14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਵਿਧਾਇਕ ਘੁੰਮਣ ਵਲੋਂ ਬੀ.ਡੀ.ਪੀ.ਓ. ਦਫ਼ਤਰ ਵਿਖੇ ਮੀਟਿੰਗ

ਅਜੀਤ ਡੈਸਕ 23-01-2026
ਤਲਵਾੜਾ, 22 ਜਨਵਰੀ (ਮਹਿਤਾ)-ਬਲਾਕ ਤਲਵਾੜਾ ਦੇ ਸਮੂਹ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਇਕ ਬੈਠਕ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਤਲਵਾੜਾ ਵਿਖੇ ਕੀਤੀ ਗਈ ਜਿਸ ਵਿਚ ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਉਚੇਚੇ ਤੌਰ 'ਤੇ ਪਹੁੰਚੇ | ਵਿਧਾਇਕ ਐਡ. ਘੁੰਮਣ ਨੇ ਕਿਹਾ ਕਿ ਬਲਾਕ ਤਲਵਾੜਾ ਦੇ ਸਾਰੇ ਹੀ ਪਿੰਡਾਂ ਵਿਚ ਵਿਕਾਸ ਕਾਰਜ ਆਰੰਭੇ ਗਏ ਹਨ | ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਖੇਡ ਪਾਰਕਾਂ ਦਾ ਨਿਰਮਾਣ, ਗਲੀਆਂ, ਨਾਲੀਆਂ ਦਾ ਨਿਰਮਾਣ, ਆਂਗਣਵਾੜੀ ਸੈਂਟਰਾਂ ਦਾ ਨਿਰਮਾਣ, ਕਮਿਊਨਿਟੀ ਹਾਲ ਦਾ ਨਿਰਮਾਣ, ਗੰਦੇ ਪਾਣੀ ਦੀ ਨਿਕਾਸੀ ਲਈ ਨਾਲਿਆਂ ਦਾ ਨਿਰਮਾਣ ਤੋਂ ਇਲਾਵਾ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ | ਬੀ.ਡੀ.ਪੀ.ਓ. ਵਿਕਰਮਜੀਤ ਨੇ ਦੱਸਿਆ ਕਿ ਵਿਧਾਇਕ ਘੁੰਮਣ ਦੀ ਸਖ਼ਤ ਮਿਹਨਤ ਸਦਕਾ ਬਲਾਕ ਤਲਵਾੜਾ ਦੇ ਸਾਰੇ ਹੀ ਪਿੰਡਾਂ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਅਰੰਭ ਗਏ ਹਨ | ਇਸ ਮੀਟਿੰਗ ਵਿਚ ਪੰਚਾਇਤ ਸਕੱਤਰ ਮਦਨ ਲਾਲ, ਰਣਜੀਤ ਸਿੰਘ ਬੋਦਲ, ਨਰੇਸ਼ ਕੁਮਾਰ, ਸੁਪਰਡੈਂਟ ਨਵਜੀਵਨ, ਜੇ.ਈ. ਗੌਰਵ, ਏ.ਪੀ.ਓ. ਮੋਹਿਤ, ਸੰਮਤੀ ਮੈਂਬਰ ਰਜਵਾਲ ਰਾਜ ਕੁਮਾਰ, ਸੰਮਤੀ ਮੈਂਬਰ ਲੱਬਰ ਬੰਟੀ, ਸੰਮਤੀ ਮੈਂਬਰ ਬਹਿ ਨੰਗਲ ਗੋਤਮ ਕੁਮਾਰ ਆਦਿ ਤੋਂ ਇਲਾਵਾ ਬੀ.ਡੀ.ਪੀ.ਓ. ਦਫ਼ਤਰ ਦਾ ਸਮੂਹ ਸਟਾਫ਼, ਸਮੂਹ ਸੰਮਤੀ ਮੈਂਬਰ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਸਿੰਗਲ ਯੂਜ਼ ਪਲਾਸਟਿਕ ਦੀ ਵਿਕਰੀ, ਵਰਤੋਂ ਅਤੇ ਲਿਟਰਿੰਗ ਸੰਬੰਧੀ ਨਗਰ ਨਿਗਮ ਵਲੋਂ ਚੈਕਿੰਗ ਅਗਲੀ ਖ਼ਬਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।