23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

'ਆਪ' ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਹਰ ਨਾਗਰਿਕ ਪ੍ਰੇਸ਼ਾਨ - ਮੁਨੀਸ਼ ਚੱਢਾ

ਅਜੀਤ ਡੈਸਕ 24-02-2026
ਤਲਵਾੜਾ, 23 ਫਰਵਰੀ (ਮਹਿਤਾ)- ਸੀਨੀਅਰ ਕਾਂਗਰਸੀ ਨੇਤਾ ਹਲਕਾ ਦਸੂਹਾ ਮੁਨੀਸ਼ ਚੱਢਾ ਐਮ. ਸੀ. ਨਗਰ ਪੰਚਾਇਤ ਤਲਵਾੜਾ ਨੇ ਕਿਹਾ ਕਿ ਪੰਜਾਬ 'ਚ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦੀਆਂ ਗ਼ਲਤ ਨੀਤੀਆਂ ਸਦਕਾ ਹਰ ਨਾਗਰਿਕ ਪ੍ਰੇਸ਼ਾਨ ਹੈ | ਪੰਜਾਬ ਦੇ ਲੋਕ ਸਹੀ ਮਾਇਨੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ 'ਚ ਲਿਆ ਕੇ ਪਛਤਾ ਰਹੇ ਹਨ | ਉਨ੍ਹਾਂ ਕਿਹਾ ਕਿ ਹੁਣ ਲੋਕ ਵਿਧਾਨ ਸਭਾ ਚੋਣਾਂ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿ ਕਦੋਂ ਵੋਟਾਂ ਆਉਣ ਤੇ ਇਸ ਸਰਕਾਰ ਨੂੰ ਅਲਵਿਦਾ ਕਹੀਏ | ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਦਸੂਹਾ ਦੇ ਪਿੰਡ ਦਾਤਾਰਪੁਰ, ਸੰਸਾਰਪੁਰ ਮਕੋਵਾਲ, ਡਡਿਆਲ, ਬਡਾਲਾ ਆਦਿ ਪਿੰਡਾਂ 'ਚ ਆਪਣੇ 'ਆਊ ਚੱਲੇ ਏਕ ਸਾਥ' ਮੁਹਿੰਮ ਦੇ ਅਧੀਨ ਸਮੱਸਿਆਵਾਂ ਨੂੰ ਸੁਣਨ ਤੋਂ ਬਾਅਦ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਹਰ ਰੋਜ਼ ਇਸ ਜਨ ਸੰਪਰਕ ਅਭਿਆਨ ਦੇ ਤਹਿਤ ਇੱਕ ਦਰਜਨ ਪਿੰਡਾਂ 'ਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਦਾ ਹਾਂ | ਮੁਨੀਸ਼ ਚੱਢਾ ਨੇ ਪੰਜਾਬ ਵਿਚ ਵਿਗੜ ਰਹੀ ਦਿਨ ਪ੍ਰਤੀ ਦਿਨ ਕਾਨੂੰਨ ਤੇ ਵੀ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ |
ਪਿਛਲੀ ਖ਼ਬਰ ਹਾਸਪੀਟੈਲਿਟੀ ਇੰਡਸਟਰੀ ਰੁਝਾਨ, ਚੁਣੌਤੀਆਂ ਅਤੇ ਮੌਕੇ-ਵਿਸ਼ੇ 'ਤੇ ਇੱਕ ਗੈਸਟ ਲੈਕਚਰ ਅਗਲੀ ਖ਼ਬਰ ਮੰਨਣਹਾਨਾ 'ਚ ਕਬੱਡੀ ਮਹਾਂਕੁੰਭ ਕਰਵਾਉਣ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।