪਕਾਂ ਵਲੋਂ ਵਿਦਿਆਰਥੀਆਂ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ | ਬੱਚਿਆਂ ਦੇ ਮਨੋਰੰਜਨ ਲਈ ਮਿਕੀ ਮਾਊਸ ਅਤੇ ਬਿਗ ਪਾਂਡਾ ਵਰਗੇ ਆਕਰਸ਼ਕ ਕਿਰਦਾਰਾਂ ਨੇ ਉਨ੍ਹਾਂ ਦੀ ਖੁਸ਼ੀ ਨੂੰ ਹੋਰ ਵਧਾ ਦਿੱਤਾ | ਵਿਦਿਆਲੇ ਦੀ ਪ੍ਰਧਾਨਾਚਾਰਿਆ ਅਰਚਨਾ ਸੂਦਨ ਨੇ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ, 'ਨਵਾਂ ਸ਼ੈਖਸ਼ਣਿਕ ਸੈਸ਼ਨ ਨਵੇਂ ਮੌਕੇ ਅਤੇ ਸੰਭਾਵਨਾਵਾਂ ਦਾ ਪ੍ਰਤੀਕ ਹੈ | ਪ੍ਰੋ. ਜੀ. ਐਸ. ਅਤੇ ਨੀਰੂ ਮਲਤਾਨੀ ਨੇ ਵੀ ਆਪਣੇ ਸੰਦੇਸ਼ ਵਿੱਚ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਵਿਦਿਆਲੇ ਸਿਰਫ਼ ਸਿੱਖਿਆ ਦਾ ਕੇਂਦਰ ਨਹੀਂ, ਸਗੋਂ ਸੰਸਕਾਰ ਅਤੇ ਵਿਅਕਤੀਤਵ ਨਿਰਮਾਣ ਦਾ ਅਧਾਰ ਵੀ ਹੈ | ਇਸ ਤਰ੍ਹਾਂ ਵਿਦਿਆਲੇ ਵਿਚ ਨਵੇਂ ਸੈਸ਼ਨ ਦਾ ਪਹਿਲਾ ਦਿਨ ਖੁਸ਼ੀ, ਅਨੁਸ਼ਾਸਨ ਅਤੇ ਪ੍ਰੇਰਣਾ ਨਾਲ ਸਫਲਤਾ-ਪੂਰਵਕ ਸੰਪੰਨ ਹੋਇਆ |