20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਪਿੱਪਲੀਵਾਲ ਸਕੂਲ 'ਚ ਇਨਾਮ ਵੰਡ ਸਮਾਗਮ ਕਰਵਾਇਆ

ਅਜੀਤ ਡੈਸਕ 02-04-2026
ਬੀਣੇਵਾਲ, 1 ਅਪ੍ਰੈਲ (ਬੈਜ ਚੌਧਰੀ)-ਸਰਕਾਰੀ ਐਲੀਮੈਂਟਰੀ ਮਾਡਲ ਸਕੂਲ ਪਿੱਪਲੀਵਾਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦਾ ਉਦਘਾਟਨ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਪਰਸਨ ਬਖ਼ਸ਼ੋ ਦੇਵੀ ਅਤੇ ਸਰਪੰਚ ਸੰਜੇ ਕੁਮਾਰ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਦਾ ਸਵਾਗਤ ਬੱਚਿਆਂ ਵੱਲੋਂ ਕੀਤਾ ਗਿਆ | ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਸਕੂਲ ਇੰਚਾਰਜ ਨਿਤਿਨ ਸੁੰਮਨ ਵੱਲੋਂ ਪ੍ਰੀ ਪ੍ਰਾਇਮਰੀ ਤੇ ਪ੍ਰਾਇਮਰੀ ਜਮਾਤਾਂ ਦਾ ਅਕਾਦਮਿਕ ਤੇ ਸਹਿ ਵਿੱਦਿਅਕ ਨਤੀਜੇ ਦਾ ਐਲਾਨ ਕੀਤਾ ਅਤੇ ਵਧੀਆ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਕੀਰਤ ,ਪਰੀ,ਅਯਾਨ ,ਗੁਰਵੀਰ ,ਕਾਵਿਆ ,ਜੰਨਤ , ਦੀਪਕ ,ਖ਼ੁਸ਼ੀ,ਮਨਵੀਰ ਤੇ ਸ਼ਿਵਮ ਨੇ ਬਲਾਕ ਪੱਧਰ ਤੇ ਕਰਾਟੇ ਖੇਡ ਵਿਚ ਗੋਲਡ ਮੈਡਲ ਹਾਸਲ ਕੀਤੇ | ਜ਼ਿਲ•ਾ ਪੱਧਰੀ ਕਰਾਟੇ ਟੂਰਨਾਮੈਂਟ ਅੰਡਰ 11 ਮੁਕਾਬਲੇ ਵਿਚ ਜੰਨਤ,ਪਰੀ,ਕੀਰਤ, ਨੂੰ ਸਿਲਵਰ ਮੈਡਲ, ਅਤੇ ਖ਼ੁਸ਼ੀ,ਕਾਵਿਆ,ਦੀਪਕ ਤੇ ਅਯਾਨ ਨੂੰ ਵੱਖ ਵੱਖ ਭਾਰ ਵਰਗ ਵਿਚ ਕਾਂਸੇ ਦਾ ਮੈਡਲ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਇਸ ਮੌਕੇ ਅਧਿਆਪਕਾ ਰਮਨਦੀਪ ਕੌਰ, ਨੀਤੂ ਬਾਲਾ, ਰਾਜੀਵ ਕੁਮਾਰ, ਹਰਪ੍ਰੀਤ ਕੌਰ,ਰਾਜੂ,ਨਿਰਮਲ, ਬੱਚਿਆਂ ਦੇ ਮਾਤਾ ਪਿਤਾ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਰਸੂਲਪੁਰ ਵਲੋਂ ਨਵ ਨਿਯੁਕਤ ਐੱਸ. ਸੀ ਵਿੰਗ ਦੇ ਅਹੁਦੇਦਾਰਾਂ ਦਾ ਸਨਮਾਨ ਅਗਲੀ ਖ਼ਬਰ ਵਿਦਿਆਲੇ ਦੇ ਨਵੇਂ ਸੈਸ਼ਨ 2026–27 ਦਾ ਪਹਿਲਾ ਦਿਨ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।