ਟਾਂਡਾ ਉੜਮੁੜ, 19 ਜਨਵਰੀ (ਭਗਵਾਨ ਸਿੰਘ ਸੈਣੀ)-ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ 'ਚ ਮਹਾਂਾ ਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਭਗਤਾਂ ਨੇ ਸਵੇਰੇ-ਸਵੇਰੇ ਮੰਦਰਾਂ 'ਚ ਪਹੁੰਚ ਕੇ ਭਗਵਾਨ ਸ਼ਿਵ ਦਾ ਜਲਾਭਿਸ਼ੇਕ ਕੀਤਾ ਅਤੇ ਦੁੱਧ, ਬੇਲ ਪੱਤਰ ਆਦਿ ਅਰਪਿਤ ਕਰਕੇ ਪਰਿਵਾਰ ਦੀ ਖ਼ੁਸ਼ਹਾਲੀ ਲਈ ਅਰਦਾਸਾਂ ਕੀਤੀਆਂ | ਇਸ ਮੌਕੇ ਟਾਂਡਾ ਸ਼ਹਿਰ ਦੇ ਪ੍ਰਮੁੱਖ ਮੰਦਰ ਸ੍ਰੀ ਸਨਾਤਨ ਧਰਮ ਸਭਾ ਟਾਂਡਾ ਵਿਖੇ ਵਿਸ਼ੇਸ਼ ਸਜਾਵਟ ਕੀਤੀ ਗਈ ਅਤੇ ਰਾਤ ਭਰ ਭਜਨ-ਕੀਰਤਨ ਅਤੇ ਜਾਗਰਣ ਦੇ ਪ੍ਰੋਗਰਾਮ ਆਯੋਜਿਤ ਕੀਤੇ ਗਏ | ਇਸ ਮੌਕੇ ਦੀਪਕ ਬਹਿਲ ਨੇ ਦੱਸਿਆ ਕਿ ਇਹ ਦਿਨ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੇ ਪਵਿੱਤਰ ਮਿਲ਼ਨ ਦੀ ਯਾਦ ਵਿਚ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਉਪਵਾਸ ਅਤੇ ਭਗਤੀ ਕਰਨ ਨਾਲ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ | ਸੇਵਾ ਸਮਿਤੀਆਂ ਵਲੋਂ ਲੰਗਰ ਅਤੇ ਚਾਹ-ਪਾਣੀ ਦੀ ਸੇਵਾ ਵੀ ਕੀਤੀ ਗਈ | ਸ਼ਹਿਰ ਵਿਚ ਮਹਾ ਸ਼ਿਵਰਾਤਰੀ ਦੇ ਮੌਕੇ ਧਾਰਮਿਕ ਮਾਹੌਲ ਬਣਿਆ ਰਿਹਾ ਅਤੇ ਹਰ ਪਾਸੇ Tਬਮ ਬਮ ਭੋਲੇUਦੇ ਜੈਕਾਰਿਆਂ ਨਾਲ ਵਾਤਾਵਰਣ ਗੂੰਜਦਾ ਰਿਹਾ | ਇਸ ਮੌਕੇ ਦੀਪਕ ਬਹਿਲ, ਅਸ਼ੋਕ ਬਹਿਲ, ਸੁਰਿੰਦਰ ਨਈਅਰ, ਅਨਿਲ ਕੁਮਾਰ, ਜੀਵਨ ਬਬਲੀ, ਦਿਲਬਾਗ ਰਾਏ, ਬਿਲਾ, ਮਨੀਸ਼ ਸ਼ਰਮਾ ਅਤੇ ਹੋਰ ਮੈਂਬਰ ਮੌਜੂਦ ਸਨ | ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਲਈ ਲੰਗਰ ਆਦਿ ਦੇ ਪ੍ਰਬੰਧ ਕੀਤੇ ਗਏ ਸਨ |