24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸ੍ਰੀ ਸੰਜੀਵ ਖੋਸਲਾ ਵਲੋਂ ਪਿਤਾ ਦੀ ਯਾਦ 'ਚ ਕਾਲਜ ਦਸੂਹਾ ਨੂੰ 5 ਕਿੱਲੋਵਾਟ ਦਾ ਸੋਲਰ ਸਿਸਟਮ ਦਾਨ

ਅਜੀਤ ਡੈਸਕ 20-02-2026
ਦਸੂਹਾ, 19 ਫਰਵਰੀ (ਭੁੱਲਰ)-ਜੇ.ਸੀ.ਡੀ.ਏ.ਵੀ. ਕਾਲਜ ਦਸੂਹਾ ਵਿਖੇ ਉੱਘੇ ਸਮਾਜ ਸੇਵੀ ਸ੍ਰੀ ਸੰਜੀਵ ਖੋਸਲਾ ਵਲੋਂ ਆਪਣੇ ਸਵਰਗੀ ਪਿਤਾ ਕੇ.ਡੀ ਖੋਸਲਾ ਦੀ ਯਾਦ ਨੂੰ ਸਮਰਪਿਤ 5 ਕਿੱਲੋਵਾਟ ਦਾ ਇੱਕ ਸੋਲਰ ਪਾਵਰ ਸਿਸਟਮ ਕਾਲਜ ਨੂੰ ਭੇਟ ਕੀਤਾ ਗਿਆ | ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਅਤੇ ਪਿ੍ੰਸੀਪਲ ਵਲੋਂ ਸ੍ਰੀ ਸੰਜੀਵ ਖੋਸਲਾ ਦਾ ਨਿੱਘਾ ਸਵਾਗਤ ਕੀਤਾ ਗਿਆ | ਕਾਲਜ ਪਿ੍ੰਸੀਪਲ ਪ੍ਰੋਫੈਸਰ ਰਾਕੇਸ਼ ਕੁਮਾਰ ਮਹਾਜਨ ਨੇ ਖੋਸਲਾ ਪਰਿਵਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੋਲਰ ਸਿਸਟਮ ਨਾ ਸਿਰਫ਼ ਕਾਲਜ ਦੇ ਬਿਜਲੀ ਦੇ ਖਰਚੇ ਨੂੰ ਘਟਾਏਗਾ, ਸਗੋਂ ਵਿਦਿਆਰਥੀਆਂ ਨੂੰ ਨਵਿਆਉਣਯੋਗ ਊਰਜਾ ਦੇ ਮਹੱਤਵ ਬਾਰੇ ਵੀ ਜਾਗਰੂਕ ਕਰੇਗਾ | ਸ੍ਰੀ ਸੰਜੀਵ ਖੋਸਲਾ ਨੇ ਭਾਵੁਕ ਹੁੰਦਿਆਂ ਕਿਹਾ, 'ਮੇਰੇ ਪਿਤਾ ਜੀ ਹਮੇਸ਼ਾ ਸਿੱਖਿਆ ਅਤੇ ਸਮਾਜ ਸੇਵਾ ਦੇ ਹਾਮੀ ਸਨ | ਉਨ੍ਹਾਂ ਦੀ ਯਾਦ ਵਿਚ ਇਸ ਕਾਲਜ ਲਈ ਕੁਝ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ | ਇਸ ਮੌਕੇ ਕਾਲਜ ਰਜਿਸਟਰਾਰ ਡਾਕਟਰ ਸੀਤਲ ਸਿੰਘ, ਮੈਡਮ ਨਿਵੇਦਿਕਾ, ਡੀਨ ਬਿਲਡਿੰਗ ਡਾ. ਗਿਰੀਸ਼ ਕੁਮਾਰ, ਡੀਨ ਐਗਜ਼ਾਮੀਨੇਸ਼ਨ ਡਾਕਟਰ ਅਨਿਲ ਕੁਮਾਰ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ, ਜਿਨ੍ਹਾਂ ਨੇ ਖੋਸਲਾ ਪਰਿਵਾਰ ਦੇ ਇਸ ਨੇਕ ਕਾਰਜ ਦੀ ਭਰਪੂਰ ਪ੍ਰਸ਼ੰਸਾ ਕੀਤੀ |
ਪਿਛਲੀ ਖ਼ਬਰ ਹੈਲਪ ਫ਼ਾਰ ਹੈਲਪਲੈੱਸ ਵੈੱਲਫੇਅਰ ਸੁਸਾਇਟੀ ਵਲੋਂ ਨਾਇਬ ਤਹਿਸੀਲਦਾਰ ਦਾ ਸਨਮਾਨ ਅਗਲੀ ਖ਼ਬਰ ਏ. ਬੀ. ਸ਼ੂਗਰ ਮਿੱਲ ਵਲੋਂ ਗੰਨਾ ਕਾਸ਼ਤਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਦੌਰਾ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।