ਟਾਂਡਾ ਉੜਮੁੜ, 1 ਅਪ੍ਰੈਲ (ਭਗਵਾਨ ਸਿੰਘ ਸੈਣੀ)-ਗ੍ਰਾਸ ਰੂਟਸ ਹਾਕੀ ਪ੍ਰਮੋਸ਼ਨ ਐਂਡ ਡਿਵੈਲਪਮੈਂਟ ਫਾਊਾਡੇਸ਼ਨ 4 ਤੋਂ 6 ਅਪ੍ਰੈਲ ਤੱਕ ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ, ਸਹਿਬਾਜਪੁਰ, ਟਾਂਡਾ ਵਿਖੇ ਤਿੰਨ ਦਿਨਾਂ ਰਾਸ਼ਟਰੀ ਗ੍ਰਾਸ ਰੂਟਸ ਹਾਕੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗੀ | ਚੇਅਰਮੈਨ ਤਰਲੋਚਨ ਸਿੰਘ, ਪਿ੍ੰਸੀਪਲ ਮੁਨੀਸ਼ਾ ਸੰਗਰ, ਫਾਊਾਡੇਸ਼ਨ ਦੇ ਪ੍ਰਤੀਨਿਧੀ, ਸਪੋਰਟਸ ਅਥਾਰਿਟੀ ਆਫ਼ ਇੰਡੀਆ-ਪ੍ਰਮਾਣਿਤ ਹਾਕੀ ਕੋਚ ਤਰਲੋਕ ਸਿੰਘ ਅਤੇ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਅਰਜੁਨ ਐਵਾਰਡੀ ਅਸ਼ੋਕ ਕੁਮਾਰ ਅਤੇ ਜਨਰਲ ਸਕੱਤਰ ਇਮਰਾਨ ਆਜ਼ਾਦ ਦੀ ਅਗਵਾਈ ਹੇਠ ਫਾਊਾਡੇਸ਼ਨ ਨੇ ਸ਼ਾਨਦਾਰ ਖੇਡ ਸਹੂਲਤਾਂ ਦੇ ਕਾਰਨ ਇਸ ਟਰਾਫ਼ੀ ਲਈ ਪੰਜਾਬ ਭਰ ਤੋਂ ਸਿਲਵਰ ਓਕ ਸਕੂਲ ਦੀ ਚੋਣ ਕੀਤੀ | ਉਨ੍ਹਾਂ ਅੱਗੇ ਕਿਹਾ ਕਿ ਸਕੂਲ ਪਹਿਲਾਂ ਰਾਸ਼ਟਰੀ ਅਤੇ ਰਾਜ ਪੱਧਰ 'ਤੇ ਵੱਖ-ਵੱਖ ਖੇਡ ਮੁਕਾਬਲਿਆਂ ਦੀ ਸਫਲਤਾਪੂਰਵਕ ਮੇਜ਼ਬਾਨੀ ਕਰ ਚੁੱਕਾ ਹੈ, ਅਤੇ ਹੁਣ ਇਸ ਟਰਾਫ਼ੀ ਦੀ ਸਫਲਤਾਪੂਰਵਕ ਮੇਜ਼ਬਾਨੀ ਵੀ ਕਰੇਗਾ | ਉਨ੍ਹਾਂ ਦੱਸਿਆ ਕਿ ਭਾਰਤ ਭਰ ਦੇ 16 ਰਾਜਾਂ ਤੋਂ ਅੰਡਰ-15 ਲੜਕੇ ਅਤੇ ਲੜਕੀਆਂ ਦੀਆਂ ਛੇ-ਏ-ਸਾਈਡ ਟੀਮਾਂ ਹਿੱਸਾ ਲੈਣਗੀਆਂ | ਇਸ ਚੈਂਪੀਅਨਸ਼ਿਪ ਦਾ ਉਦਘਾਟਨ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ, ਅਰਜੁਨ ਪੁਰਸਕਾਰ ਜੇਤੂ ਐਸ.ਐਸ.ਪੀ ਵਿਜੀਲੈਂਸ ਰਾਜਪਾਲ ਸਿੰਘ ਹੁੰਦਲ, ਐੱਸ.ਐੱਸ.ਪੀ. ਸੰਦੀਪ ਮਲਿਕ ਅਤੇ ਵਿਧਾਇਕ ਜਸਵੀਰ ਸਿੰਘ ਰਾਜਾ ਕਰਨਗੇ | ਉਨ੍ਹਾਂ ਦੱਸਿਆ ਕਿ ਸਕੂਲ ਦੀ ਖੇਡ ਟੀਮ ਫਾਊਾਡੇਸ਼ਨ ਦੇ ਸਹਿਯੋਗ ਨਾਲ ਆਪਣੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਰਹੀ ਹੈ | ਖਿਡਾਰੀਆਂ ਲਈ ਰਿਹਾਇਸ਼ ਅਤੇ ਖਾਣੇ ਦੇ ਸਾਰੇ ਪ੍ਰਬੰਧ ਕੀਤੇ ਗਏ ਹਨ | ਇਸ ਮੌਕੇ ਮੈਨੇਜਰ ਗਜਿੰਦਰ ਸਿੰਘ, ਤਰਨ ਸੈਣੀ, ਬਿਕਰਮ ਸਿੰਘ, ਜਗਬੰਧਨ, ਅਮਰਜੀਤ ਕੌਰ, ਸੁਰੇਸ਼, ਪੰਕਜ, ਸੁਸ਼ੀਲ, ਰੁਪਿੰਦਰ ਕੌਰ ਇਸ ਮੌਕੇ ਮੌਜੂਦ ਸਨ |