ਪੱਸੀ ਕੰਢੀ, 29 ਜਨਵਰੀ (ਜਗਤਾਰ ਸਿੰਘ ਰਜਪਾਲਮਾ)- ਪਿੰਡ ਬੱਡਲਾ ਵਿਖੇ ਮਹਾਰਾਜ ਗੁਰੂ ਰਵਿਦਾਸ ਜੀ ਦੀ ਮੂਰਤੀ ਸਥਾਪਨਾ ਸਬੰਧੀ ਅੱਜ 30 ਜਨਵਰੀ ਨੂੰ ਸ਼ੋਭਾ ਯਾਤਰਾ ਸ਼ਰਧਾ ਭਾਵਨਾ ਨਾਲ ਕੱਢੀ ਜਾਵੇਗੀ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਿੱਧ ਬਾਬਾ ਅਵਤਾਰ ਨਾਥ ਨੇ ਦੱਸਿਆ ਕਿ ਇਹ ਸ਼ੋਭਾ ਯਾਤਰਾ ਪਿੰਡ ਚਠਿਆਲਿਆ ਡੇਰੇ ਤੋਂ ਆਰੰਭ ਹੋਕੇ ਵੱਖ-ਵੱਖ ਪਿੰਡਾਂ 'ਚੋਂ ਦੀ ਹੁੰਦੀ ਹੋਈ ਪਿੰਡ ਬੱਡਲਾ ਵਿਖੇ ਪਹੁੰਚੇਗੀ ਜਿਥੇ 1 ਫਰਵਰੀ ਨੂੰ ਬਣਾਏ ਗਏ ਮੰਦਰ ਵਿੱਚ ਵਿਧੀ ਵਿਧਾਨਾਂ ਨਾਲ ਮਹਾਰਾਜ ਗੁਰੂ ਰਵਿਦਾਸ ਜੀ ਦੀ ਮੂਰਤੀ ਮੰਤਰਾਂ ਦੇ ਉਚਾਰਨਾਂ ਨਾਲ ਸਥਾਪਤ ਕੀਤੀ ਜਾਵੇਗੀ | ਉਸ ਤੋਂ ਬਾਅਦ ਇਕ ਧਾਰਮਿਕ ਸਮਾਗਮ ਦਾ ਵੀ ਹੋਵੇਗਾ ਜਿਸ ਵਿੱਚ ਸੰਤ ਮਹਾਂਪੁਰਸ਼ ਜਿਥੇ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਉਨ੍ਹਾਂ ਦੱਸਿਆ ਕਿ ਧਾਰਮਿਕ ਸਮਾਗਮ ਦੀ ਸਮਾਪਤੀ ਤੋਂ ਬਾਅਦ ਇਕ ਵਿਸ਼ਾਲ ਭੰਡਾਰਾ ਵੀ ਵਰਤਾਇਆ ਜਾਵੇਗਾ |