17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਬੱਚਿਆਂ ਦਾ ਇਕਾਗਰ-ਚਿੱਤ ਮੁਕਾਬਲਾ ਕਰਵਾਇਆ

ਅਜੀਤ ਡੈਸਕ 29-01-2026
ਹੁਸ਼ਿਆਰਪੁਰ, 28 ਜਨਵਰੀ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਸਿੰਘਾਂ ਹੁਸ਼ਿਆਰਪੁਰ ਵਿਖੇ ਸੰਤ ਰਣਜੀਤ ਸਿੰਘ ਦੀ ਦੇਖ-ਰੇਖ ਹੇਠ ਬੱਚਿਆਂ ਦਾ ਇਕਾਗਰ-ਚਿੱਤ ਤੇ ਇਕਾਗਰ ਸਰੀਰ ਧਿਆਨ ਮੁਕਾਬਲਾ ਕਰਵਾਇਆ ਗਿਆ | ਇਨ੍ਹਾਂ ਮੁਕਾਬਲਿਆਂ 'ਚ 100 ਤੋਂ ਵੱਧ ਬੱਚਿਆਂ ਨੇ ਭਾਗ ਲਿਆ | ਮੁਕਾਬਲੇ ਦੌਰਾਨ ਆਪਣੇ ਚਿੱਤ ਤੇ ਸਰੀਰ ਨੂੰ ਇੱਕ ਘੰਟੇ ਵਾਸਤੇ ਇਕਾਗਰ-ਚਿੱਤ ਤੇ ਸਰੀਰ ਨੂੰ ਇਕਾਗਰ ਰੱਖਣ ਵਾਲੇ ਨੰੂ ਪਹਿਲਾ ਇਨਾਮ, 40 ਮਿੰਟ ਵਾਲੇ ਨੂੰ ਦੂਜਾ ਅਤੇ 20 ਮਿੰਟ ਰੱਖਣ ਵਾਲੇ ਤੀਸਰਾ ਇਨਾਮ ਦਿੱਤਾ ਗਿਆ ਜਦਕਿ 10 ਮਿੰਟ ਇਕਾਗਰ-ਚਿੱਤ ਰਹਿਣ ਵਾਲੇ ਬੱਚੇ ਨੂੰ ਹਲਾਸ਼ੇਰੀ ਇਨਾਮ ਦਿੱਤਾ ਗਿਆ | ਇਸ ਦੌਰਾਨ ਜੇਤੂਆਂ ਨੂੰ ਨਕਦ ਇਨਾਮ, ਸਿਰਪਾਓ, ਬਾਬਾ ਦੀਪ ਸਿੰਘ ਜੀ ਦਾ ਸਰੂਪ ਦੇ ਕੇ ਸਨਮਾਨਿਤ ਕੀਤਾ ਗਿਆ | ਮੁਕਾਬਲੇ ਦੀ ਜੱਜਮੈਂਟ ਭਾਈ ਸੁਖਵਿੰਦਰ ਸਿੰਘ ਤੇ ਬੀਬੀ ਨਰਿੰਦਰ ਕੌਰ ਨੇ ਕੀਤੀ | ਅੰਤ ਵਿਚ ਸੰਤ ਰਣਜੀਤ ਸਿੰਘ ਨੇ 1 ਪਾਠ ਚੋਪਾਈ ਸਾਹਿਬ ਜੀ ਦਾ ਕਰਵਾਇਆ | ਉਨ੍ਹਾਂ ਨੇ ਦੱਸਿਆ ਕਿ ਬੱਚੇ ਸਾਡਾ ਆਉਣ ਵਾਲਾ ਭਵਿੱਖ ਹਨ | ਇਨ੍ਹਾਂ ਨੂੰ ਨਸ਼ਿਆਂ ਤੇ ਬੁਰੀਆਂ ਅਲਾਮਤਾਂ ਤੋਂ ਬਚਾਉਣ ਲਈ ਇਨ੍ਹਾਂ ਦੇ ਧਿਆਨ ਨੂੰ ਰੱਬ ਨਾਲ ਜੋੜਣਾ ਚਾਹੀਦਾ ਹੈ | ਇਸ ਮੌਕੇ ਬੀਬੀ ਨਿਰਮਲਜੀਤ ਕੌਰ, ਬੀਬੀ ਅਮਨਪ੍ਰੀਤ ਕੌਰ, ਭਾਈ ਅਮਰਜੀਤ ਸਿੰਘ ਭੋਗਲ, ਬੀਬੀ ਮਨਜੀਤ ਕੌਰ, ਭਾਈ ਅਵਤਾਰ ਸਿੰਘ ਭੰਵਰਾ, ਬੀਬੀ ਚਰਨਜੀਤ ਕੌਰ ਮਾਨ ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਮੁਫਤ ਆਯੁਸ਼ ਕੈਂਪ ਲਗਾਇਆ ਅਗਲੀ ਖ਼ਬਰ ਸੁਮਨਦੀਪ ਕੌਰ ਨੇ ਟੀਚਰ ਫੈਸਟ ਦੌਰਾਨ ਜ਼ਿਲ੍ਹਾ ਪੱਧਰੀ ਮੁਕਾਬਲੇ 'ਚ ਤੀਜਾ ਸਥਾਨ ਪ੍ਰਾਪਤ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।