25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਲੰਗੇਰੀ ਵਿਖੇ ਮਨਜੀਤ ਸਿੰਘ ਲਾਲੀ ਦੀ ਯਾਦ 'ਚ ਫੁੱਟਬਾਲ ਟੂਰਨਾਮੈਂਟ 10 ਤੋਂ

ਅਜੀਤ ਡੈਸਕ 30-01-2026
ਮਾਹਿਲਪੁਰ, 29 ਜਨਵਰੀ (ਰਜਿੰਦਰ ਸਿੰਘ)-ਸਵ.ਮਨਜੀਤ ਸਿੰਘ ਲਾਲੀ ਦੀ ਯਾਦ 'ਚ 46ਵਾਂ ਸਾਲਾਨਾ ਫੁੱਟਬਾਲ ਟੂਰਨਾਮੈਂਟ ਕਰਵਾਉਣ ਸਬੰਧੀ ਪਿੰਡ ਲੰਗੇਰੀ ਦੇ ਸਪੋਰਟਸ ਕਲੱਬ ਦੇ ਮੈਂਬਰਾਂ ਦੀ ਮੀਟਿੰਗ ਮਨਪ੍ਰੀਤ ਸਿੰਘ ਮੰਨਾ ਦੀ ਅਗਵਾਈ 'ਚ ਹੋਈ | ਇਸ ਮੌਕੇ ਕਲੱਬ ਦੇ ਮੀਡੀਆ ਸਕੱਤਰ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਇਹ ਫੁੱਟਬਾਲ ਟੂਰਨਾਮੈਂਟ 10 ਤੋਂ 17 ਫ਼ਰਵਰੀ ਤੱਕ ਕਾਮਰੇਡ ਦਰਸ਼ਨ ਸਿੰਘ ਕੈਨੇਡੀਅਨ ਯਾਦਗਾਰੀ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ 'ਚ ਓਪਨ ਪਿੰਡ ਪੱਧਰ ਦੀਆਂ 24 ਟੀਮਾਂ ਅਤੇ ਉਮਰ ਵਰਗ ਦੀਆਂ 16 ਟੀਮਾਂ ਭਾਗ ਲੈਣਗੀਆਂ | ਉਨ੍ਹਾਂ ਦੱਸਿਆ ਕਿ 17 ਫ਼ਰਵਰੀ ਨੂੰ ਫੁੱਟਬਾਲ ਦੇ ਫਾਈਨਲ ਮੈਚਾਂ ਦੇ ਨਾਲ-ਨਾਲ ਪੇਂਡੂ ਖੇਡਾਂ ਵੀ ਕਰਵਾਇਆਂ ਜਾਣਗੀਆਂ | ਇਸ ਮੌਕੇ ਗੁਰਭਜਨ ਸਿੰਘ ਬੈਲਜੀਅਮ, ਬ੍ਰਹਮਜੋਤ ਸਿੰਘ ਸੰਘਾ, ਇੰਸ. ਸੁਖਦੇਵ ਸਿੰਘ ਸੰਘਾ, ਇੰਸ. ਅੰਮਿ੍ਤਪਾਲ ਸਿੰਘ ਸੰਘਾ, ਮਨਪ੍ਰੀਤ ਸਿੰਘ ਮੰਨਾ, ਹਰਭਜਨ ਸਿੰਘ ਸੰਘਾ, ਡਾ.ਓ.ਪੀ. ਸਿੰਘ, ਹਰਬੰਸ ਸਿੰਘ ਹੀਰ, ਬਾਬਾ ਬਲਬੀਰ ਸਿੰਘ, ਸੂਬੇਦਾਰ ਤੀਰਥ ਸਿੰਘ, ਸੁਖਦੇਵ ਸਿੰਘ ਸੰਘਾ, ਖੁਸ਼ਵਿੰਦਰ ਸਿੰਘ, ਜੱਸ ਧਾਲੀਵਾਲ, ਮਨਮੀਰ ਸਿੰਘ ਮੀਰਾ, ਜੋਗਿੰਦਰ ਸਿੰਘ ਫੌਜੀ, ਗੁਰਵਿੰਦਰ ਸਿੰਘ ਰਾਜਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ 'ਚ ਰਾਸ਼ਟਰੀ ਵੋਟਰ ਦਿਵਸ ਮੌਕੇ ਸਹੁੰ ਚੁੱਕ ਸਮਾਗਮ ਕਰਵਾਇਆ ਅਗਲੀ ਖ਼ਬਰ ਜੇ.ਸੀ. ਡੀ.ਏ.ਵੀ. ਕਾਲਜ ਦਸੂਹਾ ਦੀ ਸਾਲਾਨਾ ਫੇਟ ਸੰਬੰਧੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।