ਤਲਵਾੜਾ, 22 ਜਨਵਰੀ (ਰਾਜੀਵ ਓਸ਼ੋ)-ਵਿਧਾਇਕ ਐਡਵੋਕਟ ਕਰਮਵੀਰ ਸਿੰਘ ਘੁੰਮਣ ਵਲੋਂ ਮਾਡਲ ਉਜਵਲ ਕਲੱਸਟਰ ਲੈਵਲ ਫ਼ੈੱਡਰੇਸ਼ਨ ਪਿੰਡ ਬਹਿ ਬਿਧੀਆ ਵਿਖੇ ਕਲੱਸਟਰ ਦੇ ਸਾਲਾਨਾ ਆਮ ਇਜਲਾਸ ਵਿਚ ਸ਼ਿਰਕਤ ਕੀਤੀ ਗਈ ਅਤੇ ਕੰਢੀ ਏਰੀਆ ਦੀਆਂ ਅÏਰਤਾਂ ਵਲੋਂ ਚਲਾਏ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਗਈ | ਇਸ ਮੌਕੇ ਐਡ. ਘੁੰਮਣ ਨੇ ਕਿਹਾ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਇੱਕ ਮੀਲ ਪੱਥਰ ਵਾਂਗ ਪੇਂਡੂ ਖੇਤਰ ਦੀਆਂ ਅÏਰਤਾਂ ਲਈ ਅਗਾਂਹਵਧੂ ਸੋਚ ਅਤੇ ਹੁਨਰ ਨੂੰ ਸਾਹਮਣੇ ਲੈ ਕੇ ਆਉਣ 'ਚ ਬਹੁਤ ਵੱਡਾ ਯੋਗਦਾਨ ਪਾ ਰਿਹਾ ਹੈ | ਉਨ੍ਹਾਂ ਕਿਹਾ ਬਲਾਕ ਤਲਵਾੜਾ 'ਚ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਸਾਲ 2019 'ਚ ਸ਼ੁਰੂ ਹੋਇਆ ਸੀ ਜਿਸ ਤਹਿਤ ਹੁਣ ਤੱਕ ਲਗਭਗ 7000 ਪਰਿਵਾਰਾਂ ਨੂੰ ਆਪਣੇ ਨਾਲ ਜੋੜ ਚੁੱਕਾ ਹੈ | ਹੁਣ ਤੱਕ 630 ਸਵੈ-ਸਹਾਇਤਾ ਸਮੂਹ ਬਲਾਕ ਤਲਵਾੜਾ 'ਚ ਬਣਾਏ ਜਾ ਚੁੱਕੇ ਹਨ | ਬਲਾਕ ਤਲਵਾੜਾ ਵਿੱਚ ਪਿੰਡ ਬਹਿ ਬਿਧੀਆ ਵਿਖੇ ਮਾਡਲ ਉੱਜਵਲ ਕਲੱਸਟਰ ਲੈਵਲ ਫ਼ੈਡਰੇਸ਼ਨ ਬਣਾਈ ਗਈ ਹੈ ਜੋ ਕਿ ਸਰਕਾਰ ਦੇ ਸੁਸਾਇਟੀ ਐਕਟ 1860 ਅਧੀਨ ਰਜਿਸਟਰ ਬਾਡੀ ਹੈ | ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਵਿਕਰਮ ਵੀ ਮੌਜੂਦ ਸਨ | ਇਸ ਮੌਕੇ ਆਜੀਵਿਕਾ ਮਿਸ਼ਨ ਬਲਾਕ ਇੰਚਾਰਜ ਜਤਿੰਦਰ ਸਿੰਘ ਪੁਰੇਵਾਲ, ਬਲਾਕ ਐੱਮ.ਆਈ.ਐੱਸ ਰਵਿੰਦਰ ਕੌਰ, ਗੁਰਿੰਦਰਜੀਤ ਸਿੰਘ ਧੁੱਗਾ, ਨਵਜੀਵਨ ਕੁਮਾਰ, ਬਲਾਕ ਪ੍ਰਧਾਨ ਬਿੰਦੂ, ਸਾਬਕਾ ਸਰਪੰਡ ਗੋਲਡੀ, ਸਰਪੰਚ ਬਹਿ ਬਿਧੀਆ ਧਰਮਿੰਦਰ ਸਿੰਘ, ਸਾਬਕਾ ਸਰਪੰਚ ਸਤਨਾਮ ਸਿੰਘ, ਪਰਸ਼ੋਤਮ ਕੁਮਾਰ ਹੀਰ ਬਹਿ, ਕਲੱਸਟਰ ਮੈਨੇਜਰ ਨਿਸ਼ਾ ਕੁਮਾਰੀ ਅਤੇ ਦਰਸ਼ਨਾ ਕੁਮਾਰੀ ਅਤੇ ਸਮੂਹਾਂ ਦੇ ਮੈਂਬਰ ਤੇ ਹੋਰ ਹਾਜ਼ਰ ਸਨ |