25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

16ਵਾਂ ਦੋਆਬਾ ਕੱਪ ਫੁੱਟਬਾਲ ਟੂਰਨਾਮੈਂਟ ਦੇ ਕਲੱਬ ਵਰਗ ਦੇ ਮੁਕਾਬਲੇ ਸ਼ੁਰੂ

ਅਜੀਤ ਡੈਸਕ 30-01-2026
ਮਾਹਿਲਪੁਰ, 29 ਜਨਵਰੀ (ਰਜਿੰਦਰ ਸਿੰਘ)-ਦੋਆਬਾ ਸਪੋਰਟਿੰਗ ਕਲੱਬ ਖੇੜਾ ਮਾਹਿਲਪੁਰ ਵਲੋਂ ਕਲੱਬ ਪ੍ਰਧਾਨ ਇਕਬਾਲ ਸਿੰਘ ਖੇੜਾ ਦੀ ਅਗਵਾਈ 'ਚ ਕਰਵਾਇਆ ਜਾ ਰਿਹਾ 16ਵਾਂ ਦੋਆਬਾ ਕੱਪ ਫੁੱਟਬਾਲ ਟੂਰਨਾਮੈਂਟ ਦੇ ਸ਼ੁਰੂ ਹੋਏ ਕਲੱਬ ਵਰਗ ਦੇ ਮੈਚਾਂ 'ਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਤਿੰਦਰ ਸਿੰਘ ਲਾਲੀ ਬਾਜਵਾ ਸ਼ਹਿਰੀ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ | ਜਦਕਿ ਸਮਾਗਮ ਦੀ ਪ੍ਰਧਾਨਗੀ ਹਰਪ੍ਰੀਤ ਸਿੰਘ ਬੈਂਸ ਪ੍ਰਧਾਨ ਸੰਤ ਬਾਬਾ ਰਹੀ ਫੁੱਟਬਾਲ ਕਲੱਬ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਗੱਜਣ ਸਿੰਘ ਬੈਂਸ, ਸਮਾਜ ਸੇਵੀ ਇੰਜ.ਤਰਲੋਚਨ ਸਿੰਘ ਸੰਧੂ, ਕੋਚ ਬੰਧਨਾ ਸਿੰਘ ਦਵਿੰਦਰ ਸਿੰਘ ਬੈਂਸ ਬਾਹੋਵਾਲ, ਜਸਪਾਲ ਸਿੰਘ ਪਾਲਾ ਖ਼ਾਨਪੁਰ, ਪਿੰ੍ਰ. ਮਨਦੀਪ ਕੌਰ, ਸੁਖਵਿੰਦਰ ਸਿੰਘ ਗਿੱਲ ਨੇ ਸਾਂਝੇ ਤੌਰ 'ਤੇ ਕੀਤੀ | ਕਲੱਬ ਵਰਗ ਦੇ ਖੇਡੇ ਗਏ ਉਦਘਾਟਨੀ ਮੈਚ 'ਚ ਜੇ.ਸੀ.ਟੀ. ਫਗਵਾੜਾ ਨੇ ਪਿੰ੍ਰ. ਹਰਭਜਨ ਸਿੰਘ ਫੱੁਟਬਾਲ ਕਲੱਬ ਮਾਹਿਲਪੁਰ ਨੂੰ ਪੈਨਲਟੀ ਕਿੱਕ ਦੁਆਰਾ 4-3 ਨਾਲ ਅਤੇ ਨਾਮਧਾਰੀ ਫੁੱਟਬਾਲ ਕਲੱਬ ਭੈਣੀ ਸਾਹਿਬ ਨੇ ਦਲਵੀਰ ਫੁੱਟਬਾਲ ਅਕੈਡਮੀ ਪਟਿਆਲਾ ਨੂੰ 2-0 ਦੇ ਫ਼ਰਕ ਨਾਲ, ਆਰ ਸੀ.ਐਫ. ਨੇ ਸੰਤ ਬਾਬਾ ਭਾਗ ਯੂਨੀਵਰਸਿਟੀ ਜੱਬੜ ਨੂੰ 1-0 ਨਾਲ ਹਰਾ ਕੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ |
ਇਸ ਮੌਕੇ ਪਰਮਜੀਤ ਸਿੰਘ ਪੰਮਾ ਬਾਹੋਵਾਲ, ਸਾਬਕਾ ਸਰਪੰਚ ਬਲਵਿੰਦਰ ਸਿੰਘ ਖੇੜਾ, ਬਾਬਾ ਵਿਨੋਦ ਸਿੰਘ ਸੰਘਾ, ਕਸ਼ਮੀਰ ਸਿੰਘ ਪੂੰਨੀਆਂ, ਜਗਮੋਹਣ ਸਿੰਘ ਜੱਗੀ ਹਵੇਲੀ, ਸੰਦੀਪ ਸ਼ਰਮਾ, ਨੰਬਰਦਾਰ ਗੁਰਮਿੰਦਰ ਕੁਮਾਰ ਬਾਲੀ ,ਕੁਲਦੀਪ ਸਿੰਘ ਨੰਗਲ ਕਲਾਂ, ਸੰਜੀਵ ਕੁਮਾਰ ਪਚਨੰਗਲ, ਗੋਬਿੰਦਰ ਸਿੰਘ, ਮੈਡਮ ਅਮਨਦੀਪ ਕੌਰ, ਜੋਗਿੰਦਰਪਾਲ ਸੜੋਆ, ਨਿਰਮਲ ਸਿੰਘ ਭੀਲੋਵਾਲ, ਨੰਬਰਦਾਰ ਅਵਤਾਰ ਸਿੰਘ, ਸਰਬਜੀਤ ਸਿੰਘ ਸਹੋਤਾ, ਜਸਵੀਰ ਸਿੰਘ ਬੈਂਸ ਇਟਲੀ ,ਸਰਬਜੀਤ ਸਿੰਘ ਸਹੋਤਾ, ਜਸਪ੍ਰੀਤ ਸਿੰਘ ਬੈਂਸ, ਮਾ. ਕਮਲਜੀਤ ਸਿੰਘ ਖੇੜਾ, ਚਮਨ ਲਾਲ ਖੇੜਾ, ਬਲਜੀਤ ਸਿੰਘ ਬੈਂਸ, ਕੁਲਵੰਤ ਸਿੰਘ ਖੇੜਾ, ਸੁਖਵਿੰਦਰ ਸਿੰਘ ਬੈਂਸ, ਕੁਲਦੀਪ ਸਿੰਘ ਨੰਗਲ ਕਲਾਂ, ਪੰਚ ਬਲਜਿੰਦਰ ਸਿੰਘ, ਸੁਲੱਖਣ ਸਿੰਘ ਬੈਂਸ, ਇੰਟਰਨੈਸ਼ਨਲ ਖਿਡਾਰੀ ਅਮਨਿੰਦਰ ਸਿੰਘ ਸੰਧੂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੰਦਾ ਪਾਣੀ ਗਲੀਆਂ 'ਚ ਖੜ੍ਹਨ ਨੂੰ ਲੈ ਕੇ ਹਕੂਮਤਪੁਰ ਵਾਸੀਆਂ ਵਲੋਂ ਸਰਕਾਰ ਵਿਰੱੁਧ ਨਾਅਰੇਬਾਜ਼ੀ ਅਗਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ 'ਚ ਰਾਸ਼ਟਰੀ ਵੋਟਰ ਦਿਵਸ ਮੌਕੇ ਸਹੁੰ ਚੁੱਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।