25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਗੰਦਾ ਪਾਣੀ ਗਲੀਆਂ 'ਚ ਖੜ੍ਹਨ ਨੂੰ ਲੈ ਕੇ ਹਕੂਮਤਪੁਰ ਵਾਸੀਆਂ ਵਲੋਂ ਸਰਕਾਰ ਵਿਰੱੁਧ ਨਾਅਰੇਬਾਜ਼ੀ

ਅਜੀਤ ਡੈਸਕ 30-01-2026
ਮਾਹਿਲਪੁਰ, 29 ਜਨਵਰੀ (ਰਜਿੰਦਰ ਸਿੰਘ)-ਪਿੰਡ ਹਕੂਮਤਪੁਰ ਕਰੀਬ 2 ਮਹੀਨੇ ਤੋਂ ਟੋਭੇ ਦੇ ਗੰਦੇ ਪਾਣੀ ਨਿਕਾਸੀ ਨਾ ਹੋਣ ਕਰਕੇ ਗੰਦਾ ਪਾਣੀ ਗਲੀਆਂ 'ਚ ਖੜ੍ਹਨ ਨਾਲ ਨਰਕ ਭਰੀ ਜ਼ਿੰਦਗੀ ਜੀ ਰਹੇ ਪਿੰਡ ਵਾਸੀਆਂ ਵਲੋਂ ਪੰਜਾਬ ਸਰਕਾਰ, ਐਮ.ਪੀ., ਵਿਧਾਇਕ ਤੇ ਬੀ.ਡੀ.ਪੀ.ਓ ਵਿਰੱੁਧ ਸਾਬਕਾ ਸਰਪੰਚ ਪਲਵਿੰਦਰ ਸਿੰਘ ਤੇ ਸਮਾਜ ਸੇਵੀ ਵਿਜੇ ਕੁਮਾਰ ਦੀ ਅਗਵਾਈ 'ਚ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਪਿੰਡ ਵਾਸੀ ਰਾਮ ਲਾਲ, ਪਲਵਿੰਦਰ ਸਿੰਘ, ਵਿਜੇ ਕੁਮਾਰ ਕੁਲਦੀਪ ਸਿੰਘ, ਅਜੇ ਕੁਮਾਰ, ਅਜੀਤ ਪਾਲ, ਰਮਨਦੀਪ, ਜਸਵਿੰਦਰ ਸਿੰਘ, ਸੇਵਾ ਸਿੰਘ, ਰਜਿੰਦਰ ਕੌਰ ਪੰਚ, ਕੁਲਵੀਰ ਕੌਰ, ਕਸ਼ਮੀਰ ਕੌਰ, ਰਣਜੀਤ ਕੌਰ, ਕੁਲਵੰਤ ਕੌਰ, ਅਮਨਦੀਪ ਕੌਰ, ਕ੍ਰਿਸ਼ਨਾ, ਨਿਰਮਲਾ, ਸੁਨੀਤਾ ਰਾਣੀ ਸਮੇਤ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਟੋਭੇ ਦੇ ਗੰਦਾ ਪਾਣੀ ਪਹਿਲਾ ਖੇਤਾਂ 'ਚੋਂ ਹੁੰਦਾ ਹੋਇਆ ਅੱਗੇ ਚਲਾ ਜਾਂਦਾ ਸੀ, ਪਰ ਹੁਣ ਜਿੰਮੀਂਦਾਰ ਭਾਈਚਾਰੇ ਵਲੋਂ ਬੰਨ੍ਹ ਲਗਾਉਣ ਕਰਕੇ ਗੰਦੇ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਤੇ ਇਹ ਪਾਣੀ ਗਲੀਆਂ 'ਚ ਹੀ ਖੜ੍ਹਾ ਰਹਿੰਦਾ ਹੈ | ਉਨ੍ਹਾਂ ਇਸ ਸੰਬੰਧੀ ਸਰਪੰਚ, ਬੀ.ਡੀ.ਪੀ.ਓ. ਮਾਹਿਲਪੁਰ ਨੂੰ ਵੀ ਦੱਸਿਆ, ਪਰ ਕੋਈ ਅਸਰ ਨਹੀਂ, ਫਿਰ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਵੀ ਮੰਗ ਪੱਤਰ ਦਿੱਤਾ ਪਰ ਕੋਈ ਹੱਲ ਨਹੀਂ ਹੋਇਆ | ਇਸ ਮੌਕੇ ਬੀ.ਡੀ.ਪੀ.ਓ. ਮਾਹਿਲਪੁਰ ਰਜਿੰਦਰ ਕੌਰ ਤੇ ਪਿੰਡ ਦੇ ਸਰਪੰਚ ਸੂਰਜ ਪ੍ਰਕਾਸ਼ ਨੇ ਦੱਸਿਆ ਕਿ ਟੋਭੇ ਦੇ ਪਾਣੀ ਦਾ ਅੱਗੇ ਤੋਂ ਨਿਕਾਸੀ ਨਾ ਹੋਣ ਕਾਰਨ ਕਾਰਨ ਇਹ ਪਾਣੀ ਟੱਭ ਨਾਲ ਲੱਗਦੇ ਘਰਾਂ ਦੀਆਂ ਗਲੀਆਂ ਜਾ ਵੜਿਆ ਹੈ | ਉਨ੍ਹਾਂ ਦੱਸਿਆ ਕਿ ਜਲਦ ਹੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ |
ਪਿਛਲੀ ਖ਼ਬਰ ਕੈਨੇਡਾ ਤੋਂ ਮਨਦੀਪ ਦੀ ਮਿ੍ਤਕ ਦੇਹ ਭਾਰਤ ਲਿਆਉਣ ਲਈ ਖੰਨਾ ਨੂੰ ਅਪੀਲ ਅਗਲੀ ਖ਼ਬਰ 16ਵਾਂ ਦੋਆਬਾ ਕੱਪ ਫੁੱਟਬਾਲ ਟੂਰਨਾਮੈਂਟ ਦੇ ਕਲੱਬ ਵਰਗ ਦੇ ਮੁਕਾਬਲੇ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।