ਹੁਸ਼ਿਆਰਪੁਰ, 19 ਫਰਵਰੀ (ਨਰਿੰਦਰ ਸਿੰਘ ਬੱਡਲਾ)-ਹੈਲਪ ਫ਼ਾਰ ਹੈਲਪਲੈੱਸ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਨਾਇਬ ਤਹਿਸੀਲਦਾਰ ਅੰਜੂ ਬਾਲਾ ਨੂੰ ਵਧੀਆ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੈਡਮ ਅੰਜੂ ਬਾਲਾ ਨੇ ਕਿਹਾ ਕਿ ਆਮ ਲੋਕ ਸਾਡੇ ਕੋਲ ਕੰਮ ਕਰਵਾਉਣ ਲਈ ਬੜੀ ਆਸ ਲੈ ਕੇ ਆਉਂਦੇ ਹਨ, ਇਸ ਲਈ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਉਨ੍ਹਾਂ ਦੀਆਂ ਆਸਾਂ 'ਤੇ ਪੂਰੇ ਉੱਤਰੀਏ ਅਤੇ ਹਰੇਕ ਨੂੰ ਇਨਸਾਫ਼ ਦੇ ਸਕੀਏ | ਉਨ੍ਹਾਂ ਸੁਸਾਇਟੀ ਵਲੋਂ ਸਮਾਜ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸੰਜੀਵ ਗੁਪਤਾ, ਚੇਅਰਮੈਨ ਵਿਜੇ ਮੋਦਗਿਲ, ਪ੍ਰਸਿੱਧ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਸਟੇਟ ਐਵਾਰਡੀ, ਵਾਇਸ ਚੇਅਰਮੈਨ ਸੰਜੀਵ ਕੁਮਾਰ, ਐਚ.ਕੇ. ਨਕੜਾ ਜਨਰਲ ਸਕੱਤਰ ਆਦਿ ਮੌਜੂਦ ਸਨ |