12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਨਾਜਾਇਜ਼ ਕਬਜ਼ਿਆਂ ਸੰਬੰਧੀ ਡੀ.ਐਸ.ਪੀ. ਦੀ ਦੁਕਾਨਦਾਰਾਂ ਨਾਲ ਮੀਟਿੰਗ

ਅਜੀਤ ਡੈਸਕ 23-01-2026
ਮਾਹਿਲਪੁਰ, 22 ਜਨਵਰੀ (ਰਜਿੰਦਰ ਸਿੰਘ)-ਮਾਹਿਲਪੁਰ ਸ਼ਹਿਰ 'ਚ ਹੋਏ ਨਾਜਾਇਜ਼ ਕਬਜ਼ੇ ਤੇ ਹੋਰ ਸਮੱਸਿਆਵਾਂ ਨੂੰ ਲੈ ਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਨਰਿੰਦਰ ਮੋਹਣ ਨਿੰਦੀ ਤੇ ਪ੍ਰਧਾਨ ਨਰੇਸ਼ ਕੁਮਾਰ ਲਵਲੀ ਦੀ ਅਗਵਾਈ 'ਚ ਡੀ.ਐਸ.ਪੀ. ਗੜ੍ਹਸ਼ੰਕਰ ਨਾਲ ਮਾਹਿਲਪੁਰ ਵਿਖੇ ਮੀਟਿੰਗ ਹੋਈ ਜਿਸ 'ਚ ਸਮੂਹ ਦੁਕਾਨਦਾਰਾਂ ਨੇ ਭਾਗ ਲਿਆ | ਇਸ ਮੌਕੇ ਡੀ.ਐਸ.ਪੀ. ਦਲਜੀਤ ਸਿੰਘ ਖੱਖ ਨੇ ਪਹਿਲਾ ਦੁਕਾਨਦਾਰਾਂ ਦੀ ਸਮੱਸਿਅਵਾਂ ਸੁਣਦੇ ਹੋਏ ਕਿਹਾ ਕਿ ਮਾਹਿਲਪੁਰ ਸ਼ਹਿਰ 'ਚ ਸੜਕਾ 'ਤੇ ਰੇਹੜੀ ਵਾਲਿਆਂ, ਖੋਖੋ ਵਾਲਿਆਂ ਵਲੋਂ ਕੀਤੇ ਨਾਜਇਜ਼ ਕਬਜ਼ੇ ਵੀ ਸੜਕ ਹਾਦਸਿਆਂ ਦੇ ਜ਼ਿੰਮੇਵਾਰ ਹਨ | ਉਨ੍ਹਾਂ ਦੁਕਾਨਦਾਰਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਨ੍ਹਾਂ ਰੇਹੜੀ ਵਾਲਿਆਂ ਨੂੰ ਆਪਣੀ ਦੁਕਾਨ ਮੋਹਰੇ ਖੜ੍ਹਨ ਨਾ ਦਿੱਤਾ ਜਾਵੇ | ਉਨ੍ਹਾਂ ਇਸ ਗੱਲ ਦੀ ਵੀ ਸ਼ੰਕਾਂ ਜਾਹਿਰ ਕੀਤੀ ਕਿ ਕੁੱਝ ਦੁਕਾਨ ਰੇਹੜੀ ਵਾਲਿਆਂ ਨੂੰ ਆਪਣੀ ਦੁਕਾਨ ਦੇ ਮੋਹਰੇ ਖੜਾ ਕਰਨ ਲਈ ਕਿਰਾਇਆ ਲੈਂਦੇ ਹਨ ਜੋ ਬਿਲਕੁੱਲ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸ਼ਾਹਿਰ 'ਚ ਚਲ ਰਹੇ ਕਰੈਸ਼ਰ ਵਾਲੇ ਟਿਪਰਾਂ ਨੂੰ ਸਮਾਂਬੱਧ ਕੀਤਾ ਜਾ ਰਿਹਾ ਤਾਂ ਉਸ ਦੀ ਉਲੰਘਣਾਂ ਕਰਨ ਵਾਲੇ ਦਾ ਚਲਾਨ ਕੱਟਿਆ ਜਾਵੇਗਾ | ਇਸ ਮੌਕੇ ਦੁਕਾਨਦਾਰ ਵਿਪਨ ਕੁਮਾਰ ਸ਼ਰਮਾ, ਕੁਲਦੀਪ ਸਿੰਘ ਗੋਲਡੀ, ਵਿੱਕੀ ਅਗਨੀਹੋਤਰੀ, ਅਸ਼ੋਕ ਕੁਮਾਰ, ਰਵੀ ਤਨੇਜਾ, ਤਰਲੋਚਨ ਸਿੰਘ, ਹਰਜਿੰਦਰ ਸਿੰਘ ਕੋਠੀ, ਨਿਤਿਨ ਵਰਮਾ, ਰਾਜ ਕੁਮਾਰ ਜੌਂਟੀ, ਸੋਹਣ ਲਾਲ ਅਤੇ ਹੋਰ ਦੁਕਾਨ ਹਾਜ਼ਰ ਸਨ |
ਪਿਛਲੀ ਖ਼ਬਰ ਓਵਰਲੋਡ ਟਰੱਕ ਨੂੰ ਅੱਧੇ ਤੋਂ ਵੱਧ ਖਾਲੀ ਕਰਵਾਉਣ ਦੇ ਮਾਮਲੇ 'ਚ ਪੁਲਿਸ ਫਸੀ ਕਸੂਤੀ ਅਗਲੀ ਖ਼ਬਰ ਵਿਧਾਇਕ ਘੁੰਮਣ ਵਲੋਂ ਪਿੰਡ ਬਹਿ ਬਿਧੀਆ ਵਿਖੇ ਕਲੱਸਟਰ ਦੇ ਸਾਲਾਨਾ ਸਮਾਗਮ 'ਚ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।