ਨਵੀਂ ਦਿੱਲੀ, 8 ਅਕਤੂਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਜੀ. ਐਸ. ਟੀ. ਕੌਂਸਲ ਦੁਆਰਾ ਮਨਜ਼ੂਰ ਕੀਤੇ ਗਏ ਜੀ. ਐਸ. ਟੀ. ਸੁਧਾਰਾਂ ਦੇ ਨਵੇਂ ਦੌਰ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਸ ਦਾ ਮੁੱਖ ਉਦੇਸ਼ ਤੇਜ਼ੀ ਨਾਲ ਫੈਸਲੇ ਲੈਣਾ, ਪਾਲਣਾ ਦੀ ਲਾਗਤ ਨੂੰ ਘਟਾਉਣਾ ਤੇ ਆਟੋਮੇਟਿਡ (ਸਵੈਚਾਲਿਤ) ਰਿਫੰਡ ਦੀ ਵਿਵਸਥਾ ਕਰਨਾ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਗ੍ਰਿਫ਼ਤਾਰੀ ਦੀਆਂ ਵਿਵਸਥਾਵਾਂ ਨੂੰ ਹਟਾਉਣ, ਅਪਰਾਧਿਕ ਕਾਰਵਾਈਆਂ ਨੂੰ ਘਟਾਉਣ ਅਤੇ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਬਾਰੇ ਜੀ. ਐਸ.ਟੀ. ਕੌਂਸਲ ਦੀਆਂ ਸਿਫ਼ਾਰਸ਼ਾਂ ਦਾ ਬਹੁਤ ਸਕਾਰਾਤਮਕ ਪ੍ਰਭਾਵ ਪਵੇਗਾ। ਮੋਦੀ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਉਹ ਜੀ. ਐਸ. ਟੀ. ਕੌਂਸਲ ਦੁਆਰਾ ਮਨਜ਼ੂਰ ਕੀਤੇ ਗਏ ਜੀ. ਐਸ.ਟੀ. ਸੁਧਾਰਾਂ ਦੇ ਨਵੇਂ ਦੌਰ ਦਾ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਧਿਆਨ ਸਪੱਸ਼ਟ ਹੈ: ਤੇਜ਼ ਫੈਸਲੇ, ਪਾਲਣਾ ਦੀ ਘੱਟ ਲਾਗਤ, ਆਟੋਮੇਟਿਡ ਰਿਫੰਡ, ਭਰੋਸੇ ’ਤੇ ਅਧਾਰਿਤ ਪ੍ਰਸ਼ਾਸਨ।
ਪ੍ਰਧਾਨ ਮੰਤਰੀ ਵਲੋਂ ਜੀ.ਐਸ.ਟੀ. ਸੁਧਾਰਾਂ ਦੇ ਨਵੇਂ ਦੌਰ ਦਾ ਸਵਾਗਤ
ਨਵੀਂ ਦਿੱਲੀ, 8 ਅਕਤੂਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਜੀ. ਐਸ. ਟੀ. ਕੌਂਸਲ ਦੁਆਰਾ ਮਨਜ਼ੂਰ ਕੀਤੇ ਗਏ ਜੀ. ਐਸ. ਟੀ. ਸੁਧਾਰਾਂ ਦੇ ਨਵੇਂ ਦੌਰ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਸ ਦਾ ਮੁੱਖ ਉਦੇਸ਼ ...
ਅਜੀਤ ਡੈਸਕ
09-10-2026