16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਮਨੁੱਖਤਾ ਦੀ ਸੇਵਾ ਦੇ ਲਈ ਖ਼ੂਨਦਾਨ ਜ਼ਰੂਰੀ-ਭਾਈ ਮਸੀਤੀ

ਅਜੀਤ ਡੈਸਕ 19-02-2026
ਹੁਸ਼ਿਆਰਪੁਰ, 18 ਫਰਵਰੀ (ਨਰਿੰਦਰ ਸਿੰਘ ਬੱਡਲਾ)-ਭਾਰਤ ਦੇਸ਼ ਦੇ ਅੰਦਰ ਅੱਜ ਖ਼ੂਨਦਾਨ ਦੀ ਬਹੁਤ ਲੋੜ ਹੈ | ਕਰੋੜਾਂ ਮਿਲੀਅਨ ਖ਼ੂਨ ਦੀ ਮਰੀਜ਼ਾਂ ਨੂੰ ਲੋੜ ਪੈਂਦੀ ਹੈ | ਸਾਨੂੰ ਵੱਧ ਤੋਂ ਵੱਧ ਹੋਰ ਵੀ ਜ਼ਿਆਦਾ ਖ਼ੂਨਦਾਨ ਕਰਨਾ ਚਾਹੀਦਾ ਹੈ | ਇਹ ਪ੍ਰਗਟਾਵਾ ਸਮਾਜ ਸੇਵੀ ਭਾਈ ਬਰਿੰਦਰ ਸਿੰਘ ਮਸੀਤੀ ਨੇ ਕੀਤਾ | ਉਨ੍ਹਾਂ ਕਿਹਾ ਕਿ ਦੁਰਘਟਨਾ ਕੇਸ 'ਚ ਜਾਂ ਕੋਈ ਐਕਸੀਡੈਂਟ ਹੋ ਜਾਂਦਾ ਕਿਸੇ ਦਾ ਜਾਂ ਬੱਚੇ ਦੀ ਪੈਦਾਇਸ਼ ਦੇ ਲਈ ਜਾਂ ਕਿਸੇ ਹੋਰ ਬਿਮਾਰੀ ਦੇ ਕਾਰਨ ਖ਼ੂਨ ਦੀ ਘਾਟ ਹੋ ਜਾਏ ਉਹਦੀ ਵੀ ਲੋੜ ਮਰੀਜ਼ਾਂ ਨੂੰ ਪੈਂਦੀ ਹੈ | ਉਨ੍ਹਾਂ ਕਿਹਾ ਕਿ ਖ਼ੂਨ ਕਿਸੇ ਵੀ ਮੁਲਕ 'ਚ ਬਨਾਵਟੀ ਤੌਰ 'ਤੇ ਅਜੇ ਤੱਕ ਬਣਾਇਆ ਨਹੀਂ ਗਿਆ ਤੇ ਇਨਸਾਨ ਦਾ ਖ਼ੂਨ ਹੀ ਕੰਮ ਆਉਂਦਾ ਹੈ | ਉਨ੍ਹਾਂ ਦੱਸਿਆ ਕਿ ਉਹ 65 ਸਾਲ ਦੀ ਉਮਰ ਵਿਚ ਵੀ 13 ਵਾਰੀ ਖ਼ੂਨ ਦਾਨ ਕਰ ਚੁੱਕੇ ਹਨ | ਜਿਸ ਤਰ੍ਹਾਂ ਡਾਕਟਰ ਹੋਰ ਵੀ ਕਹਿਣਗੇ ਮੈਂ ਇਸੇ ਤਰ੍ਹਾਂ ਕਰਦਾ ਰਹਾਂਗਾ | ਖ਼ੂਨ ਇੱਕ ਮਹਾਨ ਦਾਨ ਹੈ ਜੋ ਸਾਨੂੰ ਹਰ ਇਨਸਾਨ ਨੂੰ ਜਿਉਂਦੇ ਜੀ ਕਰਨਾ ਚਾਹੀਦਾ ਹੈ ਅਤੇ ਸਾਡੇ ਵਲੋਂ ਦਿੱਤਾ ਹੋਇਆ ਖ਼ੂਨ ਕਿਸੇ ਲੋੜਵੰਦ ਮਰੀਜ਼ ਦੀ ਜਾਨ ਬਚਾ ਸਕਦਾ ਹੈ |
ਪਿਛਲੀ ਖ਼ਬਰ ਗੜ੍ਹਸ਼ੰਕਰ-ਨਵਾਂਸ਼ਹਿਰ ਸੜਕ ਦੇ ਟੋਇਆਂ 'ਚੋਂ ਉੱਡਦੀ ਧੂੜ 'ਚ ਗੁਆਚਾ 'ਆਪ' ਸਰਕਾਰ ਦਾ ਵਿਕਾਸ ਅਗਲੀ ਖ਼ਬਰ ਮਿਆਣੀ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।