22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਪਹਿਲਾਂ ਤੋਂ ਹੀ 9 ਮੋਬਾਈਲ ਕੁਨੈਕਸ਼ਨਾਂ ਵਾਲੇ ਵਿਅਕਤੀ ਨੂੰ ਨਵਾਂ ਸਿਮ ਨਾ ਜਾਰੀ ਕੀਤਾ ਜਾਵੇ - ਕੇਂਦਰ

ਨਵੀਂ ਦਿੱਲੀ, 21 ਅਗਸਤ (ਉਪਮਾ ਡਾਗਾ ਪਾਰਥ)- ਦੂਰ ਸੰਚਾਰ ਵਿਭਾਗ ਨੇ ਟੈਲੀਕਾਮ ਆਪ੍ਰੇਟਰਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਨ੍ਹਾਂ ਖਪਤਕਾਰਾਂ ਨੂੰ ਨਵੇਂ ਕੁਨੈਕਸ਼ਨ ਨਾ ਦਿੱਤੇ ਜਾਣ...

ਅਜੀਤ ਡੈਸਕ 22-08-2026

ਨਵੀਂ ਦਿੱਲੀ, 21 ਅਗਸਤ (ਉਪਮਾ ਡਾਗਾ ਪਾਰਥ)- ਦੂਰ ਸੰਚਾਰ ਵਿਭਾਗ ਨੇ ਟੈਲੀਕਾਮ ਆਪ੍ਰੇਟਰਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਨ੍ਹਾਂ ਖਪਤਕਾਰਾਂ ਨੂੰ ਨਵੇਂ ਕੁਨੈਕਸ਼ਨ ਨਾ ਦਿੱਤੇ ਜਾਣ, ਜਿਨ੍ਹਾਂ ਦੇ ਨਾਂਅ ’ਤੇ ਪਹਿਲਾਂ ਤੋਂ 9 ਮੋਬਾਈਲ ਸਿਮ ਹਨ। ਵਿਭਾਗ ਨੇ ਟੈਲੀਕਾਮ ਆਪ੍ਰੇਟਰਾਂ ਨੂੰ 24 ਅਗਸਤ ਤੋਂ ਉੱਚਿਤ ਤਕਨੀਕੀ ਅਤੇ ਸੰਗਠਨਾਤਮਕ ਉਪਾਅ ਲੈਣ ਨੂੰ ਵੀ ਕਿਹਾ, ਜਿਸ ਨਾਲ ਹਰ ਖਪਤਕਾਰ, ਜੋ ਮਿੱਥੀ ਹੱਦ ਤੋਂ ਵੱਧ ਸਿਮ ਕੁਨੈਕਸ਼ਨ ਲੈਣਾ ਚਾਹੁੰਦਾ ਹੈ, ਦੀ ਪਛਾਣ ਕਰੇ ਅਤੇ ਨਾਲ ਹੀ ਉਸ ਨੂੰ ਸੂਚਿਤ ਕੀਤਾ ਜਾਵੇ ਕਿ ਉਸ ਕੋਲ ਪਹਿਲਾਂ ਤੋਂ ਹੀ ਇਕ ਵਿਅਕਤੀ ਲਈ ਮਿੱਥੇ ਵੱਧ ਤੋਂ ਵੱਧ ਕੁਨੈਕਸ਼ਨ ਹਨ, ਇਸ ਲਈ ਉਸ ਨੂੰ ਹੋਰ ਕੁਨੈਕਸ਼ਨ ਨਹੀਂ ਦਿੱਤਾ ਜਾ ਸਕਦਾ। ਦੂਰਸੰਚਾਰ ਵਿਭਾਗ ਨੇ ਇਕ ਸਰਕੂਲਰ ਰਾਹੀਂ ਉਕਤ ਜਾਣਕਾਰੀ ਸਾਂਝੀ ਕੀਤੀ।

ਪਿਛਲੀ ਖ਼ਬਰ ਝਾਰਖੰਡ ਹਾਈ ਕੋਰਟ ਵਲੋਂ ਭਰਤੀਆਂ ਨੂੰ ਰੱਦ ਕਰਨ ਦੇ ਨੋਟੀਫਿਕੇਸ਼ਨ ’ਤੇ ਰੋਕ ਅਗਲੀ ਖ਼ਬਰ ਜਦੋਂ ਦੁਨੀਆ ਪੁਲਾੜ ਬਾਰੇ ਸੋਚੇ ਤਾਂ ਉਸ ਦੀ ਨਜ਼ਰ ਭਾਰਤ ’ਤੇ ਜਾਵੇ-ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।