23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਹਾਸਪੀਟੈਲਿਟੀ ਇੰਡਸਟਰੀ ਰੁਝਾਨ, ਚੁਣੌਤੀਆਂ ਅਤੇ ਮੌਕੇ-ਵਿਸ਼ੇ 'ਤੇ ਇੱਕ ਗੈਸਟ ਲੈਕਚਰ

ਪੀ.ਆਈ.ਐੱਮ.ਟੀ. ਵਿਚ ਕਰਵਾਏ ਗੈਸਟ ਲੈਕਚਰ ਦੌਰਾਨ ਬੁਲਾਰਿਆਂ ਨੂੰ ਸਨਮਾਨਿਤ ਕਰਦੇ ਪ੍ਰਬੰਧਕ | ਅਜੀਤ ਤਸਵੀਰ <br/> 24-02-2026
ਮੰਡੀ ਗੋਬਿੰਦਗੜ੍ਹ, 23 ਫਰਵਰੀ (ਇਕਬਾਲਦੀਪ ਸੰਧੂ)-ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀਦੇ ਬੀ.ਟੀ.ਟੀ.ਐਮ. ਵਿਭਾਗ ਨੇ ਹਾਸਪੀਟੈਲਿਟੀ ਇੰਡਸਟਰੀ, ਰੁਝਾਨ, ਚੁਣੌਤੀਆਂ ਅਤੇ ਮੌਕੇ ਵਿਸ਼ੇ 'ਤੇ ਇਕ ਗੈੱਸਟ ਲੈਕਚਰ ਦਾ ਆਯੋਜਨ ਕੀਤਾ | ਇਹ ਗੈੱਸਟ ਲੈਕਚਰ ਬੀ.ਟੀ.ਟੀ.ਐਮ. ਵਿਭਾਗ ਦੇ ਐਚ.ਓ.ਡੀ ਬੱਬਲ ਸਿੰਘ ਦੀ ਨਿਗਰਾਨੀ ਹੇਠ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਬੀ.ਟੀ.ਟੀ.ਐਮ. ਵਿਭਾਗ ਦੇ ਸਹਾਇਕ ਪ੍ਰੋਫੈਸਰ ਕਾਜਲ ਅਵਸਥੀ ਦੁਆਰਾ ਮਹਿਮਾਨਾਂ ਦੇ ਸਵਾਗਤ ਨਾਲ ਹੋਈ | ਇਸ ਮੌਕੇ ਹਰਸ਼ਦੀਪ ਸਿੰਘ ਐਚ.ਆਰ ਮੈਨੇਜਰ ਅਤੇ ਰਾਧਾ ਵਰਮਾ ਸਹਾਇਕ ਐਚ.ਆਰ ਮੈਨੇਜਰ ਰਮਾਡਾ ਪਲਾਜ਼ਾ ਬਾਏ ਵਿੰਡਹੈਮ ਚੰਡੀਗੜ੍ਹ ਜ਼ੀਰਕਪੁਰ ਦੇ ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਹਾਸਪੀਟੈਲਿਟੀ ਇੰਡਸਟਰੀ ਵਿਚ ਉੱਭਰ ਰਹੇ ਰੁਝਾਨਾਂ, ਆਧੁਨਿਕ ਪ੍ਰਬੰਧਨ ਤਕਨੀਕਾਂ, ਰੁਜ਼ਗਾਰ ਦੇ ਮੌਕੇ ਅਤੇ ਇੰਡਸਟਰੀ ਨੂੰ ਦਰਪੇਸ਼ ਚੁਣੌਤੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ | ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਅੱਜ ਦੇ ਸਮੇਂ ਵਿਚ ਬਦਲਦੀ ਤਕਨਾਲੋਜੀ, ਗਾਹਕ ਸੰਤੁਸ਼ਟੀ, ਡਿਜੀਟਲ ਮਾਰਕੀਟਿੰਗ ਅਤੇ ਪੇਸ਼ੇਵਰ ਹੁਨਰ ਬਹੁਤ ਮਹੱਤਵਪੂਰਨ ਹਨ | ਉਨ੍ਹਾਂ ਵਿਦਿਆਰਥੀਆਂ ਨੂੰ ਇੰਡਸਟਰੀ ਵਿਚ ਇਕ ਸਫਲ ਕਰੀਅਰ ਬਣਾਉਣ ਲਈ ਸੰਚਾਰ ਹੁਨਰ, ਸ਼ਖ਼ਸੀਅਤ ਵਿਕਾਸ ਅਤੇ ਵਿਹਾਰਕ ਅਨੁਭਵ 'ਤੇ ਧਿਆਨ ਕੇਂਦਰਿਤ ਕਰਨ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਵਿਦਿਆਰਥੀਆਂ ਨੇ ਸਰਗਰਮੀ ਨਾਲ ਸਵਾਲ ਪੁੱਛੇ ਅਤੇ ਮਹਿਮਾਨ ਬੁਲਾਰਿਆਂ ਤੋਂ ਕਰੀਅਰ ਮਾਰਗਦਰਸ਼ਨ ਪ੍ਰਾਪਤ ਕੀਤਾ | ਅੰਤ ਵਿਚ, ਪੀ.ਆਈ.ਐਮ.ਟੀ. ਡਾਇਰੈਕਟਰ ਡਾ. ਨਿਸ਼ੀ ਬਾਲਾ ਨੇ ਮਹਿਮਾਨ ਬੁਲਾਰਿਆਂ ਦਾ ਧੰਨਵਾਦ ਕੀਤਾ | ਉਨ੍ਹਾਂ ਨੇ ਬੀ.ਟੀ.ਟੀ.ਐਮ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ | ਅੰਤ ਵਿਚ ਗੈੱਸਟ ਲੈਕਚਰ ਬੀ.ਟੀ.ਟੀ.ਐਮ ਵਿਭਾਗ ਦੇ ਸਹਾਇਕ
ਪਿਛਲੀ ਖ਼ਬਰ ਜਲ ਸ੍ਰੋਤ ਖਮਾਣੋਂ ਦੇ ਐੱਸ.ਡੀ.ਓ. ਕੁਲਵਿੰਦਰ ਸਿੰਘ, ਅਧਿਕਾਰੀਆਂ ਦਾ ਮੁਹਤਬਰਾਂ ਅਤੇ ਸਕੂਲ ਪ੍ਰਬੰਧਕਾਂ ਵਲੋਂ ਧੰਨਵਾਦ ਅਗਲੀ ਖ਼ਬਰ 'ਆਪ' ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਹਰ ਨਾਗਰਿਕ ਪ੍ਰੇਸ਼ਾਨ - ਮੁਨੀਸ਼ ਚੱਢਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।