19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਦੁਕਾਨਦਾਰਾਂ ਨੇ ਲਗਾਤਾਰ ਹੋ ਰਹੀਆਂ ਚੋਰੀਆਂ ਦੇ ਸੰਬੰਧ ’ਚ ਪੁਲਿਸ ਖ਼ਿਲਾਫ਼ ਲਗਾਇਆ ਧਰਨਾ

ਕੋਟਫ਼ਤੂਹੀ, 19 ਨਵੰਬਰ (ਅਵਤਾਰ ਸਿੰਘ ਅਟਵਾਲ)-ਬੀਤੀ ਦੇਰ ਰਾਤ ਅੱਡਾ ਕੋਟਫ਼ਤੂਹੀ ਦੀਆਂ ਵੱਡੀਆਂ ਦੁਕਾਨਾਂ ’ਚ ਚੋਰਾਂ ਵਲੋਂ ਬੇਖ਼ੌਫ ਹੋ ਕੇ ਅੰਜਾਮ ਦੇਣ ਤੇ ਪਿਛਲੇ ਕਾਫੀ ਸਮੇਂ ਤੋਂ ਕੋਟਫ਼ਤੂਹੀ ਇਲਾਕੇ ਵਿਚ ਹੋ ਰਹੀਆਂ ਨਿੱਤ ਦੀਆਂ ਚੋਰੀਆਂ ਤੋਂ ਤੰਗ ਸਮੂਹ ਦੁਕਾਨਦਾਰਾਂ ਨੇ ਬਿਸਤ ਦੁਆਬ ਨਹਿਰ ਦੇ ਚੁਰਸਤੇ ਵਾਲੇ ਪੁਲ ਨੂੰ ਜਾਮ ਕਰ ਕੇ ਧਰਨਾ ਲਗਾ ਦਿੱਤਾ। ਇਸ ਧਰਨੇ ’ਚ ਤਜਿੰਦਰ ਸਿੰਘ ਵਿਕੀ, ਭਾਜਪਾ ਆਗੂ ਸੰਜੀਵ ਕੁਮਾਰ ਪਚਨੰਗਲ, ਦੁਕਾਨਦਾਰ ਯੂਨੀਅਨ ਦੇ ਉਪ ਪ੍ਰਧਾਨ ਰਾਜੇਸ਼ ਕੁਮਾਰ ਅਰੋੜਾ, ਮਾਸਟਰ ਜਗਤਾਰ ਸਿੰਘ, ਅਵਤਾਰ ਸਿੰਘ ਡਾਂਡੀਆ, ਅਵਤਾਰ ਸਿੰਘ ਗਿੱਲ, ਗੋਲਡੀ ਰਾਣਾ, ਹਰਜਿੰਦਰਪਾਲ ਸਿੰਘ ਕਾਕਾ, ਸੰਦੀਪ ਢੀਂਗਰਾ, ਅੱਛਰਜੀਤ ਸਿੰਘ ਪਰਮਾਰ, ਵਿਸ਼ਾਲ ਗੁਪਤਾ ਆਦਿ ਨੇ ਪਿਛਲੇ ਕੁੱਝ ਮਹੀਨਿਆਂ ਤੋਂ ਕੋਟਫਤੂਹੀ ਦੀਆ ਦੁਕਾਨਾਂ ਤੇ ਆਸ-ਪਾਸ ਇਲਾਕੇ ਵਿਚ ਪਸ਼ੂਆਂ, ਟਰੈਕਟਰਾਂ ਦੀਆ ਲਗਾਤਾਰ ਹੋ ਰਹੀਆਂ ਚੋਰੀਆਂ ਤੇ ਪੁਲਿਸ ਪ੍ਰਸ਼ਾਸਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੋਟਫ਼ਤੂਹੀ ਪੁਲਿਸ ਚੌਕੀ ਵਿਚ ਲਗਭਗ ਚਾਰ ਮੁਲਾਜ਼ਮ ਹਨ, ਜੋ ਨਾ ਤਾ ਕਦੀ ਰਾਤ ਨੂੰ ਗਸ਼ਤ ਕਰਦੇ ਹਨ ਤੇ ਨਾ ਹੀ ਨਾਕਾ ਲਗਾਉਂਦੇ ਹਨ, ਜਿਨ੍ਹਾਂ ਕਦੀ ਚੋਰਾਂ ਨੂੰ ਫੜਨ ਦੀ ਲੋੜ ਨਹੀਂ ਸਮਝੀ।

ਅਜੀਤ ਡੈਸਕ 20-11-2026
ਕੋਟਫ਼ਤੂਹੀ, 19 ਨਵੰਬਰ (ਅਵਤਾਰ ਸਿੰਘ ਅਟਵਾਲ)-ਬੀਤੀ ਦੇਰ ਰਾਤ ਅੱਡਾ ਕੋਟਫ਼ਤੂਹੀ ਦੀਆਂ ਵੱਡੀਆਂ ਦੁਕਾਨਾਂ ’ਚ ਚੋਰਾਂ ਵਲੋਂ ਬੇਖ਼ੌਫ ਹੋ ਕੇ ਅੰਜਾਮ ਦੇਣ ਤੇ ਪਿਛਲੇ ਕਾਫੀ ਸਮੇਂ ਤੋਂ ਕੋਟਫ਼ਤੂਹੀ ਇਲਾਕੇ ਵਿਚ ਹੋ ਰਹੀਆਂ ਨਿੱਤ ਦੀਆਂ ਚੋਰੀਆਂ ਤੋਂ ਤੰਗ ਸਮੂਹ ਦੁਕਾਨਦਾਰਾਂ ਨੇ ਬਿਸਤ ਦੁਆਬ ਨਹਿਰ ਦੇ ਚੁਰਸਤੇ ਵਾਲੇ ਪੁਲ ਨੂੰ ਜਾਮ ਕਰ ਕੇ ਧਰਨਾ ਲਗਾ ਦਿੱਤਾ। ਇਸ ਧਰਨੇ ’ਚ ਤਜਿੰਦਰ ਸਿੰਘ ਵਿਕੀ, ਭਾਜਪਾ ਆਗੂ ਸੰਜੀਵ ਕੁਮਾਰ ਪਚਨੰਗਲ, ਦੁਕਾਨਦਾਰ ਯੂਨੀਅਨ ਦੇ ਉਪ ਪ੍ਰਧਾਨ ਰਾਜੇਸ਼ ਕੁਮਾਰ ਅਰੋੜਾ, ਮਾਸਟਰ ਜਗਤਾਰ ਸਿੰਘ, ਅਵਤਾਰ ਸਿੰਘ ਡਾਂਡੀਆ, ਅਵਤਾਰ ਸਿੰਘ ਗਿੱਲ, ਗੋਲਡੀ ਰਾਣਾ, ਹਰਜਿੰਦਰਪਾਲ ਸਿੰਘ ਕਾਕਾ, ਸੰਦੀਪ ਢੀਂਗਰਾ, ਅੱਛਰਜੀਤ ਸਿੰਘ ਪਰਮਾਰ, ਵਿਸ਼ਾਲ ਗੁਪਤਾ ਆਦਿ ਨੇ ਪਿਛਲੇ ਕੁੱਝ ਮਹੀਨਿਆਂ ਤੋਂ ਕੋਟਫਤੂਹੀ ਦੀਆ ਦੁਕਾਨਾਂ ਤੇ ਆਸ-ਪਾਸ ਇਲਾਕੇ ਵਿਚ ਪਸ਼ੂਆਂ, ਟਰੈਕਟਰਾਂ ਦੀਆ ਲਗਾਤਾਰ ਹੋ ਰਹੀਆਂ ਚੋਰੀਆਂ ਤੇ ਪੁਲਿਸ ਪ੍ਰਸ਼ਾਸਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੋਟਫ਼ਤੂਹੀ ਪੁਲਿਸ ਚੌਕੀ ਵਿਚ ਲਗਭਗ ਚਾਰ ਮੁਲਾਜ਼ਮ ਹਨ, ਜੋ ਨਾ ਤਾ ਕਦੀ ਰਾਤ ਨੂੰ ਗਸ਼ਤ ਕਰਦੇ ਹਨ ਤੇ ਨਾ ਹੀ ਨਾਕਾ ਲਗਾਉਂਦੇ ਹਨ, ਜਿਨ੍ਹਾਂ ਕਦੀ ਚੋਰਾਂ ਨੂੰ ਫੜਨ ਦੀ ਲੋੜ ਨਹੀਂ ਸਮਝੀ। ਇਹ ਧਰਨਾ ਲਗਾਤਾਰ ਸਵੇਰੇ 10.30 ਤੋਂ ਲਗਭਗ ਤਿੰਨ ਕੁ ਵਜੇ ਤੱਕ ਲੱਗਾ ਰਿਹਾ, ਮੌਕੇ ’ਤੇ ਡੀ. ਐੱਸ. ਪੀ. ਭਾਰਤ ਭੂਸ਼ਣ ਚੱਬੇਵਾਲ, ਐੱਸ. ਐਚ. ਓ ਸਤਨਾਮ ਸਿੰਘ ਮੇਹਟੀਆਣਾ ਨੇ ਪੁਲਿਸ ਪਾਰਟੀ ਨਾਲ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਦੁਕਾਨਦਾਰਾਂ ਨਾਲ ਗੱਲਬਾਤ ਕਰ ਕੇ ਹਫ਼ਤੇ ਦੇ ਅੰਦਰ ਇਹ ਚੋਰ ਫੜਨ ਦੇ ਨਾਲ ਪੁਲਿਸ ਚੌਕੀ ਵਿਚ ਹੋਰ ਮੁਲਾਜ਼ਮ ਵਧਾਉਣ ਸੰਬੰਧੀ ਐੱਸ. ਐੱਸ. ਪੀ. ਸਾਹਿਬ ਹੁਸ਼ਿਆਰਪੁਰ ਨਾਲ ਗੱਲਬਾਤ ਕਰ ਕੇ ਦੋ ਦਿਨ ਵਿਚ ਤਾਇਨਾਤ ਕਰਨ, ਬਾਜ਼ਾਰ ਵਿਚ ਗਸ਼ਤ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਪਹਿਲੀਆਂ ਹੋਈਆਂ ਚੋਰੀਆਂ ਨੂੰ ਵੀ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਭਰੋਸਾ ਦੇ ਕੇ ਧਰਨਾ ਚੁਕਵਾਇਆ। ਇਸ ਮੌਕੇ ਪਰਮਜੀਤ ਸਿੰਘ ਰੱਕੜ, ਬਲਕਾਰ ਭਰੋਲੀ, ਜਥੇ ਨਰਿੰਦਰ ਸਿੰਘ, ਰੁਪਿੰਦਰ ਸਿੰਘ, ਗੁਰਜੀਤ ਸਿੰਘ, ਹਰਵਿੰਦਰ ਸਿੰਘ, ਜੱਸਾ ਸਿੰਘ ਬਹਿਬਲਪੁਰ, ਅਮਰੀਕ ਸਿੰਘ, ਹਰੀਸ਼ ਚੰਦਰ, ਫ਼ੱਕਰ ਵਿਰਦੀ, ਜਸਪ੍ਰੀਤ ਸਿੰਘ ਜੱਸੀ, ਹਰਪ੍ਰੀਤ ਮਰਵਾਹਾ, ਕ੍ਰਿਪਾਲ ਸਿੰਘ ਮਾਣੂ, ਕਮਲਜੀਤ ਅਰੋੜਾ, ਸ਼ਨੀ ਮਦਾਨ, ਦੀਪਕ ਕੁਮਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਨਾ ਤੈਅ-ਕੁੰਵਰ ਸੰਗਰਾਮ ਸਿੰਘ ਅਗਲੀ ਖ਼ਬਰ ਸੰਗਰੂਰ ਪੱਕੇ ਮੋਰਚੇ ਲਈ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦਾ ਜਥਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।