22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਹੁਸ਼ਿਆਰਪੁਰ ਵਿਖੇ 18 ਨੂੰ ਕੱਢੀ ਜਾਵੇਗੀ ਕ੍ਰਿਸਮਸ ਸੋਭਾ ਯਾਤਰਾ

ਹੁਸ਼ਿਆਰਪੁਰ, 22 ਨਵੰਬਰ (ਬਲਜਿੰਦਰਪਾਲ ਸਿੰਘ)- ਮਸੀਹੀ ਭਾਈਚਾਰੇ ਦੀ ਵਿਸ਼ਾਲ ਕ੍ਰਿਸਮਸ ਸੋਭਾ ਯਾਤਰਾ ਦੀਆਂ ਤਿਆਰੀਆਂ ਸਬੰਧੀ ਚਰਚ ਆਫ਼ ਗੌਡ ਪੁਰਹੀਰਾਂ ਵਿਖੇ ਚੇਅਰਮੈਨ ਬਿਸ਼ਪ ਮੋਹਨ ਮਸੀਹ ਅਤੇ ਜ਼ਿਲ੍ਹਾ ਪ੍ਰਧਾਨ ਸੀ. ਐਨ.

ਅਜੀਤ ਡੈਸਕ 23-11-2026
ਹੁਸ਼ਿਆਰਪੁਰ, 22 ਨਵੰਬਰ (ਬਲਜਿੰਦਰਪਾਲ ਸਿੰਘ)- ਮਸੀਹੀ ਭਾਈਚਾਰੇ ਦੀ ਵਿਸ਼ਾਲ ਕ੍ਰਿਸਮਸ ਸੋਭਾ ਯਾਤਰਾ ਦੀਆਂ ਤਿਆਰੀਆਂ ਸਬੰਧੀ ਚਰਚ ਆਫ਼ ਗੌਡ ਪੁਰਹੀਰਾਂ ਵਿਖੇ ਚੇਅਰਮੈਨ ਬਿਸ਼ਪ ਮੋਹਨ ਮਸੀਹ ਅਤੇ ਜ਼ਿਲ੍ਹਾ ਪ੍ਰਧਾਨ ਸੀ. ਐਨ. ਐਨ. ਪਾ. ਧਰਮਿੰਦਰ ਭਾਗਰਾਲ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਇਸ ਦੌਰਾਨ ਕ੍ਰਿਸਚੀਅਨ ਨੈਸ਼ਨਲ ਫ਼ਰੰਟ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ, ਪਾਸਟਰ ਵੈੱਲਫੇਅਰ ਐਸੋਸੀਏਸ਼ਨ, ਕ੍ਰਿਸਚੀਅਨ ਨੈਸ਼ਨਲ ਫ਼ਰੰਟ, ਜੋਏ ਐਂਡ ਪੀਸ ਪਾਸਟਰ ਕੌਂਸਲ, ਚੱਬੇਵਾਲ ਪਾਸਟਰ ਐਸੋਸੀਏਸ਼ਨ ਸਮੇਤ ਵੱਖ-ਵੱਖ ਮਸੀਹੀ ਸੰਸਥਾਵਾਂ ਦੇ ਆਗੂਆਂ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਦੌਰਾਨ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ 18ਵੀਂ ਵਿਸ਼ਾਲ ਕ੍ਰਿਸਮਸ ਸੋਭਾ ਯਾਤਰਾ 18 ਦਸੰਬਰ, ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਰੌਸ਼ਨ ਗਰਾਊਂਡ, ਹੁਸ਼ਿਆਰਪੁਰ ਤੋਂ ਕੱਢੀ ਜਾਵੇਗੀ। ਇਸ ਮੌਕੇ ਸੰਬੋਧਨ ਕਰਦਿਆਂ ਲਾਰੈਂਸ ਚੌਧਰੀ ਨੇ ਕਿਹਾ ਕਿ ਕ੍ਰਿਸਮਸ ਸਿਰਫ਼ ਜਸ਼ਨ ਮਨਾਉਣ ਦਾ ਤਿਉਹਾਰ ਨਹੀਂ, ਸਗੋਂ ਪਾਪ ਵਿਚ ਡੁੱਬ ਰਹੀ ਅਤੇ ਆਤਮਿਕ ਤੌਰ ’ਤੇ ਮਰ ਰਹੀ ਮਾਨਵਤਾ ਨੂੰ ਬਚਾਉਣ ਦਾ ਸੰਦੇਸ਼ ਹੈ। ਇਸ ਮੌਕੇ ਸੋਭਾ ਯਾਤਰਾ ਦੇ ਸੁਚੱਜੇ ਪ੍ਰਬੰਧਾਂ ਲਈ 11 ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ। ਇਸ ਮੌਕੇ ਉਪ ਚੇਅਰਮੈਨ ਪਾਸਟਰ ਕੁਲਵਿੰਦਰ, ਮੀਤ ਪ੍ਰਧਾਨ ਪਾਸਟਰ ਤੇਜਪਾਲ, ਖ਼ਜ਼ਾਨਚੀ ਪਾਸਟਰ ਪ੍ਰੇਮ, ਉਪ ਖ਼ਜ਼ਾਨਚੀ ਪਾਸਟਰ ਹੇਮ ਰਾਜ, ਪਾਸਟਰ ਦਰਸ਼ਨ, ਪਾਸਟਰ ਯਾਕੂਬ ਪੌਲ, ਪਾਸਟਰ ਸ਼ਿੰਦਰਪਾਲ, ਪਾਸਟਰ ਪ੍ਰਦੀਪ ਚਰਚ ਆਫ਼ ਗੌਡ , ਪਾਸਟਰ ਅਜੇ ਬਜਵਾੜਾ, ਪਾਸਟਰ ਪਰਮਜੀਤ ਫੁਗਲਾਣਾ, ਪਾਸਟਰ ਬਲਬੀਰ ਮਸੀਹ, ਸਿਸਟਰ ਨਿਰਮਲਾ, ਸਿਸਟਰ ਸੁਨੀਤਾ, ਪਾਸਟਰ ਸਤਪਾਲ ਜਨੌੜੀ, ਪਾਸਟਰ ਮਹਿੰਗਾ ਮਸੀਹ, ਸੰਦੀਪ ਸੋਨੂੰ ਹਰਿਆਣਾ, ਸਰਬਜੀਤ ਸਾਬੀ (ਸਰਕਲ ਪ੍ਰਧਾਨ, ਹਰਿਆਣਾ), ਸੁਖਵਿੰਦਰ ਕਾਕਾ ਹਾਜੀਪੁਰ, ਪਾਸਟਰ ਜੇਸਨ , ਪਾਸਟਰ ਵਿਕੀ ਭੀਮ ਨਗਰ, ਪਾਸਟਰ ਸਤੀਸ਼ ਚੌਹਾਲ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਪਿਛਲੀ ਖ਼ਬਰ ਕਮਿਊਨਿਟੀ ਹੈਲਥ ਸੈਂਟਰ ਵਲੋਂ ਤਿੰਨਾ ਦਿਨਾ ਕੌਮੀ ਪਲਸ ਪੋਲੀਓ ਰਾਊਂਡ ਦੀ ਸ਼ੁਰੂਆਤ ਅਗਲੀ ਖ਼ਬਰ ਸੀਕਰੀ ਦੀ ਅਗਵਾਈ ’ਚ ਜ਼ਿਲ੍ਹਾ ਯੂਥ ਅਕਾਲੀ ਦਲ (ਬ) ਦੇ ਪ੍ਰਧਾਨ ਹਰਜੀ ਬਾਜਵਾ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।