ਹੁਸ਼ਿਆਰਪੁਰ, 29 ਜਨਵਰੀ (ਬਲਜਿੰਦਰਪਾਲ ਸਿੰਘ)-ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਭਰੂਣ ਹੱਤਿਆ ਵਿਰੁੱਧ ਸੰਦੇਸ਼ ਦਿੰਦੇ ਹੋਏ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਚੱਬੇਵਾਲ ਵਿਖੇ ਕੌਮੀ ਬਾਲੜੀ ਦਿਵਸ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਅਮਿਤ ਠਾਕੁਰ ਦੀ ਅਗਵਾਈ 'ਚ ਨੰਨ੍ਹੀਆਂ ਵਿਦਿਆਰਥਣਾਂ ਨੇ 'ਸੇਵ ਗਰਲ ਚਾਈਲਡ' ਦੇ ਸਬੰਧ 'ਚ ਵੱਖ-ਵੱਖ ਪੋਜ਼ ਤੇ ਕੋਰੀਓਗ੍ਰਾਫੀ ਦੀ ਪੇਸ਼ਕਾਰੀ ਰਾਹੀਂ ਭਰੂਣ ਹੱਤਿਆ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ 'ਬੇਟੀ ਪੜ੍ਹਾਓ ਤੇ ਬੇਟੀ ਪੜ੍ਹਾਓ' ਦਾ ਨਾਅਰਾ ਦਿੱਤਾ | ਇਸ ਮੌਕੇ ਪਿ੍ੰਸੀਪਲ ਠਾਕੁਰ ਨੇ ਕਿਹਾ ਕਿ ਹਰ ਸਾਲ 24 ਜਨਵਰੀ ਨੂੰ 'ਕੌਮੀ ਬਾਲੜੀ ਦਿਹਾੜਾ' ਮਨਾਇਆ ਜਾਂਦਾ ਹੈ ਤਾਂ ਜੋ ਸਿੱਖਿਆ, ਪੋਸ਼ਣ, ਕਾਨੂੰਨੀ ਅਧਿਕਾਰਾਂ, ਡਾਕਟਰੀ ਦੇਖਭਾਲ ਤੇ ਬੱਚੀਆਂ ਦੀ ਸੁਰੱਖਿਆ ਆਦਿ ਦੇ ਮਹੱਤਵ ਨੂੰ ਦਰਪੇਸ਼ ਅਸਮਾਨਤਾਵਾਂ ਨੂੰ ਉਜਾਗਰ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਧੀਆਂ ਅਨਮੋਲ ਹੁੰਦੀਆਂ ਹਨ | ਧੀਆਂ ਦੀ ਸਮਰੱਥਾ ਬਾਰੇ ਆਮ ਲੋਕਾਂ 'ਚ ਜਾਗਰੂਕਤਾ ਵਧਾਉਣ ਦੀ ਲੋੜ ਹੈ |