24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਏ. ਬੀ. ਸ਼ੂਗਰ ਮਿੱਲ ਵਲੋਂ ਗੰਨਾ ਕਾਸ਼ਤਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਦੌਰਾ ਕੀਤਾ

ਅਜੀਤ ਡੈਸਕ 20-02-2026
ਹਰਿਆਣਾ, 19 ਫਰਵਰੀ (ਹਰਮੇਲ ਸਿੰਘ ਖੱਖ)-ਏ.ਬੀ. ਸ਼ੂਗਰ ਮਿੱਲ ਰੰਧਾਵਾ (ਦਸੂਹਾ) ਵਲੋਂ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਪ੍ਰਤੀ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਮਿੱਲ ਮਾਲਕਾਂ ਤੇ ਅਮਨਦੀਪ ਸਿੰਘ ਸਿੱਧੂ ਪ੍ਰਧਾਨ ਏ.ਬੀ ਸ਼ੂਗਰ ਮਿੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਖ ਵੱਖ ਪਿੰਡਾਂ ਅੰਦਰ ਜੀ.ਐਮ. ਪੰਕਜ ਕੁਮਾਰ ਦੀ ਅਗਵਾਈ 'ਚ ਗੰਨਾ ਮਾਹਿਰ ਡਾਕਟਰ ਐਸ.ਐਸ. ਗੁਰਾਇਆ ਦੇ ਨਾਲ ਗੰਨਾ, ਕਾਸ਼ਤਕਾਰਾਂ ਨਾਲ ਮੁਲਾਕਾਤ ਕੀਤੀ | ਇਸ ਮੌਕੇ ਪਿੰਡ ਕੋਠੇ ਜੱਟਾਂ ਪਹੁੰਚੇ ਡਾ. ਐਸ.ਐਸ ਗੁਰਾਇਆ ਨੇ ਕਿਹਾ ਕਿ ਕਿਸਾਨ ਲਈ ਗੰਨੇ ਦੇ ਕਾਸ਼ਤ ਬਹੁਤ ਹੀ ਲਾਭਦਾਇਕ ਹੈ, ਜਿਸ 'ਚ ਘੱਟ ਲਾਗਤ ਨਾਲ ਵੱਧ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਕਿਸਾਨ ਗੰਨਾ ਮਾਹਿਰਾਂ ਤੋਂ ਸਮੇਂ ਸਮੇਂ ਜਾਣਕਾਰੀ ਪ੍ਰਾਪਤ ਕਰਨ ਤਾਂ ਜੋ ਉਨ੍ਹਾਂ ਨੂੰ ਨਵੀਆਂ ਤਕਨੀਕਾਂ ਤੇ ਸਮੱਸਿਆਵਾਂ ਬਾਰੇ ਜਾਣਕਾਰੀ ਮਿਲਦੀ ਰਹੇ | ਇਸ ਮੌਕੇ ਜੀ.ਐਮ ਪੰਕਜ ਕੁਮਾਰ ਨੇ ਗੰਨਾ ਕਾਸ਼ਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਗੰਨੇ ਦੀ ਬਿਜਾਈ ਚੰਗੀਆਂ ਕਿਸਮਾਂ ਨਾਲ ਹੀ ਕੀਤੀ ਜਾਏ, ਜਿਸ ਨਾਲ ਕਿਸਾਨਾਂ ਤੇ ਮਿੱਲ ਦੋਨਾਂ ਨੂੰ ਲਾਭ ਮਿਲੇਗਾ | ਇਸ ਮੌਕੇ ਕੁਲਦੀਪ ਸਿੰਘ, ਅਜ਼ਾਦ ਸਿੰਘ, ਪਰਮਜੀਤ ਸਿੰਘ, ਹਰਜਿੰਦਰ ਸਿੰਘ ਮੱਲ੍ਹੀ, ਕੁਲਦੀਪ ਸਿੰਘ ਬਾਬਕ, ਬਲਵੰਤ ਸਿੰਘ, ਜਸਪਾਲ ਸਿੰਘ ਗੁਰਾਇਆ, ਰਵਜੀਤ ਸਿੰਘ, ਹਰਮੇਸ਼ ਲਾਲ, ਰਣਜੀਤ ਸਿੰਘ, ਹਰਪਾਲ ਸਿੰਘ, ਹਰਮੀਤ ਸਿੰਘ, ਚਰਨਜੀਤ ਸਿੰਘ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਸੰਜੀਵ ਖੋਸਲਾ ਵਲੋਂ ਪਿਤਾ ਦੀ ਯਾਦ 'ਚ ਕਾਲਜ ਦਸੂਹਾ ਨੂੰ 5 ਕਿੱਲੋਵਾਟ ਦਾ ਸੋਲਰ ਸਿਸਟਮ ਦਾਨ ਅਗਲੀ ਖ਼ਬਰ ਸ੍ਰੀ ਸਨਾਤਨ ਸਭਾ ਟਾਂਡਾ ਨੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।