25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਦਸਮੇਸ਼ ਗਰਲਜ਼ ਕਾਲਜ 'ਚ ਰਾਸ਼ਟਰੀ ਵੋਟਰ ਦਿਵਸ ਮੌਕੇ ਸਹੁੰ ਚੁੱਕ ਸਮਾਗਮ ਕਰਵਾਇਆ

ਅਜੀਤ ਡੈਸਕ 30-01-2026
ਮੁਕੇਰੀਆਂ, 29 ਜਨਵਰੀ (ਰਾਮਗੜ੍ਹੀਆ)-ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖ਼ਸ਼ ਮੁਕੇਰੀਆਂ ਵਿਚ ਪਿ੍ੰਸੀਪਲ ਡਾ. ਕਰਮਜੀਤ ਕੌਰ ਦੇ ਸਫਲ ਮਾਰਗ ਦਰਸ਼ਨ ਹੇਠ ਰਾਜਨੀਤੀ ਵਿਗਿਆਨ ਵਿਭਾਗ, ਰੈੱਡ ਰਿਬਨ ਕਲੱਬ, ਇਲੇਕਟੋਰਲ ਲਿਟਰੇਸੀ ਕਲੱਬ ਵਲੋਂ ਆਈ. ਕਿਉ. ਏ.ਸੀ. ਦੇ ਸੰਯੁਕਤ ਉੱਦਮ ਨਾਲ ਰਾਸ਼ਟਰੀ ਵੋਟਰ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਵੋਟ ਦੇ ਅਧਿਕਾਰ ਨੂੰ ਸਹੀ ਅਤੇ ਜ਼ਿੰਮੇਵਾਰ ਢੰਗ ਨਾਲ ਵਰਤਣ ਦੀ ਸਹੁੰ ਚੁੱਕੀ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਲੋਕਤੰਤਰਿਕ ਪ੍ਰਣਾਲੀ 'ਚ ਵੋਟਿੰਗ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨਾ ਸੀ | ਸਮਾਗਮ ਦੌਰਾਨ ਰਾਜਨੀਤੀ ਵਿਗਿਆਨ ਵਿਭਾਗ ਦੇ ਮੁਖੀ ਡਾ. ਮੀਤੂ, ਰੈੱਡ ਰਿਬਨ ਕਲੱਬ ਦੇ ਕੋਆਰਡੀਨੇਟਰ ਡਾ. ਮਨਿੰਦਰ ਕੌਰ ਅਤੇ ਸੋਨਾਲੀ ਦੇਵੀ ਹਾਜ਼ਰ ਰਹੀਆਂ | ਇਸ ਮੌਕੇ ਕਾਲਜ ਦੀ ਪਿ੍ੰ. ਡਾ. ਕਰਮਜੀਤ ਕੌਰ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਵੋਟ ਦੇ ਅਧਿਕਾਰ ਦੇ ਸਹੀ, ਜਾਗਰੂਕ ਅਤੇ ਜ਼ਿੰਮੇਵਾਰ ਇਸਤੇਮਾਲ ਬਾਰੇ ਮਹੱਤਵਪੂਰਨ ਮਾਰਗ ਦਰਸ਼ਨ ਦਿੱਤਾ | ਪ੍ਰੋਗਰਾਮ ਦੀ ਸਮਾਪਤੀ ਵਿਦਿਆਰਥੀਆਂ ਵੱਲੋਂ ਜ਼ਿੰਮੇਵਾਰ ਵੋਟਰ ਬਣਨ ਦੀ ਵਚਨਬੱਧਤਾ ਪ੍ਰਗਟ ਕਰਨ ਨਾਲ ਸਕਾਰਾਤਮਿਕ ਮਾਹੌਲ ਵਿਚ ਹੋਈ | ਇਸ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਸ. ਰਵਿੰਦਰ ਸਿੰਘ ਚੱਕ ਅਤੇ ਸਮੂਹ ਟਰੱਸਟ ਮੈਂਬਰ ਸਾਹਿਬਾਨਾਂ ਨੇ ਪ੍ਰੋਗਰਾਮ ਕਾਰਜਕਾਰੀ ਕਮੇਟੀ ਨੂੰ ਅਜਿਹੇ ਜਾਗਰੂਕਤਾ ਭਰੇ ਕੰਮ ਲਗਾਤਾਰ ਕਰਵਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ 16ਵਾਂ ਦੋਆਬਾ ਕੱਪ ਫੁੱਟਬਾਲ ਟੂਰਨਾਮੈਂਟ ਦੇ ਕਲੱਬ ਵਰਗ ਦੇ ਮੁਕਾਬਲੇ ਸ਼ੁਰੂ ਅਗਲੀ ਖ਼ਬਰ ਲੰਗੇਰੀ ਵਿਖੇ ਮਨਜੀਤ ਸਿੰਘ ਲਾਲੀ ਦੀ ਯਾਦ 'ਚ ਫੁੱਟਬਾਲ ਟੂਰਨਾਮੈਂਟ 10 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।