ਕੋਟਫ਼ਤੂਹੀ, 22 ਜਨਵਰੀ (ਅਟਵਾਲ)-ਪਿੰਡ ਦਾਤਾ ਦਾ ਇਕ ਬਜ਼ੁਰਗ ਵਿਅਕਤੀ ਆਪਣੀ ਸਕੂਟਰੀ ਉੱਪਰ ਅੱਡਾ ਕੋਟਫ਼ਤੂਹੀ ਨੂੰ ਗਿਆ ਪਿਛਲੇ ਦਿਨ ਤੋਂ ਅਚਾਨਕ ਭੇਦਭਰੀ ਹਾਲਤ ਵਿਚ ਲਾਪਤਾ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ਸੰਤੋਖ ਸਿੰਘ (75) ਪੁੱਤਰ ਸਵ. ਸਵਰਨ ਸਿੰਘ ਨਿਵਾਸੀ ਪਿੰਡ ਦਾਤਾ ਕੱਲ੍ਹ ਦਿਨੇ ਸਾਢੇ ਬਾਰ੍ਹਾਂ ਕੁ ਵਜੇ ਦੇ ਕਰੀਬ ਆਪਣੇ ਘਰੋ ਆਪਣੀ ਸਫ਼ੈਦ ਰੰਗ ਦੀ ਐਕਟਿਵਾ ਨੰਬਰ ਪੀ.ਬੀ. 24 ਸੀ. 4989 ਉੱਪਰ ਅੱਡਾ ਕੋਟਫ਼ਤੂਹੀ ਵੱਲ ਨੂੰ ਗਏ, ਜਿੱਥੋਂ ਉਹ ਜਦੋਂ ਦੇਰ ਸ਼ਾਮ ਤੱਕ ਵਾਪਸ ਘਰ ਨਾ ਆਇਆ ਤਾ ਉਨ੍ਹਾਂ ਦੇ ਪਰਿਵਾਰ ਵਲੋਂ ਉਨ੍ਹਾਂ ਦੇ ਫ਼ੋਨ ਉੱਪਰ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾ ਉਨ੍ਹਾਂ ਦਾ ਵੀ ਫ਼ੋਨ ਬੰਦ ਆ ਰਿਹਾ ਹੈ, ਜਿਸ ਕਰ ਕੇ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਅਚਾਨਕ ਭੇਦਭਰੀ ਹਾਲਤ 'ਚ ਲਾਪਤਾ ਹੋਣ ਕਰ ਕੇ ਡਾਢਾ ਪ੍ਰੇਸ਼ਾਨ ਹੈ |